ਲੰਡਨ , 3 ਜੂਨ (ਰਾਜਵੀਰ ਸਮਰਾ)-ਗੁਰੂ ਤੇਗ ਬਹਾਦਰ ਗੁਰੂ ਘਰ ਲੈਸਟਰ ਵਿੱਚ ਸ਼ੇਰ ਗਰੁੱਪ ਦੇ ਬੈਨਰ ਹੇਠ ਮੁੱਖ ਸੇਵਾਦਾਰ ਦੀ ਭੂਮਿਕਾ ਨਿਭਾਉਣ ਵਾਲੇ ਮੰਗਲ ਸਿੰਘ ਦਾ ਕੁਰੀਬ ਇਕ ਹਫ਼ਤਾ ਸਰੀਰਕ ਬੀਮਾਰੀ ਨਾਲ ਜੰਗ ਲੜਨ ਤੋਂ ਬਾਅਦ ਦੇਹਾਂਤ ਹੋ ਗਿਆ। ਉਹਨਾਂ ਦੇ ਸਦੀਵੀ ਵਿਛੋੜੇ ਨਾਲ ਲੈਸਟਰ ਦੇ ਪੰਜਾਬੀ ਭਾਈਚਾਰੇ ਨੂੰ ਹੀ ਨਹੀ ਬਲਕਿ ਦੇਸ਼ ਵਿਦੇਸ਼ ਵਸਦੇ ਸਮੁੱਚੇ ਭਾਈਚਾਰੇ ਨੂੰ ਹੀ ਬਹੁਤ ਅਸਹਿ ਸਦਮਾ ਪਹੁੰਚਾ ਹੈ, ਇਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਸਿੱਖ ਭਾਈਚਾਰੇ ਚ ਉਹਨਾ ਦਾ ਬੜਾ ਆਦਰ ਸਤਿਕਾਰ ਸੀ, ਜਿਸ ਕਰਕੇ ਉਹਨਾਂ ਦੀ ਘਾਟ ਹਮੇਸ਼ਾ ਵਾਸਤੇ ਖਟਕਦੀ ਰਹੇਗੀ । ਜਿਕਰਯੋਗ ਹੈ ਕਿ ਮੰਗਲ ਸਿੰਘ, ਉਹ ਸ਼ੇਰ ਦਿਲ ਇਨਸਾਨ ਸਨ , ਜੋ ਇਰਾਦੇ ਦੇ ਪੱਕੇ ਤੇ ਕਥਨੀ ਕਰਨੀ ਦਾ ਪੂਰੇ ਸਨ। ਭਲੇ ਕਾਰਜਾਂ ਵਾਸਤੇ ਹਮੇਸ਼ਾ ਤਤਪਰ ਰਹਿਣ ਵਾਲੇ, ਇਨਸਾਨ ਸਨ। ਮੰਗਲ ਸਿੰਘ ਦੀ ਮੌਤ ਤੇ ਸ੍ਰੀ ਗੁਰੂ ਸਿੰਘ ਸਭਾ ਸਾਊਥਹਾਲ ਦੇ ਪ੍ਰਧਾਨ ਗੁਰਮੇਲ ਸਿੰਘ ਮੱਲ੍ਹੀ,ਡਾ ਕੁਲਵੰਤ ਸਿੰਘ ਧਾਲੀਵਾਲ ਬਾਨੀ ਵਰਲਡ ਕੈਂਸਰ ਕੇਅਰ, ਸੰਪਾਦਕ ਅਮਨਜੀਤ ਸਿੰਘ ਖਹਿਰਾ ਜਨ ਸ਼ਕਤੀ ਨਿਊਜ਼, ਸੋਹਣ ਸਿੰਘ ਸਮਰਾ, ਗਿਆਨੀ ਅਮਰੀਕ ਸਿੰਘ ਰਾਠੌਰ ਮਾਨਚੈਸਟਰ, ਹਰਮੀਤ ਸਿੰਘ ਗਿੱਲ, ਡਾ ਪਰਵਿੰਦਰ ਸਿੰਘ ਗਰਚਾ, ਡਾ ਦਵਿੰਦਰ ਸਿੰਘ ਕੂਨਰ,ਪ੍ਰੋ ਸ਼ਿੰਗਾਰਾ ਸਿੰਘ ਭੁੱਲਰ,ਸਰੂਪ ਸਿੰਘ ਚਿਤਰਕਾਰ ਨੇ ਗਹਿਰੇ ਦੁੱਖ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਮੰਗਲ ਸਿੰਘ ਦੇ ਪਰਿਵਾਰ ਵਾਸਤੇ ਇਹ ਇਕ ਬਹੁਤ ਔਖੀ ਘੜੀ ਹੈ, ਸਦਮਾ ਬਹੁਤ ਵੱਡਾ ਹੈ।