ਸਿਹਤ ਵਿਭਾਗ ਵੱਲੋਂ ਇਸ ਸਾਲ ਹੁਣ ਤੱਕ ਕੋਟਪਾ ਅਧੀਨ ਕੁੱਲ 441 ਚਲਾਨ ਕੱਟੇ ਗਏ- ਸਿਵਲ ਸਰਜਨ
ਮਹਿਲ ਕਲਾਂ /ਬਰਨਾਲਾ- 23 ਅਗਸਤ- (ਗੁਰਸੇਵਕ ਸੋਹੀ)- ਸਿਹਤ ਵਿਭਾਗ ਬਰਨਾਲਾ ਵੱਲੋਂ ਡਾ ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਦੇ ਦਿਸ਼ਾ ਨਿਰਦੇਸ਼ ਅਧੀਨ ਸ਼ਹਿਰ ਬਰਨਾਲਾ ਵਿੱਚ ਤੰਬਾਕੂ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਗਏ।
ਇਸ ਸਬੰਧੀ ਵਧੇਰੇ ਜਾਣਕਾਰ ਦਿੰਦਿਆ ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਜਿਸ ਵਿੱਚ ਕੁਲਦੀਪ ਸਿੰਘ ਜਿਲਾ ਮਾਸ ਮੀਡੀਆ ਅਫਸਰ, ਗੁਰਮੇਲ ਸਿੰਘ ਢਿੱਲੋਂ ਤੇ ਭੁਪਿੰਦਰ ਸਿੰਘ ਹੈਲਥ ਇੰਸਪੈਕਟਰ, ਹਰਜੀਤ ਸਿੰਘ ਜਿਲਾ ਬੀ.ਸੀ.ਸੀ. ਕੋਆਰਡੀਨੇਟਰ, ਸੁਰਿੰਦਰ ਸਿੰਘ ਵਿਰਕ ਤੇ ਜਗਜੀਤ ਸਿੰਘ ਮਲਟੀਪਰਜ ਹੈਲਥ ਵਰਕਰ ਵੱਲੋਂ ਸਬਜੀ ਮੰਡੀ 22 ਏਕੜ, ਮਾਰਕਿਟ 16 ਏਕੜ ਮਾਰਕੀਟ ਤੇ ਬੱਸ ਸਟੈਂਡ ਵਿੱਚ ਤੰਬਾਕੂ ਵਿਕਰੇਤਾਵਾਂ ਵੱਲੋਂ ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲਿਆਂ ਦਾ ਜਨਤਕ ਥਾਵਾਂ `ਤੇ ਤੰਬਾਕੂਨੋਸ਼ੀ ਕਰਨ ਵਾਲਿਆਂ ਦੇ 1510 ਰੁਪਏ ਦੇ 15 ਚਲਾਨ ਕੱਟੇ ਗਏ।
ਡਾ ਔਲ਼ਖ ਨੇ ਦੱਸਿਆ ਕਿ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਕਰਨਾ ਗੈਰ ਕਾਨੂੰਨੀ ਹੈ ਤੇ "ਕੋਟਪਾ" ਅਧੀਨ ਕਿਸੇ ਵੀ ਜਨਤਕ ਸਥਾਨ ਤੇ ਸਿਗਰੇਟ,ਬੀੜੀ ਜਾਂ ਕਿਸੇ ਹੋਰ ਤਰੀਕੇ ਨਾਲ ਤੰਬਾਕੂਨੋਸ਼ੀ ਦੀ ਮਨਾਹੀ, ਤੰਬਾਕੂ ਉਤਪਾਦਾਂ ਦੀ ਕਿਸੇ ਵੀ ਤਰੀਕੇ ਨਾਲ ਮਸ਼ਹੂਰੀ ਤੇ ਪਾਬੰਦੀ ਤੇ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀਆ ਨੂੰ ਤੰਬਾਕੂ ਉਤਪਾਦ ਵੇਚਣ ਤੇ ਖਰੀਦਣ ਦੀ ਸਖਤ ਮਨਾਹੀ ਹੈ।
ਉਹਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਇਸ ਸਾਲ ਹੁਣ ਤੱਕ ਕੋਟਪਾ ਐਕਟ ਅਧੀਨ 8220 ਰੁਪਏ ਦੇ ਕੁੱਲ 441 ਚਲਾਨ ਸਾਰੇ ਜਿਲੇ ਵਿੱਚ ਕੀਤੇ ਜਾ ਚੁੱਕੇ ਹਨ।ਜੇਕਰ ਕੋਈ ਵੀ ਤੰਬਾਕੂ ਵਿਕਰੇਤਾ ਬਿਨਾਂ ਮਾਪਦੰਡ ਵਾਲਾ ਤੰਬਾਕੂ ਸਮਾਨ ਵੇਚਦਾ ਪਾਇਆ ਗਿਆ ਜਾਂ ਕੋਟਪਾ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