ਜਗਰਾਓਂ, 12 ਜੁਨ (ਅਮਿਤ ਖੰਨਾ,) ਸਵਾਮੀ ਰੂਪ ਚੰਦ ਜੈਨ ਸਕੂਲ ਵਿਚ ਇਨੀਂ ਦਿਨੀਂ ਆਨਲਾਈਨ ਸਮਰ ਵੈਕਸੀਨੇਸ਼ਨ ਐਕਟੀਵਿਟੀਜ਼ ਬੜੇ ਜ਼ੋਰ ਸ਼ੋਰ ਨਾਲ ਕਰਵਾਈਆਂ ਜਾ ਰਹੀਆਂ ਹਨ ਉੱਥੇ ਬੱਚੇ ਬੜੇ ਉਤਸ਼ਾਹ ਨਾਲ ਭਾਗ ਲੈ ਰਹੇ ਹਨ ਪ੍ਰੀ ਪ੍ਰਾਇਮਰੀ ਤੋਂ ਹਾਈ ਸੈਕੰਡਰੀ ਤਕ ਵੱਖ ਵੱਖ ਕਰਵਾਈਆਂ ਜਾ ਰਹੀਆਂ ਇਨ•ਾਂ ਐਕਟੀਵਿਟੀ ਵਿਚ ਰੋਜ਼ਾਨਾ ਇੱਕ ਘੰਟਾ ਬੱਚਿਆਂ ਨਾਲ ਆਨਲਾਈਨ ਰਹਿ ਕੇ ਬੱਚਿਆਂ ਨੂੰ ਕੋਈ ਨਵਾਂ ਟੈਲੇਂਟ ਸਿਖਾਇਆ ਜਾਂਦਾ ਹੈ ਇਸ ਟੈਲੇਂਟ ਪ੍ਰੋਗਰਾਮ ਵਿਚ ਮੋਹਰੀ ਭੂਮਿਕਾ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਰਾਜਪਾਲ ਕੌਰ ਨਿਭਾ ਰਹੇ ਹਨ ਜਿਨ•ਾਂ ਬੱਚਿਆਂ ਦੀਆਂ ਸੈਲਫ ਗਰੂਮਿੰਗ ਦੀਆਂ ਕਲਾਸਾਂ ਲਾ ਕੇ ਉਨ•ਾਂ ਨੂੰ ਅੰਦਰੂਨੀ ਅਤੇ ਬਾਹਰੀ ਰੂਪ ਵਿੱਚ ਆਪਣੇ ਆਪ ਨੂੰ ਸੰਵਾਰਨਾ ਅਤੇ ਨਿਖਾਰਨਾ ਸਿਖਾਇਆ ਪਲੇਅ ਵੇ ਤਰੀਕੇ ਨਾਲ ਕਰਵਾਈਆਂ ਜਾਂਦੀਆਂ ਐਕਟੀਵਿਟੀਆਂ ਚ ਇਨ•ੀਂ ਦਿਨੀਂ ਬੱਚਿਆਂ ਨੇ ਕੁਕਿੰਗ ਵਿਦਾਊਟ ਫਾਇਰ ਪਰਸਨੈਲਿਟੀ ਡਿਵੈਲਪਮੈਂਟ ਅਤੇ ਯੋਗ ਦਾ ਆਨੰਦ ਮਾਣਿਆ ਜਦਕਿ ਪ੍ਰੀ ਪ੍ਰਾਇਮਰੀ ਦੇ ਬੱਚਿਆਂ ਵੱਲੋਂ ਸਜਾਏ ਫਰੂਟ ਸਲਾਦ ਅਤੇ ਆਰਟ ਐਂਡ ਕਰਾਫਟ ਨੂੰ ਮਾਪਿਆਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਪ੍ਰਿੰਸੀਪਲ ਸ੍ਰੀਮਤੀ ਰਾਜਪਾਲ ਕੌਰ ਨੇ ਬੱਚਿਆਂ ਤੋਂ ਮਿਲੇ ਭਰਪੂਰ ਹੁੰਗਾਰੇ ਨੂੰ ਦੇਖਦਿਆਂ ਕਿਹਾ ਕਿ ਸਿਖਾਉਣ ਤੇ ਵਧੀਆ ਢੰਗ ਤੇ ਹੀ ਸਿੱਖਣ ਦੀ ਇੱਛਾ ਪੈਦਾ ਹੁੰਦੀ ਹੈ ਉਨ•ਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਮਨੋਰੰਜਨ ਅਤੇ ਸਿੱਖਿਆ ਦਾਇਕ ਐਕਟੀਵਿਟੀਆਂ ਚੱਲਦੀਆਂ ਰਹਿਣਗੀਆਂ