ਕਾਂਗਰਸ ਪਾਰਟ ਪੰਜਾਬ ਦੇ ਓ ਬੀ ਸੀ ਸੈੱਲ ਦੇ ਚੇਅਰਮੈਨ ਦੋ ਇਸ ਸੜਕ ਦੀ ਵੀਡੀਓ ਬਣਾ ਸੋਸ਼ਲ ਮੀਡੀਆ ਉੱਪਰ ਵਾਇਰਲ ਕੀਤੀ
ਨਗਰ ਕੌਂਸਲ ਤੇ ਕਾਬਜ਼ ਸੱਤਾਧਾਰੀ ਪਾਰਟੀ ਦੀ ਟੀਮ ਨੂੰ ਅਗਾਹ ਕਰਦਿਆਂ ਕੌਂਸਲ ਚ ਫੈਲੇ ਭਿਸ਼ਟਾਚਾਰ ਨੂੰ ਖਤਮ ਕਰਨ ਦੇ ਦਾਅਵੇ ਨਹੀਂ, ਹਕੀਕਤੀ ਰੂਪ ਦੇਣ ਦੀ ਅਪੀਲ ਕੀਤੀ
ਜਗਰਾਓਂ, 24 ਜੁਲਾਈ (ਅਮਿਤ ਖੰਨਾ ) ਗੋਲਡਨ ਬਾਗ ਦੀ ਨਵੀਂ ਬਣ ਰਹੀ ਸੜਕ ਦੀ ਖ਼ਸਤਾਹਾਲਤ ਨੂੰ ਬਿਆਨਦਿਆਂ ਕਾਂਗਰਸ ਦੇ ਹੀ ਓਬੀਸੀ ਸੈੱਲ ਪੰਜਾਬ ਦੇ ਚੇਅਰਮੈਨ ਵੀਡੀਓ ਬਣਾਉਂਦਿਆਂ ਸੋਸ਼ਲ ਮੀਡੀਆ ਤੇ ਪੋਲ ਖੋਲ•ੀ ਉਨ•ਾਂ ਇਸ ਲਈ ਨਗਰ ਕੌਂਸਲ ਤੇ ਕਾਬਜ਼ ਸੱਤਾਧਾਰੀ ਪਾਰਟੀ ਦੀ ਟੀਮ ਨੂੰ ਅਗਾਹ ਕਰਦਿਆਂ ਕੌਂਸਲ ਚ ਫੈਲੇ ਭਿਸ਼ਟਾਚਾਰ ਨੂੰ ਖਤਮ ਕਰਨ ਦੇ ਦਾਅਵੇ ਨਹੀਂ, ਹਕੀਕਤੀ ਰੂਪ ਦੇਣ ਦੀ ਅਪੀਲ ਕੀਤੀ।ਸੋਸ਼ਲ ਮੀਡੀਆ ਤੇ ਗੋਲਡਨ ਬਾਗ ਦੇ ਗਲੀ ਨੰਬਰ 1 ਦੀ ਨਵੀਂ ਬਣ ਰਹੀ ਸੜਕ ਦੇ ਥਾਂ ਥਾਂ ਤੋਂ ਖਿੱਲਰ ਜਾਣ ਦੀ ਵੀਡੀਓ ਦੇ ਨਾਲ ਲਾਈਵ ਹੁੰਦਿਆਂ ਚੇਅਰਮੈਨ ਸੰਦੀਪ ਕੁਮਾਰ ਟਿੰਕਾ ਨੇ ਕਿਹਾ ਕਿ ਪਿਛਲੇ 7 ਮਹੀਨਿਆਂ ਤੋਂ ਇਸ ਸੜਕ ਨਾਲ ਸਬੰਧਤ ਠੇਕੇਦਾਰ ਵੱਲੋਂ ਨਿਰਮਾਣ ਹੀ ਮੁਕੰਮਲ ਨਹੀਂ ਕੀਤਾ ਜਾ ਰਿਹਾ।