ਜਗਰਾਓਂ, 12 ਜੁਲਾਈ (ਅਮਿਤ ਖੰਨਾ, ) ਸਕੂਲ ਦੇ ਸੰਰੱਖਿਅਕ ਸ੍ਰੀ ਬਲਰਾਜ ਕ੍ਰਿਸ਼ਨ ਗੁਪਤਾ ਜੀ ਦੀ ਸੁਪਤਨੀ ਸ਼੍ਰੀ ਮਤੀ ਸਤੀਸ਼ ਗੁਪਤਾ ਜੀ ਦੇ ਜਨਮ ਦਿਨ ਸਮੇਂ ਸਕੂਲ ਵਿਖੇ ਹਵਨ ਅਤੇ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਸਭ ਤੋਂ ਪਹਿਲਾਂ ਸਕੂਲ ਵਿਖੇ ਹਵਨ ਦਾ ਪ੍ਰੋਗਰਾਮ ਸੰਪੰਨ ਹੋਇਆ ਤੇ ਨਾਲ ਹੀ ਉਸ ਨੇਕ ਰੂਹ ਨੂੰ ਯਾਦ ਕੀਤਾ ਗਿਆ ਜਿਨ•ਾਂ ਦੇ ਨਕਸ਼ੇ ਕਦਮ ਤੇ ਚੱਲ ਕੇ ਸਕੂਲ ਨੇ ਤਰੱਕੀ ਦੇ ਰਾਹ ਤੇ ਆਪਣਾ ਮੁਕਾਮ ਹਾਸਿਲ ਕੀਤਾ। ਹਵਨ ਉਪਰੰਤ ਲੱਡੂਆਂ ਦਾ ਪ੍ਰਸ਼ਾਦ ਵੰਡਿਆ ਗਿਆ।ਇਸ ਤੋਂ ਬਾਦ ਸਭਿਆਚਾਰਕ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ਪਰਮਾਤਮਾ ਦੇ ਸਿਮਰਨ ਦੁਆਰਾ ਕੀਤੇ ਗਈ, ਦੀਦੀ ਮਨਪ੍ਰੀਤ ਕੌਰ ਤੇ ਦੀਦੀ ਹਰਵਿੰਦਰ ਕੌਰ ਨੇ ਪ੍ਰਾਰਥਨਾ ਕਰਕੇ ਪ੍ਰਭੂ ਨੂੰ ਯਾਦ ਕੀਤਾ। ਸਭ ਤੋਂ ਪਹਿਲਾਂ ਜਮਾਤ ਚੌਥੀ ਦੀ ਵਿਦਿਆਰਥਣ ਹਰਗੁਨ ਕੌਰ ਨੇ ਸ਼ਬਦ ਸ਼ਰਨ ਪਰੇ ਕੀ ਰਾਖ ਦਿਆਲਾ ਗਾ ਕੇ ਸਾਰਾ ਵਾਤਾਵਰਨ ਭਗਤੀ ਭਾਵ ਭਰਪੂਰ ਬਣਾ ਦਿੱਤਾ।ਪੈਟਰਨ ਸ਼੍ਰੀ ਰਵਿੰਦਰ ਸਿੰਘ ਵਰਮਾ ਜੀ ਨੇ ਇਸ ਮੌਕੇ ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਾਡੇ ਸਮਾਜ ਵਿੱਚ ਜੋ ਵੀ ਕਮੀਆਂ ਹਨ ਉਨ•ਾਂ ਸਾਰੀਆਂ ਕਮੀਆਂ ਨੂੰ ਦੇਖਦੇ ਹੋਏ, ਉਸਨੂੰ ਦੂਰ ਕਰਨ ਦਾ ਉਦੇਸ਼ ਸਾਡੇ ਸਰਵਹਿਤਕਾਰੀ ਸਕੂਲ ਦੁਆਰਾ ਪੂਰਾ ਕੀਤਾ ਜਾਂਦਾ ਹੈ।