You are here

ਸੰਦੀਪ ਗੋਇਲ ਦੇ ਬਰਨਾਲਾ ਐਸ.ਐਸ.ਪੀ.ਲੱਗਣ ਤੋਂ ਬਾਅਦ ਕੁਝ ਹੀ ਮਹੀਨਿਆਂ ਵਿੱਚ ਬਰਨਾਲਾ ਪੁਲਿਸ ਵੱਲੋਂ ਲੱਖਾਂ ਰੁਪਏ ਡਰੱਗ ਮਨੀ ਅਤੇ ਲੱਖਾਂ ਡਰੱਗ ਦੀਆਂ ਗੋਲੀਆਂ ਬਰਾਮਦ

ਗੁਪਤ ਮੁਖ਼ਬਰੀ ਦੇ ਆਧਾਰ ਤੇ ਦੋ ਦੋਸ਼ੀਆਂ ਨੂੰ ਡਰੱਗ ਮਨੀ ਅਤੇ ਗੋਲੀਆਂ ਸਮੇਤ ਕੀਤਾ ਗਿਆ ਕਾਬੂ

ਮਹਿਲ ਕਲਾਂ/ਬਰਨਾਲਾ-ਜੁਲਾਈ 2020 - (ਗੁਰਸੇਵਕ ਸਿੰਘ ਸੋਹੀ)-ਅੱਜ ਬਰਨਾਲਾ ਪੁਲਿਸ ਵੱਲੋ ਪ੍ਰੈਸ ਕਾਨਫਰੰਸ ਕੀਤੀ ਗਈ।ਪਿਛਲੇ ਦਿਨਾ ਤੋ ਪੁਲਿਸ ਵੱਲੋ ਲਗਾਤਾਰ ਨਸ਼ਾ ਫੜਿਆ ਜਾ ਰਿਹਾ ਹੈ ।ਜਿਸ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਵਿੱਚ ਐਸ.ਐਸ.ਪੀ.ਸੰਦੀਪ ਗੋਇਲ, ਐਸ.ਪੀ. ਸੁਖਦੇਵ ਸਿੰਘ ਵਿਰਕ,ਡਾ.ਪ੍ਰੱਗਿਆ ਜੈਨ  ਏ.ਸੀ.ਪੀ.ਅਤੇ ਪੁਲਿਸ  ਅਧਿਕਾਰੀਆਂ ਵੱਲੋਂ ਨਸ਼ਾ ਤਸਕਰਾਂ ਨੂੰ ਗੋਲੀਆਂ ਸਮੇਤ ਪ੍ਰੈਸ ਦੇ ਸਾਹਮਣੇ ਪੇਸ਼ ਕੀਤਾ ਗਿਆ। ਬਰਨਾਲਾ ਪੁਲਿਸ ਵੱਲੋਂ ਦੱਸਿਆ ਗਿਆ ਕਿ  ਇੰਸ : ਬਲਜੀਤ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਬਰਨਾਲਾ ਪਾਸ ਇਕ ਮੁਖਬਰ ਵੱਲੋ ਇਤਲਾਹ ਦਿੱਤੀ ਗਈ ਸੀ ਕਿ ਹੁਮੇਸ਼ ਕੁਮਾਰ ਉਰਫ ਮਿੰਟੂ ਉਰਫ ਬਾਬਾ ਪੁੱਤਰ ਕਾਕਾ ਸਿੰਘ ਵਾਸੀ ਕੜੈਲ ਜਿਲਾ ਸੰਗਰੂਰ ਅਤੇ ਬਲਜੀਤ ਸਿੰਘ ਪੁੱਤਰ ਬਾਰਾ ਸਿੰਘ ਵਾਸੀ ਵਾਰਡ ਨੰਬਰ 5 ਭੀਖੀ,ਜਿਲਾ ਮਾਨਸਾ ਨੇ ਰਲਕੇ ਬਾਹਰਲੇ ਸੂਬੇ ਤੋਂ ਨਸ਼ੀਲੀਆਂ ਗੋਲੀਆਂ ਲਿਆ ਕੇ ਜਿਲ੍ਹਾ ਸੰਗਰੂਰ , ਪਟਿਆਲਾ , ਮਾਨਸਾ ਅਤੇ ਬਰਨਾਲਾ ਵਿੱਚ ਸਪਲਾਈ ਕਰ ਰਹੇ ਹਨ । ਇਤਲਾਹ ਤੋਂ ਪੁਲਿਸ ਨੂੰ ਪਤਾ ਲੱਗਿਆ ਸੀ ਕਿ ਉਕਤ ਦੋਸ਼ੀਆ ਪਾਸ ਕਾਰ, ਸਵਿਫਟ ਨੰਬਰ ਡੀ.ਅੈਲ.05, ਸੀ.ਜੇ.8850 ਹੈ । ਇਹਨਾਂ ਨੇ ਅੱਜ ਮਾਨਸਾ ਸਾਈਡ ਤੋਂ ਬਰਨਾਲਾ ਵੱਲ ਆਉਣਾ ਹੈ । ਇਸ ਇਤਲਾਹ ਦੇ ਆਧਾਰ ਤੇ ਮੁਕੱਦਮਾ ਨੰਬਰ 66 ਮਿਤੀ 03/07/2020 ਅ / ਧ 22,25 / 61 / 85 ਅੈਨ.ਡੀ ਅਤੇ ਪੀ.ਅੈਸ ਅੈਕਟ ਥਾਣਾ ਰੂੜੇਕੇ ਕਲਾ ਵਿਖੇ ਦਰਜ ਕੀਤਾ ਗਿਆ । ਮੁਕੱਦਮੇ ਵਿੱਚ ਦੌਰਾਨੇ ਨਾਕਾਬੰਦੀ ਦੋਸ਼ੀ ਹੁਮੇਸ਼ ਕੁਮਾਰ ਅਤੇ ਬਲਜੀਤ ਸਿੰਘ ਨੂੰ ਕਾਰ ਨੰਬਰੀ ਡੀ.