ਮਹਿਲ ਕਲਾਂ/ ਬਰਨਾਲਾ -ਜੁਲਾਈ- (ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਪੰਜਾਬ (ਰਜਿ:295)ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੂਰੇ ਪੰਜਾਬ ਵਿੱਚ ਸਰਕਾਰ ਦੇ ਮੰਤਰੀਆਂ ਤੇ ਐਮ ਐਲ ਏ ਦੀਆਂ ਕੋਠੀਆਂ ਦੇ ਘਿਰਾਓ ਕਰਕੇ, ਮੰਗ ਪੱਤਰ ਦਿੱਤੇ ਜਾ ਰਹੇ ਹਨ ।ਕਿਉਂਕਿ ਸਮੇਂ ਦੀਆਂ ਸਰਕਾਰਾਂ ਚੋਣ ਮੈਨੀਫੈਸਟੋ ਵਿੱਚ ਤਾਂ ਪੰਜਾਬ ਵਿਚ ਵਸਦੇ ਡਾਕਟਰਾਂ ਦਾ ਮਸਲਾ ਹੱਲ ਕਰਨ ਦੀਆਂ ਗੱਲਾਂ ਕਰਦੀਆਂ ਹਨ, ਪਰ ਕੁਰਸੀ ਤੇ ਬਿਰਾਜਮਾਨ ਹੁੰਦਿਆਂ ਹੀ ਭੁੱਲ ਜਾਂਦੀਆਂ ਹਨ ।ਉਨ੍ਹਾਂ ਨੂੰ ਯਾਦ ਦਿਵਾਉਣ ਲਈ ਅੱਜ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਦੀ ਅਗਵਾਈ ਹੇਠ ਹਲਕਾ ਮਹਿਲ ਕਲਾਂ ਦੇ ਮੌਜੂਦਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਸਾਬਕਾ ਐਮ ਐਲ ਏ ਬੀਬੀ ਹਰਚੰਦ ਕੌਰ ਘਨੌਰੀ ਨੂੰ ਮੰਗ ਪੱਤਰ ਦਿੱਤੇ ਗਏ ।
ਇਸ ਸਮੇਂ ਜ਼ਿਲ੍ਹਾ ਖਜ਼ਾਨਚੀ ਡਾ ਜਸਵੰਤ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਜੇ ਅਮੀਰਾਂ ਲਈ ਡਾਕਟਰਾਂ ਦੀ ਜਰੂਰਤ ਹੈ, ਤਾਂ ਫ਼ਿਰ ਗਰੀਬਾਂ ਲਈ ਕਿਉਂ ਨਹੀਂ।
ਬਲਾਕ ਪ੍ਰਧਾਨ ਡਾ: ਬਲਿਹਾਰ ਸਿੰਘ ਨੇ ਕਿਹਾ ਅਮੀਰਾਂ ਲਈ ਤਾਂ ਵੱਡੇ ਵੱਡੇ ਨਰਸਿੰਗ ਹੋਮ/ਹਸਪਤਾਲ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਵਸਦੇ 80% ਗਰੀਬਾਂ ਲਈ ਪੇਂਡੂ ਡਾਕਟਰ ਹਨ ।ਫਿਰ ਸਮੱਸਿਆ ਕੀ ਹੈ ? ਕੀ ਸਰਕਾਰ ਬਿਨਾਂ ਦਵਾ-ਦਾਰੂ ਤੋਂ ਲੋਕਾਂ ਨੂੰ ਮਰਨ ਦੇਣਾ ਚਾਹੁੰਦੀ ਹੈ ? ਜੋ ਸਰਾਸਰ 80 ਪ੍ਤੀਸ਼ਤ ਲੋਕਾਂ ਦਾ ਕਤਲ ਹੈ। ਸੂਬਾ ਸੀਨੀਅਰ ਮੀਤ ਪ੍ਰਧਾਨ ਡਾ.