You are here

ਵਾਤਾਵਰਨ ਪ੍ਰੇਮੀ ਮਾਸਟਰ ਹਰਨਰਾਇਣ ਸਿੰਘ ਦੀ ਬਦਲੀ ਅਖਾੜਾ ਸਕੂਲ ਤੋਂ ਕੋਠੇ ਅੱਠ ਚੈੱਕ ਜਗਰਾਉਂ ਵਿਖੇ ਹੋਈ  

ਪਿਛਲੇ ਦੋ ਸਾਲ ਅਖਾੜਾ ਸਕੂਲ ਅੰਦਰ ਆਪਣੇ ਅਮੀਰ ਵਿਰਸੇ ਨਾਲ ਜੋੜਨ ਦੇ ਉਪਰਾਲੇ ਕੀਤੇ ਗਏ

ਗੰਧਲੇ ਹੋਏ ਵਾਤਾਵਰਣ ਨੂੰ ਬਚਾਉਣ ਲਈ ਜਨਤਾ ਨੂੰ ਜਾਗਰੂਕ ਕੀਤਾ ਗਿਆ

ਜਗਰਾਉਂ , 7 ਅਗਸਤ  (ਜਸਮੇਲ ਗ਼ਾਲਿਬ, ਮਨਜਿੰਦਰ ਗਿੱਲ)  ਵਾਤਾਵਰਨ ਪ੍ਰੇਮੀ ਮਾਸਟਰ  ਹਰਨਰੈਣ ਸਿੰਘ ਜੀ ਸਰਕਾਰੀ ਪ੍ਰਾਇਮਰੀ ਸਕੂਲ ਅਖਾੜਾ ਤੋਂ ਬਦਲੀ ਉਪਰੰਤ ਕੋਠੇ ਅੱਠ ਸਕੂਲ ਵਿੱਚ ਜੁਆਇਨ ਕੀਤਾ ,ਪਿਛਲੇ ਸਕੂਲ ਵਿੱਚ ਉਨ੍ਹਾਂ ਦੁਆਰਾ ਸ਼ਲਾਘਾਯੋਗ ਨਿਭਾਈਆਂ ਗਈਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਪਿੰਡ ਅਖਾੜਾ ਦੇ ਪਤਵੰਤੇ ਸੱਜਣਾਂ ਵੱਲੋਂ  ਅਤੇ ਸਕੂਲ ਦੇ ਸਮੂਹ ਸਟਾਫ ਵੱਲੋਂ ਕਾਬਲੇ ਤਾਰੀਫ਼ ਸਿਫ਼ਤਾਂ ਕੀਤੀਆਂ ਜਾ ਰਹੀਆਂ ਨੇ ,ਸਕੂਲ ਵਿਚ  ਜਿੱਥੇ ਬੱਚਿਆਂ ਦੀ ਪੜ੍ਹਾਈ ਦੇ ਮਿਆਰ ਨੂੰ ਬਹੁਤ ਉੱਚਾ ਚੁੱੱਕਿਆ ਉੱਥੇ  ਬੱਚਿਆਂ ਨੂੰ ਦਰੱਖਤਾਂ ਦੀ ਮਹੱਤਤਾ ਅਤੇ ਦਰੱਖਤਾਂ ਦੀ ਕੀ ਲੋੜ ਹੈ ਭਰਪੂਰ ਜਾਣਕਾਰੀ ਸਮੇਂ ਸਮੇਂ ਤੇ ਦਿੰਦੇ ਰਹੇ ਹਨ ਉਨ੍ਹਾਂ ਦੀਆਂ ਦਿੱਤੀਆਂ ਸੇਵਾਵਾਂ ਨੂੰ ਪਿੰਡ ਵਾਸੀ ਅਤੇ ਅਖਾੜੇ ਸਕੂਲ ਦਾ ਸਮੂਹ ਸਟਾਫ ਸਦਾ ਯਾਦ ਰੱਖੇਗਾ ਅਤੇ ਹਮੇਸ਼ਾ  ਉਨ੍ਹਾਂ ਦਾ ਰਿਣੀ ਰਹੇਗਾ ਅੱਜ ਸਮੂਹ ਸਟਾਫ ਵੱਲੋਂ ਮਾਸਟਰ ਹਰਨਰਾਇਣ  ਸਿੰਘ ਜੀ ਨੂੰ ਨਿੱਘੀ ਵਿਦਾਇਗੀ ਪਾਰਟੀ ਦੇ ਕੇ ਵਿਦਾ ਕੀਤਾ ਗਿਆ। ਆਪਣੀ ਵਿਦਾਇਗੀ ਸਮੇਂ ਮਾਸਟਰ ਹਰਨਰਾਇਣ ਸਿੰਘ  ਜੀ ਨੇ ਆਪਣੀ ਚਲਾਈ ਹੋਈ  ਰਹੁ ਰੀਤ ਅਨੁਸਾਰ ਸਕੂਲ ਦੇ ਹੈੱਡ ਟੀਚਰ ਸ ਲਖਵੀਰ ਸਿੰਘ ਜੀ ਨੂੰ ਅਤੇ ਸਮੂਹ ਸਟਾਫ ਨੂੰ  ਇਕ ਕਿਤਾਬ "ਅਦਿੱਖ ਸ਼ਕਤੀ ਪ੍ਰਤੱਖ ਸ਼ਕਤੀ" ਭੇਟ ਕੀਤੀ ਗਈ  ।  ਅਖਾੜਾ ਸਕੂਲ ਦੇ ਸਮੂਹ ਸਟਾਫ  ਵੱਲੋਂ ਮਾਸਟਰ ਹਰਨਾਰਾਇਣ ਸਿੰਘ ਜੀ ਦਾ ਸਕੂਲ ਵਿੱਚ ਨਿਭਾਈਆਂ ਸੇਵਾਵਾਂ ਸਦਕੇ ਉਨ੍ਹਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ  ਬਹੁਤ ਬਹੁਤ ਧੰਨਵਾਦ ਕੀਤਾ ਗਿਆ ,ਵਾਹਿਗੁਰੂ ਜੀ ਇਸੇ ਤਰ੍ਹਾਂ ਹੀ ਹਰਨਰਾਇਣ ਸਿੰਘ ਜੀ ਤੋਂ ਵਾਤਾਵਰਨ ਪ੍ਰਤੀ, ਰੁੱਖਾਂ ਪ੍ਰਤੀ, ਕਿਤਾਬਾਂ ਪ੍ਰਤੀ ਆਪਣੀਆਂ ਸੇਵਾਵਾਂ ਲੈਂਦੇ ਰਹਿਣ ਦੀ ਅਰਦਾਸ ਬੇਨਤੀ ਵੀ ਕੀਤੀ । ਇਸ ਮੌਕੇ ਮੁੱਖ ਅਧਿਆਪਕ ਸ ਲਖਵੀਰ ਸਿੰਘ , ਸ ਬਲਜਿੰਦਰ ਸਿੰਘ ਹਾਂਸ, ਸ੍ਰੀਮਤੀ  ਤਰਨਜੀਤ ਕੌਰ, ਸ੍ਰੀਮਤੀ ਰਸ਼ਵਿੰਦਰ ਕੌਰ ,ਸ੍ਰੀਮਤੀ  ਲਲਿਤਾ ਕੁਮਾਰੀ, ਸ਼੍ਰੀਮਤੀ ਸਾਧਨਾ, ਸ੍ਰੀਮਤੀ ਰਮਨਦੀਪ ਕੌਰ, ਸ੍ਰੀਮਤੀ ਰਾਜਿੰਦਰ ਕੌਰ ਤੇ ਸੁਖਦੀਪ ਕੌਰ ਹਾਜ਼ਰ ਸਨ