You are here

ਰਾਜਨਾਥ ਸਿੰਘ ਵੱਲੋਂ ਸਿਆਚਿਨ ਦਾ ਦੌਰਾ

ਸ੍ਰੀਨਗਰ,  ਜੂਨ 2019  ਦੋ ਦਿਨ ਪਹਿਲਾਂ ਦੇਸ਼ ਦੇ ਰੱਖਿਆ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਅੱਜ ਰਾਜਨਾਥ ਸਿੰਘ ਨੇ ਸਿਆਚਿਨ ਦਾ ਦੌਰਾ ਕਰਕੇ ਦੁਨੀਆਂ ਦੇ ਸਭ ਤੋਂ ਉੱਚੇ ਜੰਗੀ ਮੈਦਾਨ ’ਚ ਤਾਇਨਾਤ ਜਵਾਨਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨਾਲ ਥਲ ਸੈਨਾ ਮੁਖੀ ਜਨਰਲ ਬਿਪਿਨ ਰਾਵਤ ਅਤੇ ਉੱਤਰੀ ਕਮਾਂਡ ਦੇ ਜੀਓਸੀ ਰਣਬੀਰ ਸਿੰਘ ਵੀ ਸਨ।
ਰੱਖਿਆ ਮੰਤਰੀ 12 ਹਜ਼ਾਰ ਫੁੱਟ ਦੀ ਉਚਾਈ ’ਤੇ ਦੇਸ਼ ਦੀ ਰਾਖੀ ਲਈ ਤਾਇਨਾਤ ਜਵਾਨਾਂ ਦੇ ਜਜ਼ਬੇ ਨੂੰ ਸਲਾਮ ਕਰਦਿਆਂ ਕਿਹਾ ਕਿ ਉਹ ਦੇਸ਼ ਦੇ ਜਵਾਨਾਂ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਦਲੇ ਉਨ੍ਹਾਂ ਦੇ ਪਰਿਵਾਰਾਂ ਨੂੰ ਨਿੱਜੀ ਤੌਰ ’ਤੇ ਸ਼ੁੱਕਰੀਆ ਲਿਖ ਕੇ ਭੇਜਣਗੇ। ਉਨ੍ਹਾਂ ਟਵੀਟ ਕੀਤਾ, ‘ਸਿਆਚਿਨ ਦੀਆਂ ਸਖਤ ਹਾਲਤਾਂ ’ਚ ਵੀ ਸਾਡੇ ਦੇਸ਼ ਦੇ ਜਵਾਨ ਹੌਸਲੇ ਤੇ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਅ ਰਹੇ ਹਨ। ਮੈਂ ਉਨ੍ਹਾਂ ਦੀ ਹਿੰਮਤ ਤੇ ਜਜ਼ਬੇ ਨੂੰ ਸਲਾਮ ਕਰਦਾ ਹਾਂ।’ ਉਹ ਸਿਆਚਿਨ ਸਥਿਤ ਜੰਗੀ ਯਾਦਗਾਰ ’ਚ ਵੀ ਗਏ। ਉਨ੍ਹਾਂ ਕਿਹਾ, ‘ਮੈਨੂੰ ਫੌਜ ਦੇ ਜਵਾਨਾਂ ਦੇ ਮਾਣ ਹੈ ਕਿ ਜੋ ਸਿਆਚਿਨ ’ਚ ਦੇਸ਼ ਦੀ ਰਾਖੀ ਲਈ ਤਾਇਨਾਤ ਹਨ। ਮੈਨੂੰ ਉਨ੍ਹਾਂ ਮਾਪਿਆਂ ’ਤੇ ਵੀ ਮਾਣ ਹੈ ਜਿਨ੍ਹਾਂ ਆਪਣੇ ਬੱਚਿਆਂ ਨੂੰ ਦੇਸ਼ ਦੀ ਸੇਵਾ ਲਈ ਹਥਿਆਰਬੰਦ ਬਲਾਂ ’ਚ ਭਰਤੀ ਕੀਤਾ।