ਅੈਲ.05,ਸੀ.ਜੇ. 8850 ਮਾਰਕਾ ਸਵਿਫਟ ਵਿੱਚੋਂ ਕਾਬੂ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ ਕੁੱਲ 1,80,000 ਨਸ਼ੀਲੀਆਂ ਗੋਲੀਆਂ ਅਤੇ 02 ਲੱਖ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ । ਇਹਨਾਂ ਦੋਸ਼ੀਆਂ ਦੀ ਮੁੱਢਲੀ ਪੁੱਛ - ਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਲੰਮੇ ਸਮੇਂ ਤੋਂ ਨਸ਼ਾ ਵੇਚਣ ਦਾ ਧੰਦਾ ਕਦੇ ਆ ਰਹੇ ਹਨ । ਇਹਨਾਂ ਦੇ ਖਿਲਾਫ ਵੱਖ - ਵੱਖ ਜ਼ਿਲਿਆਂ ਵਿੱਚ ਹੇਠ ਲਿਖੇ ਮੁਕੱਦਮੇ ਦਰਜ ਹਨ ।ਹੁਮੇਸ ਕੁਮਾਰ ਉਰਫ ਮਿੰਟੂ ਉਰਫ ਬਾਬਾ ਦੇ ਖਿਲਾਫ ਦਰਜ ਮੁਕੱਦਮੇ ਪਹਿਲੇ ਮੁਕੱਦਮੇ ਨੰਬਰ 473 ਮਿਤੀ 25/05/2014 ਅ/ਧ 279 , 337 , 420 , 467 , 468 , 471 , ਹਿੰ : ਦੰ: 15/61/85 ਐਨ.ਡੀ.ਪੀ.ਐਸ. ਐਕਟ ਥਾਣਾ ਭਿਵਾਨੀ ( ਹਰਿਆਣਾ )। ਦੂਸਰਾ ਮੁਕੱਦਮਾ ਨੰਬਰ 55 ਮਿਤੀ 11/09/2015 ਅ/ਧ 15/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਨੌਰ। ਤੀਸਰਾ ਮੁਕੱਦਮਾ ਨੰਬਰ 20 ਮਿਤੀ 06/02/2020 ਅ/ਧ 22,25,29/61/85 ਐਨ.ਡੀ.ਪੀ.ਐਸ.ਐਕਟ ਥਾਣਾ ਧਨੌਲਾ। ਚੌਥਾ ਮੁਕੱਦਮਾ ਨੰਬਰ 42 ਮਿਤੀ 03/03/2020 ਅ/ਧ 22,25,29/62/85 ਐਨ.ਡੀ.ਪੀ.ਐਸ. ਐਕਟ ਥਾਣਾ ਪਾਤੜਾ ਵਿਖੇ ਦਰਜ਼ ਹਨ । ਬਲਜੀਤ ਸਿੰਘ ਵਾਸੀ ਭੀਖੀ ਦੇ ਖਿਲਾਫ ਦਰਜ਼ ਮੁਕੱਦਮੇ ਪਹਿਲਾ ਮੁਕੱਦਮਾ ਨੰਬਰ 114 ਮਿਤੀ 18/04/2005  ਅ/ਧ 15/61/85 ਐਨ.ਡੀ.ਪੀ.ਐਸ. ਐਕਟ ਥਾਣਾ ਸੁਨਾਮ । ਦੂਸਰਾ ਮੁਕੱਦਮਾ ਨੰਬਰ 53 ਮਿਤੀ 19/04/2007 ਅ/ਧ 18/61/85 ਐਨ.ਡੀ.ਪੀ.ਐਸ. ਐਕਟ ਥਾਣਾ ਸੁਨਾਮ । ਤੀਸਰਾ ਮੁਕੱਦਮਾ ਨੰਬਰ 15 ਮਿਤੀ 20/02/2015 ਅ/ਧ 18/61/85 ਐਨ.ਡੀ.ਪੀ.ਐਸ. ਐਕਟ ਥਾਣਾ ਸੁਨਾਮ । ਚੌਥਾ ਮੁਕੱਦਮਾ ਨੰਬਰ 222 ਮਿਤੀ 10/11/2019 ਅ/ਧ 22/61/85 ਐਨ.ਡੀ.ਪੀ.ਐਸ.ਅੈਕਟ ਥਾਣਾ ਭੀਖੀ । ਪੰਜਵਾਂ ਮੁਕੱਦਮਾ ਨੰਬਰ 52 ਮਿਤੀ 31/05/2020 ਅ/ਧ 21,25 / 61 / 85 ਐਨ.ਡੀ.ਪੀ.ਐਸ. ਐਕਟ ਥਾਣਾ ਰੂੜੇਕੇ ਕਲਾਂ ਵਿਖੇ ਦਰਜ਼ ਹਨ ।