ਦੇਸ਼ ਦੀ ਆਨ, ਬਾਨ, ਸ਼ਾਨ ਨੂੰ ਬਰਕਰਾਰ ਰੱਖਦੇ ਹੋਏ ਸਕੂਲ ਦੇ ਦੀਦੀ ਜਤਿੰਦਰ ਕੌਰ ਅਤੇ ਦੀਦੀ ਪਵਿੱਤਰ ਕੌਰ ਨੇ ਗੀਤ ਸਭਨਾਂ ਤੋਂ ਉੱਚੀ ਤੇਰੀ ਸ਼ਾਨ ਵੇ ਤਿਰੰਗਿਆਂ ਗਾ ਕੇ ਦੇਸ਼ ਪ੍ਰਤੀ ਆਪਣੇ ਜਜ਼ਬੇ ਨੂੰ ਪ੍ਰਗਟਾਇਆਂ।ਦੀਦੀ ਸੁਧਾ ਨੇ ਨਾਰੀ ਦੀ ਸ਼ਕਤੀ ਨੂੰ ਪ੍ਰਦਰਸ਼ਿਤ ਕਰਦੇ ਹੋਏ ਕਵਿਤਾ ਨਾਰੀ ਤੁਮ•ੇ ਨਿਰਬਲ ਨਹੀਂ, ਸਬਲ ਬਣਨਾ ਹੋਗਾ ਸੁਣਾ ਕੇ ਔਰਤ ਨੂੰ ਆਪਣੀ ਸ਼ਕਤੀ ਪਹਿਚਾਨਣ ਬਾਰੇ ਜਾਗਰੂਕ ਕੀਤਾ।ਦੀਦੀ ਸੰਦੀਪ ਨੇ ਮਾਂਵਾਂ ਠੰਡੀਆਂ ਛਾਵਾਂ ਗੀਤ ਜੋ ਕਿ ਸ਼੍ਰੀ ਮਤੀ ਸਤੀਸ਼ ਗੁਪਤਾ ਜੀ ਨੂੰ ਸਮਰਪਿਤ ਸੀ, ਗਾਇਆ ਜਿਸਨੂੰ ਸੁਣ ਸਭ ਦੀਆਂ ਅੱਖਾਂ ਨਮ ਹੋ ਗਈਆਂ। ਪ੍ਰਿੰ. ਸ਼੍ਰੀ ਮਤੀ ਨੀਲੂ ਨਰੂਲਾ ਜੀ ਨੇ ਇਸ ਮੌਕੇ ਤੇ ਸਕੂਲ ਰਿਪੋਰਟ ਦੱਸਦਿਆਂ ਕਿਹਾ ਕਿ ਸਾਡੇ ਸਕੂਲ ਵਿਖੇ ਸੰਸਕਾਰਿਤ ਸਿੱਖਿਆ ਦੇਣਾ ਪਹਿਲਾ ਉਦੇਸ਼ ਹੋਣ ਨਾਲ ਹੀ ਬੱਚੇ ਦੀ ਬਹੁ ਪੱਖੀ ਪ੍ਰਤਿਭਾ ਦਾ ਵਿਕਾਸ ਕਰਨਾ, ਆਨਲਾਈਨ ਸਿੱਖਿਆ, ਵਿਭਿੰਨ ਗਤੀਵਿਧੀਆਂ ਜਿਵੇਂ ਟੈਸਟ, ਪੇਪਰ, ਸੰਸਕ੍ਰਿਤਕ ਗਤੀਵਿਧੀਆਂ ਵੀਡੀਉ ਬਣਾ ਕੇ ਬੱਚਿਆਂ ਨਾਲ ਸ਼ੇਅਰ ਕਰਨੀ ਜਿਸ ਨਾਲ ਬੱਚੇ ਦਾ ਨੁਕਸਾਨ ਨਾ ਹੋਵੇ ਤਾਂ ਉਹ ਘਰ ਰਹਿ ਕੇ ਵੀ ਪੜ•ਾਈ ਪ੍ਰਤੀ ਜੁੜਿਆ ਰਹੇ। ਜਮਾਤ 5ਵੀਂ, 8ਵੀਂ ਅਤੇ 10ਵੀਂ ਦੇ ਵਿਦਿਆਰਥੀਆਂ ਨੇ 80% ਤੋਂ ਉੱਪਰ ਅੰਕ ਲੈ ਕੇ ਕੋਰੋਨਾ ਕਾਲ ਵਿੱਚ ਵੀ ਆਪਣਾ ਵਧੀਆ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਅਧਿਆਪਕਾਂ ਦੇ ਵੀ ਸ਼ਿਵਰ ਲਗਦੇ ਰਹੇ। ਜਮਾਤ ਦਸਵੀਂ ਦੀ ਵਿਦਿਆਰਥਣ ਜੈਸਮੀਨ ਨੇ ਕੋਰੋਨਾ ਕਾਲ ਵਿੱਚ ਪੜ•ਾਈ ਨੂੰ ਲੈ ਕੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਆਨਲਾਈਨ ਸਟੱਡੀ ਕੋਰੋਨਾ ਕਾਲ ਦੌਰਾਨ ਇੱਕ ਆਸ਼ਾ ਦੀ ਕਿਰਨ ਬਣ ਕੇ ਉੱਭਰੀ। ਕੋਰੋਨਾ ਕਾਲ ਦੌਰਾਨ ਸਕੂਲ ਨਾ ਖੋਲ ਕੇ ਦੇਸ਼ ਦੇ ਭਵਿੱਖ ਨਾਲ ਕੋਈ ਸਮਝੌਤਾ ਨਹੀਂ ਕੀਤਾ ਜੋ ਕਿ ਇੱਕ ਵਧੀਆ ਕਦਮ ਹੈ। ਘਰ ਰਹਿ ਕੇ ਵੀ ਬੱਚਿਆਂ ਨੂੰ ਆਨਲਾਈਨ ਸਟੱਡੀ ਅਤੇ ਵੀਡੀਓ ਭੇਜ ਕੇ ਬੱਚਿਆਂ ਨੂੰ ਪੜਾਈ ਨਾਲ ਜੋੜੇ ਰੱਖਣਾ ਵੀ ਇੱਕ ਕਾਬਿਲ - ਏ - ਤਾਰੀਫ਼ ਯੋਜਨਾ ਹੈ।ਪ੍ਰਵੀਨ ਜੀੇ ਪ੍ਰਚਾਰਕ ਹਨ ਨੇ ਵੀ ਆਪਣੇ ਵਿਚਾਰ ਪੇਸ਼ ਕਰਦਿਆਂ ਦੱਸਿਆ ਕਿ ਇਹ ਸਿੱਖਿਆ ਹੀ ਹੈ ਜੋ ਸਾਨੂੰ ਹਨੇਰੇ ਵਿੱਚ ਇੱਕ ਆਸ਼ਾ ਦੀ ਕਿਰਨ ਦਿਖਾ ਕੇ ਸਾਡਾ ਮਾਰਗ ਦਰਸ਼ਨ ਕਰਦੀ ਹੈ। ਅਸੀਂ ਮਨੁੱਖ ਹਾਂ ਅਤੇ ਇਹ ਮਨੁੱਖਾ ਜਨਮ ਬਹੁਤ ਹੀ ਦੁਰਲੱਭ ਹੈ। ਦੇਸ਼ ਸਮਾਜ ਪ੍ਰਤੀ ਸਾਡਾ ਕੀ ਕਰਤਵ ਹੈ, ਇਸ ਦੀ ਜਾਣਕਾਰੀ ਸਾਨੂੰ ਸਿੱਖਿਆ ਹੀ ਦਿੰਦੀ ਹੈ।ਨੌਵੀਂ ਜਮਾਤ ਦੀਆਂ ਵਿਦਿਆਰਥਣਾਂ ਨਵਦੀਪ ਕੌਰ ਅਤੇ ਨਵਜੋਤ ਕੌਰ ਨੇ ਪੰਜਾਬੀ ਸੱਭਿਆਚਾਰਕ ਗੀਤ ਦੀ ਤਰਜ਼ ਤੇ ਆਪਣੇ ਨ੍ਰਿਤ ਦਾ ਪ੍ਰਦਰਸ਼ਨ ਕਰਦੇ ਹੋਏ ਸਭ ਦਾ ਮਨ ਮੋਹ ਲਿਆ।