You are here

ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਨਸ਼ਾ ਵਿਰੋਧੀ ਸੈਮੀਨਾਰਾਂ ਨੂੰ ਸਮਰਪਿਤ ਕਰਕੇ ਸੈਮੀਨਾਰਾਂ ਦੀ ਸ਼ੁਰੂਆਤ ਕੀਤੀ

ਜਗਰਾਓਂ, 22 ਜੁਨ (ਅਮਿਤ ਖੰਨਾ, ) ਸੰਸਾਰ ਭਰ ਵਿਚ 26 ਜੂਨ ਨੂੰ ਮਨਾਏ ਜਾਣ ਵਾਲੇ ਵਿਸ਼ਵ ਨਸ਼ਾ ਵਿਰੋਧੀ ਦਿਵਸ ਨੂੰ ਸਮਰਪਿਤ ਲੁਧਿਆਣਾ ਦਿਹਾਤੀ ਪੁਲਿਸ ਵਲੋਂ 21 ਤੋਂ 26 ਜੂਨ ਹਫ਼ਤਾ ਨਸ਼ਾ ਵਿਰੋਧੀ ਸੈਮੀਨਾਰਾਂ ਨੂੰ ਸਮਰਪਿਤ ਕਰਕੇ ਅੱਜ ਜ਼ਿਲ•ਾ ਪੱਧਰੀ ਪ੍ਰੋਗਰਾਮ ਚ ਮਾਡਲ ਥਾਣਾ ਦਾਖਾ ਸਾਹਮਣੇ ਡਾ: ਬੀ.ਆਰ ਅੰਬੇਡਕਰ ਭਵਨ ਮੰਡੀ ਮੁੱਲਾਂਪੁਰ ਤੋਂ ਸੈਮੀਨਾਰਾਂ ਦੀ ਸ਼ੁਰੂਆਤ ਕੀਤੀ, ਜਿਸ ਵਿਚ ਲੁਧਿਆਣਾ ਦਿਹਾਤੀ ਪੁਲਿਸ ਕਪਤਾਨ ਚਰਨਜੀਤ ਸਿੰਘ ਸੋਹਲ ਆਪਣੀ ਸਮੁੱਚੀ ਪੁਲਿਸ ਟੀਮ ਨਾਲ ਪਹੁੰਚੇ | ਪੁਲਿਸ ਸਬ ਡਵੀਜਨ ਦਾਖਾ ਦੇ ਡੀ.ਐੱਸ.ਪੀ. ਗੁਰਬੰਸ ਸਿੰਘ ਬੈਂਸ, ਐੱਸ.ਐੱਚ.ਓ. ਦਾਖਾ ਪ੍ਰੇਮ ਸਿੰਘ ਭੰਗੂ ਦੇ ਸੁਚੱਜੇ ਪ੍ਰਬੰਧਾਂ ਹੇਠ ਨਸ਼ਾ ਵਿਰੋਧੀ ਸੈਮੀਨਾਰ ਵਿਚ ਇਲਾਕੇ ਦੇ ਪੰਚ, ਸਰਪੰਚ, ਨੰਬਰਦਾਰ, ਕੌਂਸਲਰ ਤੇ ਹੋਰ ਪਤਵੰਤੇ ਮੌਜੂਦ ਰਹੇ | ਇਕੱਠ ਨੂੰ ਸੰਬੋਧਨ ਹੁੰਦਿਆਂ ਐੱਸ.ਐੱਸ.ਪੀ. ਸੋਹਲ ਨੇ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਨਸ਼ਿਆ ਦੀ ਰੋਕਥਾਮ ਲਈ ਵਿਆਪਕ ਪ੍ਰੋਗਰਾਮ ਤਹਿਤ ਜਿੱਥੇ ਪੁਲਿਸ ਵਲੋਂ ਜਾਗਰੂਕਤਾ ਮੁਹਿੰਮ ਵਿੱਢੀ ਹੋਈ ਹੈ, ਉੱਥੇ ਡੈਪੋ ਵਲੰਟੀਅਰ ਪਿੰਡ-ਪਿੰਡ ਜਨ ਜਾਗਰੂਕਤਾ ਦੇ ਨਾਲ ਨਸ਼ੇ ਦੇ ਮਰੀਜ਼ਾਂ ਦਾ ਇਲਾਜ ਕਰਵਾਉਣ ਲਈ ਪੁਲਿਸ ਮਰੀਜ਼ ਲੋਕਾਂ ਨੂੰ ਪ੍ਰੇਰਿਤ ਕਰ ਰਹੀ ਹੈ | ਐੱਸ.