ਕਤਰਾ ਕਤਰਾ ਲਹੂ ਵਹਾ ਕੇ ਆਪਣੀ ਜਾਨ੍ਹ ਵੀ ਨਿਸ਼ਾਵਰ ਕਰ ਦਿਆਂਗੇ ਕਿਸਾਨੀ ਅੰਦੋਲਨ ਲਈ ਸਰਪੰਚ ਜਸਬੀਰ ਸਿੰਘ ਢਿੱਲੋਂ
ਅਜੀਤਵਾਲ ਬਲਵੀਰ ਸਿੰਘ ਬਾਠ
ਕੇਂਦਰ ਸਰਕਾਰ ਵੱਲੋਂ ਤਿੱਨ ਪਾਸ ਕੀਤੇ ਕਾਲੇ ਕਾਨੂੰਨ ਜੋ ਕਿਸਾਨੀ ਲਈ ਘਾਤਕ ਸਾਬਤ ਹੋ ਰਹੇ ਹਨ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਛੇ ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ਤੇ ਕਿਸਾਨਾਂ ਵੱਲੋਂ ਸ਼ਾਂਤਮਈ ਢੰਗ ਨਾਲ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਇਸ ਅੰਦੋਲਨ ਵਿੱਚ ਕਿਸਾਨ ਆਗੂਆਂ ਕਿਸਾਨ ਬੀਬੀਆਂ ਅਤੇ ਨੌਜਵਾਨ ਵੀਰਾਂ ਦੀਆਂ ਕੁਰਬਾਨੀਆਂ ਜਾਇਆ ਨਹੀਂ ਜਾਣਗੀਆਂ ਕਿਉਂਕਿ ਕੌਮਾਂ ਕੁਰਬਾਨੀਆਂ ਨਾਲ ਜਿਉਂਦੀਆਂ ਹਨ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਦੀਪ ਸਿੱਧੂ ਨੇ ਜਨ ਸਕਤੀ ਨਿਊਜ਼ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ ਉਨ੍ਹਾਂ ਕਿਹਾ ਕਿ ਇਹ ਕਾਲੇ ਕਾਨੂੰਨ ਹਰ ਹਾਲਤ ਵਿੱਚ ਰੱਦ ਕਰਵਾ ਕੇ ਹੀ ਵਾਪਸ ਘਰਾਂ ਨੂੰ ਪਰਤਣਗੇ ਕਿਸਾਨ ਇਹ ਕਾਲ਼ੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਆਪਣੇ ਜਾਨ੍ਹਵੀ ਨਿਸ਼ਾਵਰ ਕਰ ਦਿਆਂਗੇ ਕਤਰਾ ਕਤਰਾ ਲਹੂ ਦਾ ਵਹਾ ਸਕਦੇ ਹਾਂ ਇਹ ਕੌਮਾਂ ਬਹਾਦਰ ਸੂਰਬੀਰ ਯੋਧਿਆਂ ਦੇ ਕੌਮ ਆ ਸਰਪੰਚ ਜਸਬੀਰ ਸਿੰਘ ਢਿੱਲੋਂ ਨੇ ਸਾਂਝੀਆਂ ਵਿਚਾਰਾਂ ਕਰਦੇ ਹੋਏ ਪ੍ਰਗਟ ਕੀਤਾ ਉਨ੍ਹਾਂ ਕਿਹਾ ਅੱਜ ਦੇਸ਼ ਦਾ ਬੱਚਾ ਬੱਚਾ ਜਾਗ ਚੁੱਕਿਆ ਹੈ ਅਤੇ ਇਨ੍ਹਾਂ ਕਾਲੇ ਬਿਲਾਂ ਬਾਰੇ ਸਭ ਜਾਣੂ ਹੋ ਚੁੱਕੇ ਹਨ ਕਿਉਂਕਿ ਕਾਲਜ ਨਾਲ ਕਿਸਾਨੀ ਲਈ ਮਜ਼ਦੂਰੀ ਲਈ ਘਾਤਕ ਹਨ ਇਨ੍ਹਾਂ ਕਾਲੇ ਬੁੱਲ੍ਹਾਂ ਨੂੰ ਹਰ ਹਾਲ ਵਿੱਚ ਰੱਦ ਕਰਵਾ ਕੇ ਹੀ ਦਮ ਲਵਾਂਗੇ ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨਾਂ ਚ ਸਾਰੇ ਧਰਮਾਂ ਦਾ ਵੱਡਾ ਯੋਗਦਾਨ ਹੈ ਖ਼ਾਸਕਰ ਨੌਜਵਾਨ ਵੀਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਜਿਨ੍ਹਾਂ ਨੇ ਤਨ ਮਨ ਇੱਕ ਕਰਕੇ ਦਿੱਲੀ ਦੇ ਬਾਰਡਰਾਂ ਤੇ ਆਪਣੀ ਡਿਊਟੀ ਬਾਖੂਬੀ ਨਿਭਾਈ