ਇਸ ਮੌਕੇ ਤੇ ਸਕੂਲ ਦੇ ਪ੍ਰਧਾਨ ਸ਼੍ਰੀ ਰਜਿੰਦਰ ਸ਼ਰਮਾ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਜੀ ਆਇਆ ਨੂੰ ਕਿਹਾ ਤੇ ਨਾਲ ਹੀ ਇਸ ਗੱਲ ਦੀ ਪ੍ਰਸ਼ੰਸਾ ਕੀਤੀ ਕਿ ਕੋਰੋਨਾ ਕਾਲ ਦੇ ਚਲਦਿਆਂ ਵੀ ਆਪਾਂ ਇਸ ਦਿਨ ਸਾਰੇ ਇਕੱਠੇ ਹੋਏ ਹਾਂ ਅਤੇ ਸਾਰੀਆਂ ਗਾਈਡਲਾਈਨ ਦੀ ਪਾਲਣਾ ਕਰਕੇ ਇਸ ਸਮਾਗਮ ਦਾ ਆਯੋਜਨ ਕੀਤਾ ਗਿਆ ਜੋ ਕਿ ਬਹੁਤ ਹੀ ਪ੍ਰਸ਼ੰਸਨੀਯ ਹੈ।ਇਸ ਸ਼ੁੱਭ ਮੌਕੇ ਤੇ ਸਕੂਲ ਦੇ ਪੈਟਰਨ ਸ਼੍ਰੀ ਰਵਿੰਦਰ ਸਿੰਘ ਵਰਮਾ ਜੀ, ਪ੍ਰਧਾਨ ਸ਼੍ਰੀ ਰਜਿੰਦਰ ਸ਼ਰਮਾ ਜੀ, ਪ੍ਰਬੰਧਕ ਸ਼੍ਰੀ ਰਵਿੰਦਰ ਗੁਪਤਾ ਜੀ, ਡਾ. ਬੀ. ਬੀ. ਸਿੰਗਲਾ ਜੀ, ਸ਼੍ਰੀ ਪਵਨ ਗੋਇਲ ਜੀ, ਸ਼੍ਰੀ ਮਤੀ ਚੰਦਰ ਪ੍ਰਭਾ ਜੀ, ਮੈਂਬਰ ਨਵਨੀਤ ਗੁਪਤਾ ਜੀ, ਸ਼੍ਰੀ ਮਤੀ ਸੁਮਨਪ੍ਰੀਤ ਜੀ ਐਮ ਐਲ ਬੀ ਸਕੂਲ ਦੇ ਪ੍ਰਿੰਸੀਪਲ ਸਕੂਲ ਦੇ ਪ੍ਰਿੰਸੀਪਲ, ਸ਼੍ਰੀ ਮਤੀ ਨੀਲੂ ਨਰੂਲਾ ਜੀ, ਸਮੂਹ ਸਟਾਫ ਅਤੇ ਕਰਮਚਾਰੀ ਸ਼ਾਮਲ ਸਨ। ਇਸ ਦੇ ਨਾਲ ਹੀ ਯੂ ਐਸ ਏ ਤੋਂ ਸ਼੍ਰੀ ਬਲਰਾਜ ਗੁਪਤਾ ਜੀ, ਆਪਣੇ ਪਰਿਵਾਰ ਅਤੇ ਦੋਸਤਾਂ ਸਮੇਤ ਆਨਲਾਈਨ ਮਾਧਿਅਮ ਰਾਹੀਂ ਪੂਰਾ ਸਮਾਂ ਇਸ ਪ੍ਰੋਗਰਾਮ ਨਾਲ ਜੁੜੇ ਰਹੇ।ਵਿਸ਼ੇਸ਼: ਜਮਾਤ 8ਵੀਂ ਅਤੇ 10ਵੀਂ ਵਿੱਚ ਜਿਨ•ਾਂ ਵਿਦਿਆਰਥੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਤਾਂ ਉਹਨਾਂ ਨੂੰ ਸਕਾਲਰਸ਼ਿਪ ਦੇ ਕੇ ਸਨਮਾਨਿਤ ਕੀਤਾ ਗਿਆ।