ਐੱਸ.ਪੀ. ਨੇ ਸਪੱਸ਼ਟ ਕੀਤਾ ਕਿ ਪੁਲਿਸ ਤੇ ਜਨਤਾ ਦੇ ਗਠਜੋੜ ਨਾਲ ਹੀ ਨਸ਼ਿਆਂ ਦੀ ਚੇਨ ਨੂੰ ਤੋੜਿਆ ਜਾ ਸਕਦਾ ਹੈ, ਨਸ਼ਾ ਤਸਕਰੀ ਚ ਲੱਗੇ ਲੋਕਾਂ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਜਾਵੇ, ਇਤਲਾਹ ਦੇਣ ਵਾਲੇ ਦਾ ਨਾਂਅ ਗੁਪਤ ਰੱਖਿਆ ਜਾਵੇਗਾ | ਡਾ: ਜਗਵਿੰਦਰ ਸਿੰਘ ਵਲੋਂ ਨਸ਼ਿਆਂ ਦੇ ਮਾੜੇ ਪ੍ਰਭਾਵ ਤੇ ਬੋਲਦਿਆਂ ਕਿਹਾ ਕਿ ਸਰਕਾਰ ਨੇ ਸਾਰੇ ਉਪ ਮੰਡਲ ਅਤੇ ਜ਼ਿਲ•ਾ ਹਸਪਤਾਲਾਂ ਵਿਚ ਓਟ ਕਲੀਨਿਕ ਖੋਲ•ੇ ਹਨ, ਜਿੱਥੇ ਨਸ਼ੇ ਦੇ ਮਰੀਜ਼ ਬਿਨ•ਾਂ ਭਰਤੀ ਹੋਏ ਰੋਜ਼ਾਨਾ ਜਾ ਕੇ ਡਾਕਟਰ ਦੀ ਹਾਜ਼ਰੀ ਵਿਚ ਦਵਾਈ ਲੈ ਸਕਦੇ ਹਨ | ਮੈਡਮ ਗੁਰਮੀਤ ਕੌਰ, ਬਲਵਿੰਦਰ ਸਿੰਘ ਦੋਵੇਂ ਲੁਧਿਆਣਾ ਦਿਹਾਤੀ ਪੁਲਿਸ ਜ਼ਿਲ•ਾ ਉਪ ਕਪਤਾਨ, ਗੁਰਬੰਸ ਸਿੰਘ ਬੈਂਸ, ਪਵਨਜੀਤ ਚੌਧਰੀ, ਰਾਜੇਸ਼ ਸ਼ਰਮਾ, ਮਨਿੰਦਰ ਬੇਦੀ (ਚਾਰੇ) ਡੀ.ਐੱਸ.ਪੀ, ਇੰਸਪੈਕਟਰ ਪ੍ਰੇਮ ਸਿੰਘ ਵਲੋਂ ਪੁਲਿਸ ਦੇ ਜਿਲ•ਾ ਪੱਧਰੀ ਨਸ਼ਾ ਵਿਰੋਧੀ ਸੈਮੀਨਾਰ ਵਿਚ ਜੁੜੇ ਲੋਕਾਂ ਨੂੰ ਸੰਬੋਧਨ ਸਮੇਂ ਕਿਹਾ ਕਿ ਨਸ਼ਿਆਂ ਵਰਗੀ ਬਿਮਾਰੀ ਦਾ ਇਲਾਜ ਇਕਜੁੱਟਤਾ, ਹੌਂਸਲੇ ਅਤੇ ਹਮਦਰਦੀ ਨਾਲ ਸੰਭਵ ਹੈ | ਉਨ•ਾਂ ਇਹ ਵੀ ਕਿਹਾ ਕਿ ਪੁਲਿਸ ਕਪਤਾਨ ਚਰਨਜੀਤ ਸਿੰਘ ਸੋਹਲ ਦੀ ਅਗਵਾਈ ਹੇਠ ਨਸ਼ਿਆਂ ਦੀ ਰੋਕਥਾਮ ਲਈ (ਐੱਮ.ਟੀ.