You are here

ਬਲੌਜ਼ਮਜ਼ ਕਾਨਵੈਂਟ ਸਕੂਲ ਵੱਲੋਂ ਮਨਾਇਆ ਗਿਆ 75ਵਾਂ ਆਜ਼ਾਦੀ ਦਿਵਸ

ਜਗਰਾਓਂ 16 ਅਗਸਤ  (ਅਮਿਤ ਖੰਨਾ ) ਆਜ਼ਾਦੀ ਦਿਵਸ ਦੇ ਮੌਕੇ ਬਲੌਜ਼ਮਜ਼ ਕਾਨਵੈਂਟ ਸਕੂਲ ਵੱਲੋਂ ਮਨਾਇਆ ਗਿਆ 75ਵਾਂ ਆਜ਼ਾਦੀ ਦਾ ਦਿਹਾੜਾ। ਜਿਸ ਦੌਰਾਨ ਸਕੂਲ ਦੇ ਪ੍ਰਿੰਸੀਪਲ ਡਾ. ਅਮਰਜੀਤ ਕੌਰ ‘ਨਾਜ਼’ ਅਤੇ ਸਕੂਲ ਦੇ ਸਾਰੇ ਸਟਾਫ਼ ਵੱਲੋਂ ਆਨਲਾਈਨ ਮੁਬਾਰਕਾਂ ਦਿੱਤੀਆਂ ਗਈਆਂ। ਭਾਵੇਂ ਅੱਜ ਦੇ ਕਰੋਨਾ ਕਾਲ ਵਿੱਚ ਸਕੂਲ ਦੀ ਜ਼ਿੰਮੇਵਾਰੀ ਬਹੁਤ ਵੱਧ ਗਈ ਹੈ ਪਰ ਫਿਰ ਵੀ ਸਾਰੇ ਦਿਨ ਤਿਉਹਾਰਾਂ ਬਾਰੇ ਬੱਚਿਆਂ ਨੂੰ ਜਾਣੂ ਕਰਵਾਇਆ ਜਾਂਦਾ ਅਤੇ ਉਸ ਦਾ ਇਤਿਹਾਸ ਸਾਂਝਾ ਕੀਤਾ ਜਾਂਦਾ ਹੈ। 75ਵੇਂ ਆਜ਼ਾਦੀ ਦਿਵਸ ਤੇ ਬੱਚਿਆਂ ਨੇ ਕਵਿਤਾਵਾਂ,  ਗੀਤ, ਭਾਸ਼ਣ ਅਤੇ ਚਾਰਟ ਬਣਾ ਕੇ ਆਨਲਾਈਨ ਪ੍ਰਦਰਸ਼ਨ ਕੀਤਾ। ਇਸ ਦੌਰਾਨ ਮਿਊਜ਼ਿਕ ਟੀਚਰ ਸ਼ੇਰ ਸਿੰਘ ਜੀ ਨੇ “ਐ ਵਤਨ ਤੇਰੇ ਲੀਏ” ਗੀਤ ਰਾਹੀਂ ਬੱਚਿਆਂ ਨੂੰ ਦੇਸ਼ ਭਗਤੀ ਨਾਲ ਜੋੜਿਆ। ਇਸ ਮੌਕੇ ਪ੍ਰਿੰਸੀਪਲ ਡਾ. ਅਮਰਜੀਤ ਕੌਰ ‘ਨਾਜ਼’ ਨੇ ਆਜ਼ਾਦੀ ਦਾ ਸਹੀ ਮਤਲਬ ਅਤੇ ਇਸਦੇ ਇਤਿਹਾਸ ਬਾਰੇ ਬੱਚਿਆਂ ਨੂੰ ਜਾਣੂ ਕਰਵਾਇਆ ਅਤੇ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕਰਾਇਆ। ਕਈ ਆਜ਼ਾਦੀ ਦੇ ਸੂਰਮੇ, ਦੇਸ਼ ਦੇ ਸ਼ਹੀਦਾਂ ਦੇ ਜੀਵਨ ਬਾਰੇ ਦੱਸਿਆ ਤਾਂ ਜੋ ਬੱਚਿਆਂ ਵਿੱਚ ਦੇਸ਼ ਪ੍ਰਤੀ ਪਿਆਰ ਦੀ ਭਾਵਨਾ ਪੈਦਾ ਹੋਵੇ।