ਅਜਿਹੇ ਸਮੇਂ ਇਸ ਸੜਕ ਤੋਂ ਹਲਕੇ ਵਾਹਨ ਦੇ ਗੁਜਰਨ ਮੌਕੇ ਹੀ ਸੜਕ ਦੇ ਬੈਠ ਜਾਣ, ਟਾਈਲਾਂ ਦੇ ਖਿੱਲਰ ਜਾਣ ਅਤੇ ਸਾਈਡਾਂ ਤੋਂ ਉਖੜ ਜਾਣ ਦੀ ਸਾਰੀ ਦਸ਼ਾ ਬਿਆਨ ਕੀਤੀ। ਉਨਾਂ• ਕਿਹਾ ਕਿ ਇਸ ਚ ਕੋਈ ਸ਼ੱਕ ਨਹੀਂ ਜਗਰਾਓਂ ਨਗਰ ਕੌਂਸਲ ਭਿਸ਼ਟਾਚਾਰ ਨੂੰ ਲੈ ਕੇ ਹਮੇਸ਼ਾ ਹੀ ਸੁਰਖੀਆਂ ਵਿਚ ਰਹੀ ਹੈ ਪਰ ਪਿਛਲੇ ਦਿਨੀਂ ਨਵੀਂ ਟੀਮ ਦੇ ਕਾਬਜ ਹੋਣ ਦੇ ਨਾਲ ਹੀ ਕੁਝ ਸੁਧਾਰ ਹੋਣ ਦੀ ਆਸ ਪੂਰੇ ਸ਼ਹਿਰ ਨੂੰ ਜਾਗੀ ਹੈ ਪਰ ਅਜੇ ਵੀ ਨਗਰ ਕੌਂਸਲ ਦੀ ਗਾਂਟ ਚੋਂ ਮੋਟੀ ਹਿੱਸੇਦਾਰੀ ਹੜੱਪਣ ਵਾਲੇ ਸਰਗਰਮ ਠੇਕੇਦਾਰਾਂ ਕਾਰਨ ਸੁਧਾਰ ਦੇ ਦਾਅਵਿਆਂ ਨੂੰ ਬੂਰ ਨਹੀਂ ਪੈ ਰਿਹਾ। ਉਨਾਂ• ਗੋਲਡਨ ਬਾਗ ਦੀ ਨਵੀਂ ਬਣੀ ਸੜਕ ਦੀ ਖਿਲਰੀ ਦੁਰਦੁਸ਼ਾ ਦੀ ਜਾਂਚ ਕਰਵਾਉਣ ਤੇ ਸਬੰਧਤ ਠੇਕੇਦਾਰ ਦੇ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ।ਡੀਸੀ ਤੇ ਐੱਸਡੀਐੱਮ ਕਰਨ ਜਾਂਚ ਕਾਂਗਰਸ ਓਬੀਸੀ ਸੈਲ• ਦੇ ਸੂਬਾ ਚੇਅਰਮੈਨ ਸੰਦੀਪ ਕੁਮਾਰ ਟਿੰਕਾ ਨੇ ਕਿਹਾ ਕਿ ਗੋਲਡਨ ਬਾਗ ਦੀ ਨਵੀਂ ਬਣੀ ਸੜਕ ਦੀ ਬਦਤਰ ਹਾਲਤ ਘਟੀਆ ਅਤੇ ਗੈਰ ਮਿਆਰੀ ਮਟੀਰੀਅਲ ਦੀ ਵਰਤੋਂ ਕਾਰਨ ਹੋਈ ਹੈ। ਇਸ ਮਾਮਲੇ ਦੀ ਡਿਪਟੀ ਕਮਿਸ਼ਨਰ ਲੁਧਿਆਣਾ ਤੇ ਜਗਰਾਓਂ ਦੇ ਐੱਸਡੀਐੱਮ ਪਹਿਲ ਦੇ ਆਧਾਰ ਤੇ ਜਾਂਚ ਕਰਵਾ ਕੇ ਜ਼ਿੰਮੇਵਾਰਾਂ ਦੇ ਖ਼ਿਲਾਫ਼ ਕਾਰਵਾਈ ਕਰਨ।