ਓਜ਼) ਮਾਸਟਰ ਟ੍ਰੇਨਰਜ਼ ਆਫੀਸ਼ੀਅਲ ਲਗਾਏ ਗਏ ਹਨ, ਜੋ ਡਰੱਗ ਮੌਨੀਟੀਰਿੰਗ ਕਰ ਰਹੇ ਹਨ | ਨਸ਼ਿਆਂ ਦੀ ਤਸਕਰੀ ਅਤੇ ਨਸ਼ਿਆਂ ਦੇ ਗੈਰ ਕਾਨੂੰਨੀ ਧੰਦੇ ਨੂੰ ਰੋਕਣ ਲਈ ਪੁਲਿਸ ਵਲੋਂ ਲੋਕਾਂ ਨੂੰ ਸਹਿਯੋਗ ਦੀ ਅਪੀਲ ਕੀਤੀ | ਸਟੇਜ਼ ਸੰਚਾਲਕ ਨਰੇਸ਼ ਵਰਮਾ ਨੇ ਨਸ਼ਿਆਂ ਵਿਰੁੱਧ ਪੁਲਿਸ ਦੇ ਐੱਨ.ਸੀ.ਬੀ ਦੀ ਪ੍ਰਸੰਸਾ ਕੀਤੀ | ਪੁਲਿਸ ਕਪਤਾਨ ਸੋਹਲ, ਐੱਸ.ਪੀ ਗੁਰਮੀਤ ਕੌਰ, ਡੀ.ਐੱਸ.ਪੀ ਗੁਰਬੰਸ ਸਿੰਘ, ਐੱਸ.ਐੱਚ.ਓ ਪ੍ਰੇਮ ਸਿੰਘ ਵਲੋਂ ਇਸ ਮੌਕੇ ਨਗਰ ਕੌਂਸਲ ਪ੍ਰਧਾਨ ਤੇਲੂ ਰਾਮ ਬਾਂਸਲ, ਜਗਰਾਉਂ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਅਤੇ ਏ ਐਸ ਆਟੋਮੋਬਾਈਲਜ਼ ਹੀਰੋ ਦੇ ਮਾਲਿਕ ਗੁਰਿੰਦਰ ਸਿੰਘ ਸਿੱਧੂ, ਰਾਜਿੰਦਰ ਜੈਨ, ਰਾਜ ਕੁਮਾਰ ਭੱਲਾ, ਦੁਕਾਨਦਾਰ ਐਸੋ: ਪ੍ਰਧਾਨ ਚਰਨਜੀਤ ਚੰਨੀ ਅਰੋੜਾ, ਕੁਲਦੀਪ ਸਿੰਘ ਰਾਜੂ ਜਿਊਲਰਜ਼, ਜ਼ਿਲ•ਾ ਪ੍ਰੀਸ਼ਦ ਮੈਂਬਰ ਕੁਲਦੀਪ ਸਿੰਘ ਬੱਦੋਵਾਲ, ਸਰਪੰਚ ਗਿੱਲ ਪੱਤੀ ਸੁਧਾਰ ਹਰਮਿੰਦਰ ਸਿੰਘ ਪੱਪ, ਸਰਪੰਚ ਢੱਟ ਸੁਰਿੰਦਰ ਸਿੰਘ, ਜਗਸੀਰ ਸਿੰਘ ਖ਼ਾਲਸਾ, ਅਮਨ ਮੰਡੀ ਮੁੱਲਾਂਪੁਰ, ਹਲਕਾ ਦਾਖਾ ਮਹਿਲਾ ਕਾਂਗਰਸ ਟੀਮ ਸਰਬਜੀਤ ਕੌਰ ਨਾਹਰ, ਸਰਬਜੋਤ ਕੌਰ ਬਰਾੜ, ਮੈਡਮ ਨੀਤੂ, ਤੇਜਿੰਦਰ ਕੌਰ ਰਕਬਾ, ਅਮਰਜੋਤ ਕੌਰ ਕੁਲਾਰ, ਜਸਵੀਰ ਕੌਰ ਸ਼ੇਖੂਪੁਰਾ, ਮਨਜਿੰਦਰ ਕੌਰ ਸ਼ੇਖੂਪੁਰਾ ਨਾਲ ਮਿਲ ਕੇ ਹਰਿਆਵਲ ਤਹਿਤ ਸੈਮੀਨਾਰ ਚ ਪਹੁੰਚੇ ਹਰ ਇਕ ਲਈ ਬੂਟੇ ਵੰਡੇ ਗਏ |