ਜਗਰਾਉਂ ਜੂਨ 2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਸਥਾਨਕ ਰੇਲ ਪਾਰਕ ਜਗਰਾਂਓ ਚ ਚੱਲ ਰਹੇ ਕਿਸਾਨ ਮੋਰਚੇ ਚ ਸ਼ਹੀਦਾਂ ਦੇ ਸਰਤਾਜ ਗੁਰੂ ਸ਼੍ਰੀ ਅਰਜਨ ਦੇਵ ਨੂੰ ਸਿਜਦਾ ਕੀਤਾ। ਇਸ ਸਮੇਂ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆ ਪ੍ਰਸਿੱਧ ਵਿਦਵਾਨ ਸੁਰਜੀਤ ਦੌਧਰ ਨੇ ਕਿਹਾ ਕਿ ਗੁਰੂ ਸ਼ਾਹਿਬ ਵਲੋਂ ਮੁਗਲਸ਼ਾਹੀ ਨਾਲ ਟੱਕਰ ਲੈਣ ਅਤੇ ਧਰਮ ਨਾ ਬਦਲਣ ਦੇ ਇਵਜ ਚ ਤੱਤੀ ਤਵੀ ਤੇ ਬੈਠ ਕੇ ਮਹਾਨ ਸ਼ਹਾਦਤ ਦਾ ਜਾਮ ਪੀਣਾ ਪਿਆ।ਇਸ ਸਮੇਂ ਬੋਲਦਿਆਂ ਉਨਾਂ ਕਿਹਾ ਕਿ ਗੁਰੂ ਅਰਜਨ ਦੇਵ ਦੀ ਸ਼ਹਾਦਤ ਤੋਂ ਬਾਅਦ ਛੇਵੇਂ ਗੁਰੂ ਨੇ ਮੀਰੀ ਪੀਰੀ ਦੇ ਸਿਧਾਂਤ ਮੁਤਾਬਕ ਅਤੇ ਨੋਵੇਂ ਗੁਰੂ ਦੀ ਸ਼ਹਾਦਤ ਤੋਂ ਬਾਅਦ ਦਸਵੇਂ ਗੁਰੂ ਨੇ ਹਥਿਆਰ ਚੁੱਕੇ। ਇਸ ਦਾ ਅਰਥ ਹੈ ਕਿ ਜੁਲਮ ਦੀ ਇੰਤਹਾ ਤੋਂ ਬਾਦ ਹਥਿਆਰ ਚੁੱਕਣਾ ਲਾਜਮੀ ਹੈ।ਜਦੋਂ ਧਿਰ ਉਪਾਵਾਂ ਦੀ ਹਾਰਦੀ ਤਾਂ ਜਾਇਜ ਵਰਤੋਂ ਤਲਵਾਰ ਦੀ। ਉਨਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਚ ਪੰਜਵੇ ਗੁਰੂ ਸਾਹਿਬ ਦਾ ਵੱਡਾ ਯੋਗਦਾਨ ਹੈ ।ਗੁਰੂ ਸਾਹਿਬ ਨੇ ਗੁਰਬਾਣੀ ਚ ਜੋ ਸ਼ਲੋਕ ਦਰਜ ਕੀਤੇ ਹਨ ਉਹ ਅੱਜ ਵੀ ਸਾਰਥਕ ਹਨ ,।ਗੁਰੂ ਅਰਜਨ ਦੇਵ ਜੀ ਨੇ ਕਿਸੇ
ਪਰਲੋਕ ਚ ਨਰਕ ਸੁਰਗ ਦੇ ਸਿਧਾਂਤ ਨੂੰ ਰੱਦ ਕੀਤਾ। ਇਸ ਸਮੇਂ ਅਪਣੇ ਸੰਬੋਧਨ ਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਗੁਰਮੇਲ ਸਿੰਘ ਭਰੋਵਾਲ ਅਤੇ ਗੁਰਪ੍ਰੀਤ ਸਿੰਘ ਸਿਧਵਾਂ ਨੇ ਕਿਹਾ ਕਿ ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇਵ ਦੀ ਸ਼ਹਾਦਤ ਨੇ ਝੂਠ ਤੇ ਪਾਖੰਡ ਨੂੰ ਸੰਸਾਰ ਭਰ ਚ ਬੇਪਰਦ ਕੀਤਾ, ਤਾਰ ਤਾਰ ਕੀਤਾ। ਗੁਰੂ ਸਾਹਿਬ ਦੀ ਸੱਚੀ ਸੁੱਚੀ ਸ਼ਹਾਦਤ ਤੋਂ ਪ੍ਰੇਰਨਾ ਲੈਂਦੇ ਹੋਏ ਅਜ ਹਜਾਰਾਂ ਕਿਸਾਨ ਦਿਲੀ ਚ ਹਨੇਰੀ ਝੱਖੜ ਤੇ ਮੂਸਲਾਧਾਰ ਬਾਰਿਸ਼ ਚ ਉਸੇ ਸਿਦਕ ਤੇ ਸਬਰ ਨਾਲ ਬੈਠੇ ਹਨ । ਅਜ ਸਮੁੱਚੀ ਕਿਸਾਨ ਮਜਦੂਰ ਲਹਿਰ ਅਪਣੇ ਗੁਰੂਆਂ ਦੇ ਮਹਾਨ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਲੰਮੇ ਇਤਿਹਾਸਕ ਸੰਘਰਸ਼ ਦੇ ਮੈਦਾਨ ਚ ਡਟੇ ਹੋਏ ਹਨ। ਇਸ ਸਮੇਂ ਲਖਵੀਰ ਸਿੰਘ ਸਿੱਧੂ ਅਤੇ ਬਾਲ ਕਲਾਕਾਰ ਹਮਮਰਮਨ ਦੀਪ ਬਾਰਦੇਕੇ ਨੇ ਗੁਰੂ ਸਾਹਿਬ ਦੀ ਯਾਦ ਰੁਸ਼ਨਾਊਂਦੇ ਗੀਤ ਪੇਸ਼ ਕੀਤੇ ।ਇਸ ਸਮੇਂ ਇੰਦਰਜੀਤ ਸਿੰਘ ਧਾਲੀਵਾਲ ਕਨੇਡੀਅਨ ਜਿਲਾ ਸਕੱਤਰ,ਜਗਦੀਸ਼ ਸਿੰਘ, ਮਦਨ ਸਿੰਘ ਗੁਰਮੁੱਖਸਿੰਘ ਬਾਰਦੇਕੇ ,ਬਲਬੀਰ ਸਿੰਘ ਅਗਵਾੜ ਲੋਪੋ ,ਇਕਬਾਲ ਸਿੰਘ ਬੁੱਟਰ ਆਦਿ ਹਾਜ਼ਰ ਸਨ।