ਜਗਰਾਓਂ, 4 ਅਗਸਤ (ਅਮਿਤ ਖੰਨਾ) ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਬਾਰ•ਵੀ ਜਮਾਤ ਦੇ ਸ਼ਾਨਦਾਰ ਨਤੀਜਿਆਂ ਦੀ ਉੇਸੇ ਲੜੀ ਤਹਿਤ ਦਸਵੀਂ ਦੇ ਵਿਦਿਆਰਥੀ ਵੀ ਪਿੱਛੇ ਨਹੀਂ ਰਹੇ। ਸੀ.ਬੀ.ਐਸ.ਈ. ਵੱਲੋਂ ਅੱਜ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ਵਿਚ ਉਹਨਾਂ ਨੇ ਆਪਣੀ ਕੀਤੀ ਹੋਈ ਸਖਤ ਮਿਹਨਤ ਦਾ ਨਤੀਜਾ ਦਿੰਦੇ ਹੋਏ 100% ਦਿੱਤਾ ਹੈ ਜਿਸ ਵਿਚ ਪਵਨਪ੍ਰੀਤ ਕੌਰ ਖਹਿਰਾ (96.2%) ਲੈ ਕੇ ਪਹਿਲੇ, ਸਮਰੀਤ ਕੌਰ ਅਤੇ ਵਿਕਰਮਜੀਤ ਸਿੰਘ (95.2%) ਲੈ ਕੇ ਦੂਜੇ, ਪ੍ਰਭਜੋਤ ਸਿੰਘ ਅਤੇ ਮਨਮੀਤ ਕੌਰ ਢਿੱਲੋ (94.6%) ਲੈ ਕੇ ਤੀਜੇ ਸਥਾਨ ਤੇ ਰਹੇ। ਵਿਸ਼ਿਆਂ ਵਿਚੋਂ ਟਾਪ ਕਰਦੇ ਹੋਏ ਬੱਚਿਆਂ ਨੇ ਅੰਗਰੇਜ਼ੀ (96), ਪੰਜਾਬੀ (96), ਸ਼ੋਸ਼ਲ ਸਾਇੰਸ (96), ਮੈਥ (91), ਸਾਇੰਸ (95), ਹਿੰਦੀ (92), ਆਈ.ਟੀ (98) ਵਿਚੋਂ ਨੰਬਰ ਲੈ ਕੇ ਆਪਣੇ ਅਧਿਆਪਕਾਂ ਦੇ ਸਿਰ ਸਿਹਰਾ ਬੰਨਿ•ਆ। ਇਹਨਾਂ ਨਤੀਜਿਆਂ ਵਿਚ ਖਾਸ ਗੱਲ ਇਹ ਰਹੀ ਕਿ ਲੜਕੀਆਂ ਦੇ ਨਾਲ-ਨਾਲ ਲੜਕੇ ਵੀ ਪਹਿਲੀਆਂ ਪੁਜ਼ੀਸ਼ਨਾਂ ਉੱਪਰ ਕਾਬਜ਼ ਰਹੇ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਖੁਸ਼ੀ ਦੇ ਮਾਹੌਲ ਵਿਚ ਮਾਪਿਆਂ, ਵਿਦਿਆਰਥੀਆਂ, ਅਧਿਆਪਕਾਂ ਅਤੇ ਮੈਨੇਜ਼ਮੈਂਟ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਮੇਰੇ ਇਹਨਾਂ ਬੱਚਿਆਂ ਨੇ ਹਾਲੇ ਇਸ ਤੋਂ ਵੀ ਵੱਡੀਆਂ ਮੰਜ਼ਿਲਾਂ ਨੂੰ ਛੋਹਣਾ ਹੈ। ਉਹਨਾਂ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਇਹ ਨਤੀਜਾ ਬੱਚਿਆਂ ਅਤੇ ਅਧਿਆਪਕਾਂ ਦੀ ਨਿਰੋਲ ਮਿਹਨਤ ਦਾ ਨਤੀਜਾ ਹੈ। ਇਹਨਾਂ ਦੀ ਇਸ ਸ਼ੁਰੂਆਤ ਨੇ ਇਹ ਸਾਬਤ ਕੀਤਾ ਹੈ ਕਿ ਇਹ ਬੱਚੇ ਆਉਣ ਵਾਲੇ ਸਮੇਂ ਵਿਚ ਸਮਾਜ ਲਈ ਚੰਗੇ ਮੀਨਾਰ ਸਾਬਤ ਹੋਣਗੇ ਅਤੇ ਆਪਣੇ ਭਵਿੱਖ ਨੂੰ ਉਜਵਲ ਕਰਨਗੇ। ਆਪਣੇ ਅਧਿਆਪਕਾਂ ਦੀਆਂ ਦੱਸੀਆਂ ਯੁਗਤੀਆਂ ਮੁਤਾਬਕ ਪੜ• ਰਹੇ ਇਹਨਾਂ ਵਿਦਿਆਰਥੀਆਂ ਨੇ ਜਿੱਥੇ ਸਕੂਲ ਦਾ ਨਾਮ ਰੌਸ਼ਨ ਕੀਤਾ ਉੱਥੇ ਹੀ ਆਪਣੇ ਅਧਿਆਪਕਾਂ ਅਤੇ ਮਾਪਿਆਂ ਦਾ ਵੀ ਮਾਣ ਵਧਾਇਆ ਹੈ। ਮੈਂ ਇਹਨਾਂ ਦੇ ਚੰਗੇ ਭਵਿੱਖ ਲਈ ਸ਼ੁੱਭ-ਕਾਮਨਾਵਾਂ ਦਿੰਦੀ ਹਾਂ। ਇਸ ਮੌਕੇ ਸਕੂਲ ਦੇ ਪ੍ਰੈਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ ਅਤੇ ਸ:ਅਜਮੇਰ ਸਿੰਘ ਰੱਤੀਆਂ ਨੇ ਬੱਚਿਆਂ ਨੂੰ ਵਧਾਈਆਂ ਦਿੱਤੀਆਂ ਅਤੇ ਉਹਨਾਂ ਦੇ ਚੰਗੇ ਭਵਿੱਖ ਲਈ ਸ਼ੁਭ-ਕਾਮਨਾਵਾਂ ਵੀ ਕੀਤੀਆਂ।