ਜਗਰਾਓਂ, 22 ਜੁਨ (ਅਮਿਤ ਖੰਨਾ, ) ਨਗਰ ਕੌਂਸਲ ਅਧੀਨ ਆਉਂਦੇ ਵਾਰਡ ਨੰਬਰ 19 ਦੇ ਗੁਰਦੁਆਰਾ ਬਾਬਾ ਨਾਮਦੇਵ ਭਵਨ ਮੁਹੱਲਾ ਹਰਿਗੋਬਿੰਦਪੁਰਾ ਵਿਚ ਕੌਂਸਲਰ ਡਿੰਪਲ ਗੋਇਲ ਤੇ ਉਨ•ਾਂ ਦੇ ਪਤੀ ਸਮਾਜਸੇਵੀ ਰੋਹਿਤ ਗੋਇਲ ਦੀ ਦੇਖ ਰੇਖ ਦੇ ਵਿੱਚ ਕੋਰੋਨਾ ਵੈਕਸੀਨ ਦਾ ਕੈਂਪ ਲਗਾਇਆ ਗਿਆ ਮੁਫ਼ਤ ਵੈਕਸੀਨ ਕੈਂਪ ਦੇ ਵਿੱਚ 90 ਵਿਅਕਤੀਆਂ ਦੇ ਵੈਕਸੀਨ ਲਗਵਾਈ ਗਈ ਇਸ ਮੌਕੇ ਕੌਂਸਲਰ ਡਿੰਪਲ ਗੋਇਲ ਅਤੇ ਉਨ•ਾਂ ਦੇ ਪਤੀ ਸਮਾਜ ਸੇਵੀ ਰੋਹਿਤ ਗੋਇਲ ਨੇ ਦੱਸਿਆ ਕਿ ਕੋਰੋਨਾ ਵਾਇਰਸ ਤੋਂ ਫਤਿਹ ਪਾਉਣ ਲਈ ਸਰਕਾਰ ਜੰਗੀ ਪੱਧਰ ਤੇ ਕੰਮ ਕਰ ਰਹੀ ਹੈ ਅਤੇ ਸਾਡੀ ਸਮਾਜਿਕ ਜ਼ਿੰਮੇਵਾਰੀ ਹੈ ਕਿ ਅਸੀਂ ਕੋਰੋਨਾ ਵਾਇਰਸ ਨੂੰ ਦੂਰ ਕਰਨ ਲਈ ਵੱਧ ਤੋਂ ਵੱਧ ਵੈਕਸੀਨ ਲਗਵਾ ਕੇ ਸਰਕਾਰ ਦਾ ਸਮਰਥਨ ਕਰੀਏ ਉਨ•ਾਂ ਕਿਹਾ ਕਿ ਭਾਰਤੀ ਵਿਗਿਆਨੀਆਂ ਅਤੇ ਡਾਕਟਰਾਂ ਵੱਲੋਂ ਬਣਾਇਆ ਟੀਕਾ ਪੂਰੀ ਤਰ•ਾਂ ਸੁਰੱਖਿਅਤ ਹੈ ਨਾਲੇ ਉਨ•ਾਂ ਨੇ ਵੀ ਕਿਹਾ ਕਿ ਸਰਕਾਰ ਦੀ ਹਰ ਸਕੀਮ ਨੂੰ ਲੋਕਾਂ ਤੱਕ ਪਹੁੰਚਾਉਣਾ ਸਾਡਾ ਪਹਿਲਾ ਫਰਜ਼ ਹੈ ਇਸ ਕੈਂਪ ਵਿਚ 18 ਸਾਲ ਤੋਂ 45 ਸਾਲ ਤੱਕ ਪਹਿਲੀ ਡੋਜ਼ ਅਤੇ 84 ਦਿਨ ਪੂਰੇ ਹੋਣ ਵਾਲਿਆਂ ਦੇ ਦੂਸਰੀ ਡੋਜ਼ ਲਗਾਈ ਗਈ ਸਿਵਲ ਹਸਪਤਾਲ ਜਗਰਾਓਂ ਦੀ ਟੀਮ ਦਾ ਵੀ ਪੂਰਾ ਸਮਰਥਨ ਮਿਲਿਆ ਇਸ ਕੈਂਪ ਵਿਚ ਕੌਂਸਲਰ ਡਿੰਪਲ ਗੋਇਲ, ਵਿਸ਼ਾਲ ਕਪੂਰ, ਦੀਪਿਕਾ ਢੰਡਾ, ਸਮਾਜ ਸੇਵੀ ਰੋਹਿਤ ਗੋਇਲ ਰੋਕੀ, ਸ਼ਾਨ ਅਰੋਡ਼ਾ, ਵਿਸ਼ਾਲ ਸ਼ਰਮਾ, ਰੋਮੀ ਕਪੂਰ, ਸੰਜੂ ਗੋਇਲ, ਹਨੀ ਗੋਇਲ, ਗੁਰਦੁਆਰਾ ਬਾਬਾ ਨਾਮਦੇਵ ਦੇ ਪ੍ਰਧਾਨ ਗੁਰਦੀਪ ਸਿੰਘ ਜੱਸਲ, ਸੈਕਟਰੀ ਅਮਰਜੋਤ ਸਿੰਘ ਕੈਂਥ, ਚੇਅਰਮੈਨ ਅਮਰਜੀਤ ਸਿੰਘ ਜੱਸਲ, ਬੱਬੂ ਨਾਵਲਟੀ, ਰਾਜਨ ਝੰਜੀ, ਸਰਬਜੀਤ ਸਿੰਘ ਲੰਕਾ ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰ ਹਾਜ਼ਰ ਸਨ