ਆਕਸੀਜਨ ਦੀ ਕਮੀ ਨੂੰ ਪੂਰਾ ਕਰਨ ਦੀ ਕੋਸ਼ਿਸ਼
ਮਹਿਲ ਕਲਾਂ/ ਬਰਨਾਲਾ- 27 ਜੁਲਾਈ- (ਗੁਰਸੇਵਕ ਸੋਹੀ) 2019-2020-2021 ਦੀ ਕਰੋਨਾ ਮਹਾਮਾਰੀ ਦੌਰਾਨ ਸਾਡੇ ਲੋਕਾਂ ਨੂੰ ਵੱਡੇ ਪੱਧਰ ਤੇ ਆਕਸੀਜਨ ਦੀ ਕਮੀ ਝੱਲਣੀ ਪਈ। ਕਿਓੰਕਿ ਅਸੀਂ ਰੁੱਖਾਂ ਦੀ ਧੜਾਧੜ ਕਟਾਈ ਵੱਡੀ ਪੱਧਰ ਤੇ ਕਰ ਰਹੇ ਹਾਂ ।ਕਰੋਨਾ ਦੀ ਭਿਆਨਕ ਬੀਮਾਰੀ ਦੌਰਾਨ ਸਾਡੇ ਲੋਕਾਂ ਦੀਆਂ ਕੀਮਤੀ ਜਾਨਾਂ ਸਿਰਫ਼ ਆਕਸੀਜਨ ਘਟਣ ਦੀ ਵਜ੍ਹਾ ਨਾਲ ਗਈਆਂ । ਆਉਣ ਵਾਲੀਆਂ ਪੀੜ੍ਹੀਆਂ ਨੂੰ ਆਕਸੀਜਨ ਦੀ ਕਮੀ ਨਾ ਰਹੇ,ਇਸ ਗੱਲ ਨੂੰ ਲੈ ਕੇ ਚਿੰਤਤ ਪ੍ਰੈੱਸ ਕਲੱਬ ਮਹਿਲ ਕਲਾਂ ਵੱਲੋਂ ਇਹ ਤਹੱਈਆ ਕੀਤਾ ਗਿਆ ਕਿ ਪਿੰਡ ਪਿੰਡ ਤ੍ਰਿਵੈਣੀਆਂ ਲਗਾਈਆਂ ਜਾਣ। ਜਿਸ ਵਿਚ ਨਿੰਮ, ਬੋਹੜ , ਪਿੱਪਲ ਰਵਾਇਤੀ ਬੂਟੇ ਹੁੰਦੇ ਹਨ
"ਤ੍ਰਿਵੈਣੀ ਲਗਾਓ "ਮੁਹਿੰਮ ਤਹਿਤ ਅੱਜ ਬਾਗਵਾਲਾ ਪੀਰਖਾਨਾ ਮਹਿਲ ਕਲਾਂ ਵਿਖੇ 13 ਤ੍ਰਿਵੈਣੀਆਂ ਲਗਾਈਆਂ ਗਈਆਂ ।ਇਸ ਸਮੇਂ ਪ੍ਰੈੱਸ ਕਲੱਬ ਮਹਿਲ ਕਲਾਂ ਦੇ ਚੇਅਰਮੈਨ ਅਵਤਾਰ ਸਿੰਘ ਅਣਖੀ, ਜਨਰਲ ਸਕੱਤਰ ਬਲਜਿੰਦਰ ਸਿੰਘ ਢਿੱਲੋਂ, ਮੁੱਖ ਸਲਾਹਕਾਰ ਬਲਵੰਤ ਸਿੰਘ ਚੌਹਾਣਕੇ,ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾ ਸੀਨੀਅਰ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲਕਲਾਂ,ਮੰਦਰ ਸਿੰਘ ਹਲਵਾਈ ,ਰੋਸ਼ਨ ਕਲਾਲ ਮਾਜਰਾ,ਸ਼ਮਸ਼ੇਰ ਅਲੀ ਆਦਿ ਤੋਂ ਇਲਾਵਾ ਕਮੇਟੀ ਮੈਂਬਰ ਮੌਜੂਦ ਸਨ ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਨਰਲ ਸਕੱਤਰ ਬਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਸ਼ੁਰੂਆਤੀ ਦੌਰ ਵਿੱਚ 101 ਤ੍ਰਿਵੈਣੀ ਲਾਉਣ ਦਾ ਟੀਚਾ ਮਿੱਥਿਆ ਗਿਆ ਹੈ।ਜੋ ਕਿ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ ।ਉਨ੍ਹਾਂ ਦੱਸਿਆ ਕਿ ਪਿੰਡਾਂ ਵਿੱਚੋਂ ਗਰਾਮ ਪੰਚਾਇਤਾਂ , ਕਲੱਬਾਂ ,ਐੱਨ ਜੀ ਓ ,ਦਾ ਵਿਸ਼ੇਸ਼ ਸਹਿਯੋਗ ਮਿਲ ਰਿਹਾ ਹੈ ।ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਦੇ ਪਿੰਡਾਂ ਸਮੇਤ ਬਾਕੀ ਪਿੰਡਾਂ ਨੂੰ ਵੀ ਹਰਿਆ ਭਰਿਆ ਬਣਾਉਣ ਲਈ 1000 ਤ੍ਰਿਵੈਣੀ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ।ਜਿਸ ਵਿੱਚ ਲਗਪਗ ਤਿੱਨ ਹਜਾਰ ਦਰੱਖਤ ਲੱਗਣਗੇ ।