ਮਿੱਠੂ ਮੁਹੰਮਦ ਨੇ ਕਿਹਾ ਕਿ ਬਿਹਾਰ ਸਰਕਾਰ ਦੇ ਮੁੱਖ ਮੰਤਰੀ ਨਿਤੀਸ ਕੁਮਾਰ ਦੀ ਅਗਵਾਈ ਵਿੱਚ ਇੱਕ ਸਾਲ ਦਾ ਕੋਰਸ ਕਰਵਾ ਕੇ ਮੁਢਲੀ ਕਿਸਮ ਦੀ ਪੈ੍ਕਟਿਸ ਦਾ ਅਧਿਕਾਰ ਦਿੱਤਾ ਹੈ। ਮੱਧਿਆ ਪ੍ਦੇਸ਼ ਦੀ ਸਰਕਾਰ ਨੇ ਵਾਜਪਾਈ ਯੂਨੀਵਰਸਿਟੀ ਤੋਂ ਸਪੈਸ਼ਲਿਸਟ ਰੂਰਲ ਡਾਕਟਰ ਦਾ ਕੋਰਸ ਸ਼ੁਰੂ ਕਰਕੇ ਪਹਿਲ ਕੀਤੀ ਹੈ ।ਫਿਰ ਪੰਜਾਬ ਸਰਕਾਰ ਲਈ ਕਿਹੜੀ ਸਮੱਸਿਆ ਹੈ ?
ਮੀਟਿੰਗ ਦੇ ਦੌਰਾਨ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ ਤੋਂ ਮੰਗ ਕਰਦਿਆਂ ਕਿਹਾ ਸਰਕਾਰ ਨਾਲ ਉੱਚ ਪੱਧਰੀ ਮੀਟਿੰਗ ਕਰਵਾਈ ਜਾਵੇ ।ਉਹਨਾਂ ਭਰੋਸਾ ਦਿੱਤਾ ਕਿ ਪੰਜਾਬ ਵਿੱਚ ਵਸਦੇ ਲਗਪਗ ਡੇਢ ਲੱਖ ਦੇ ਕਰੀਬ ਆਰ.ਐਮ.ਪੀ. ਡਾਕਟਰਾਂ ਦਾ ਮੁੱਦਾ ਠੋਸ ਰੂਪ ਵਿੱਚ ਵਿਧਾਨ ਸਭਾ ਵਿਚ ਰੱਖਣਗੇ ਅਤੇ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਕੇ ਮਸਲੇ ਨੂੰ ਹੱਲ ਕੀਤਾ ਜਾਵੇਗਾ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ ਕੇਸਰ ਖ਼ਾਨ, ਡਾ ਜਗਜੀਤ ਸਿੰਘ, ਡਾ ਪਰਮਿੰਦਰ ਕੁਮਾਰ, ਡਾ ਸੁਖਵਿੰਦਰ ਸਿੰਘ, ਡਾ ਗਗਨਦੀਪ ਸ਼ਰਮਾ, ਡਾ ਛੋਟੇ ਲਾਲ, ਡਾ ਬਲਦੇਵ ਸਿੰਘ, ਡਾ.ਮੁਹੰਮਦ ਸੁਬੇਗ, ਡਾ.ਮੁਹੰਮਦ ਬਸ਼ੀਰ, ਡਾ.ਸਤਨਾਮ ਸਿੰਘ, ਡਾ ਪਰਗਟ ਸਿੰਘ, ਡਾ ਉਤਮ ਸਿੰਘ, ਡਾ ਮੁਹੰਮਦ ਅਕਰਮ, ਡਾ ਜਗਤਾਰ ਸਿੰਘ, ਡਾ ਗੁਰਪ੍ਰੀਤ ਸਿੰਘ, ਡਾ ਗੁਰਦੇਵ ਸਿੰਘ, ਡਾ ਸੋਮਾ ਸਿੰਘ, ਡਾ ਅਜੈਬ ਸਿੰਘ, ਡਾ ਰਣਜੀਤ ਸਿੰਘ,ਡਾ ਅਜੈਬ ਸਿੰਘ,ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਡਾਕਟਰ ਸਾਹਿਬਾਨ ਮੌਜੂਦ ਸਨ।