You are here

ਦਿੱਲੀ ਕਿਸਾਨ ਧਰਨੇ ਚ ਪਿੰਡ ਕਾਉਂਕੇ ਕਲਾਂ ਦੇ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)ਕੇਂਦਰ ਦੀ ਮੋਦੀ ਸਰਕਾਰ ਦੇ ਖ਼ਿਲਾਫ਼ ਪਿਛਲੇ ਕਰੀਬ ਅੱਠ ਮਹੀਨਿਆਂ ਤੋਂ ਜ਼ਿਆਦਾ ਦਿੱਲੀ ਦੇ ਬਾਰਡਰਾਂ ਤੋਂ ਕਿਸਾਨਾਂ ਮਜ਼ਦੂਰਾਂ ਵੱਲੋਂ ਧਰਨਾ ਲਗਾਇਆ ਗਿਆ ਜਿਸ ਚ ਸੈਂਕੜੇ ਕਿਸਾਨ ਅਤੇ ਮਜ਼ਦੂਰਾਂ ਦੀਆਂ ਸ਼ਹੀਦੀ ਹੋ ਗਈ ਹੈ ਪ੍ਰੰਤੂ ਕੇਂਦਰ ਦੀ ਅੜੀਅਲ ਮੋਦੀ ਸਰਕਾਰ ਨੇ ਕੰਨ  ਜੂੰ ਤੱਕ ਨਹੀਂ ਸਰਕਦੀ  ਇਸ ਕਿਸਾਨੀ ਸੰਘਰਸ਼ ਦੇ ਵਿਚ ਪਿੰਡ ਕਾਉਂਕੇ ਕਲਾਂ ਦੇ ਕਿਸਾਨਾਂ ਦਾ ਬਹੁਤ ਵੱਡਾ ਯੋਗਦਾਨ ਹੈ  ਕਿਸਾਨੀ ਸੰਘਰਸ਼ ਕਰਦੇ ਹੋਏ ਪਿੰਡ ਕਾਉਂਕੇ ਕਲਾਂ ਦਾ ਸੋਹਣ ਸਿੰਘ ਉਰਫ ਬਿੱਲਾ ਪੁੱਤਰ ਬੀਰ ਸਿੰਘ  ਦਿੱਲੀ ਬਾਰਡਰ ਦੇ ਧਰਨੇ ਦੌਰਾਨ ਕਰੰਟ ਲੱਗਣ ਨਾਲ ਮੌਤ ਹੋ ਗਈ  ਪਰਿਵਾਰ ਵਿਚ ਬਿੱਲਾ ਇਕੱਲਾ ਹੀ ਕਮਾਈ ਕਰਨ ਕਰਨ ਵਾਲਾ ਨੌਜਵਾਨ ਸੀ ਜਿਹਦੇ ਨਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ  ਇਸ ਮੌਕੇ ਸਮੂਹ ਪਿੰਡ ਵਾਸੀਆਂ ਵੱਲੋਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਪਰਿਵਾਰ ਦੀ ਸਹਾਇਤਾ ਕੀਤੀ ਜਾਵੇ ਤਾਂ ਜੋ ਪਰਿਵਾਰ ਨੂੰ ਅੱਗੇ ਜੀਵਨ ਚ ਕੋਈ ਦੁੱਖ ਨਾ ਆਵੇ  ।