You are here

ਨਹਿਰ ਅਖਾੜਾ ਦੇ ਤੰਗ ਪੁੱਲ ਦੇ ਨਿਰਮਾਣ ਨੂੰ ਲੈ ਕੇ ਅੱਜ ਭਗਤ ਰਵਿਦਾਸ ਜੀ ਬਾਬਾ ਜੀਵਨ ਸਿੰਘ ਸੇਵਾ ਸੁਸਾਇਟੀ ਨੇ ਪੱਕਾ ਧਰਨਾ ਲਗਾਇਆ  

    ਜਗਰਾਉਂ (ਅਮਿਤ ਖੰਨਾ ) ਜਗਰਾਓਂ ਰਾਏਕੋਟ ਰੋਡ 'ਤੇ 146 ਸਾਲ ਪਹਿਲਾਂ ਬਣੇ ਨਹਿਰ ਅਖਾੜਾ ਦੇ ਤੰਗ ਪੁੱਲ ਦੇ ਨਿਰਮਾਣ ਨੂੰ ਲੈ ਕੇ ਅੱਜ ਭਗਤ ਰਵਿਦਾਸ ਜੀ ਬਾਬਾ ਜੀਵਨ ਸਿੰਘ ਸੇਵਾ ਸੁਸਾਇਟੀ ਨੇ ਪੱਕਾ ਧਰਨਾ ਲਾ ਦਿੱਤਾ। ਧਰਨਾਕਾਰੀਆਂ ਨੇ ਪੁੱਲ ਦੇ ਨਿਰਮਾਣ ਤਕ ਧਰਨੇ ਦੇ ਰੂਪ 'ਚ ਜਿਥੇ ਪੱਕਾ ਡੇਰਾ ਲਾਏ ਰੱਖਣ ਦਾ ਐਲਾਨ ਕੀਤਾ, ਉਥੇ ਨਿੱਤ ਇਸ ਸੰਘਰਸ਼ ਨੂੰ ਤੇਜ਼ ਕਰਨ ਦਾ ਵੀ ਫੈਸਲਾ ਕੀਤਾ। ਵਰਣਨਯੋਗ ਹੈ ਕਿ ਸੁਸਾਇਟੀ ਵੱਲੋਂ ਕਈ ਦਿਨ ਪਹਿਲਾ ਹੀ ਪੁਲ ਨਿਰਮਾਣ ਨਾ ਹੋਣ 'ਤੇ ਸਰਕਾਰ ਨੂੰ ਧਰਨੇ ਦੀ ਚਿਤਾਵਨੀ ਦਿੱਤੀ ਹੋਈ ਸੀ। ਸੋਮਵਾਰ ਨੂੰ ਸੁਸਾਇਟੀ ਦੀ ਅਗਵਾਈ ਵਿਚ ਲੋਕਾਂ ਨੇ ਧਰਨਾ ਦਿੰਦਿਆਂ ਇਸ ਦੀ ਖਸਤਾ ਹਾਸਲ ਦੀ ਦੁਹਾਈ ਦਿੰਦਿਆ ਸਰਕਾਰ ਨੂੰ ਤੁਰੰਤ ਨਿਰਮਾਣ ਦੀ ਮੰਗ ਕੀਤੀ। ਸੁਸਾਇਟੀ ਦੀ ਪ੍ਰਰੀਤਮ ਸਿੰਘ ਅਖਾੜਾ, ਐਡਵੋਕੇਟ ਮਹਿੰਦਰ ਸਿੰਘ ਸਿਧਵਾ ਤੇ ਡਾ. ਨਰਿੰਦਰ ਸਿੰਘ ਨੇ ਕਿਹਾ ਕਿ ਅੰਗਰੇਜ਼ਾਂ ਦੇ ਸਮੇ ਦਾ ਬਣਿਆ ਇਹ ਪੁੱਲ 146 ਸਾਲ ਬਾਅਦ ਵੀ ਸਰਕਾਰ ਦੀ ਅਣਦੇਖੀ ਕਾਰਨ ਖਤਰੇ ਦੀ ਸਥਿਤੀ ਵਿਚ ਖੜ੍ਹਾ ਹੈ, ਇਸ ਦੀ ਜਰਜਰ ਹਾਲਤ ਦੇਖ ਕੇ ਹਰ ਸਮੇ ਵੱਡੇ ਹਾਦਸੇ ਦਾ ਡਰ ਬਰਕਰਾਰ ਹੈ, ਪਰ ਇਸ ਦੇ ਬਾਵਜੂਦ ਸਰਕਾਰ ਦੀ ਅਣਦੇਖੀ ਅਫਸੋਸ ਜਨਕ ਹੈ। ਉਨਾਂ੍ਹ ਕਿਹਾ ਕਿ ਸਾਲ ਪਹਿਲਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਇਸ ਦੇ ਨਿਰਮਾਣ ਦਾ ਵਾਅਦਾ ਵੀ ਵਫਾ ਨਾ ਹੋਇਆ। ਇਸੇ ਲਈ ਹੁਣ ਇਲਾਕੇ ਦੇ ਲੋਕਾਂ ਨੇ ਸੁੱਤੀ ਪਈ ਸਰਕਾਰ ਨੂੰ ਜਗਾਉਣ ਲਈ ਵੱਡੇ ਹਾਦਸੇ ਨੂੰ ਟਾਲਣ ਲਈ ਇਸ ਦੇ ਨਿਰਮਾਣ ਲਈ ਇਹ ਸਘੰਰਸ਼ ਸ਼ੁਰੂ ਕੀਤਾ ਹੈ। ਇਸ ਸੰਘਰਸ਼ ਦੇ ਅਗਲੇ ਗੇੜ ਵਿਚ ਪੁਲ 'ਤੇ ਚੱਕਾ ਜਾਮ ਕਰਕੇ ਸਰਕਾਰ ਖਿਲਾਫ ਰੋਸ ਪ੍ਰਗਟਾਇਆ ਜਾਵੇਗਾ। ਸਰਪੰਚ ਰਣਜੀਤ ਸਿੰਘ ਦੇਹੜਕਾ, ਹੈਪੀ ਭੰਮੀਪੁਰਾ, ਕਸ਼ਮੀਰਾ ਸਿੰਘ ਅਤੇ ਹੈਪੀ ਢੋਲਣ ਆਦਿ ਹਾਜ਼ਰ ਸਨ।