You are here

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਦੀ ਸੂਬਾ ਪੱਧਰੀ ਮੀਟਿੰਗ ਹੋਈ

ਮਹਿਲ ਕਲਾਂ/ਬਰਨਾਲਾ-ਮਈ 2021- (ਗੁਰਸੇਵਕ ਸਿੰਘ ਸੋਹੀ)-

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਸੂਬਾ ਪੱਧਰੀ ਐਮਰਜੈਂਸੀ ਮੀਟਿੰਗ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਾਰੇ ਜ਼ਿਲ੍ਹਿਆਂ ਚੋਂ ਸਟੇਟ ਕਮੇਟੀ ਮੈਂਬਰ ਸ਼ਾਮਲ ਹੋਏ।ਇਸ ਮੀਟਿੰਗ ਵਿਚ ਅਹਿਮ ਫੈਸਲੇ ਕੀਤੇ ਗਏ ਕਰੁਨਾ ਮਹਾਂਮਾਰੀ ਦੇ ਇਸ ਦੂਸਰੇ ਦੌਰ ਵਿਚ ਵੱਡੀ ਪੱਧਰ ਤੇ ਵਧ ਰਹੇ ਕੋਰੋਨਾ ਦੇ ਕੇਸਾਂ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਗਈ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੱਛਮੀ ਬੰਗਾਲ, ਬਿਹਾਰ, ਕਰਨਾਟਕਾ ,ਮੱਧ ਪ੍ਰਦੇਸ਼ ਆਦਿ ਸੂਬਿਆਂ ਵਾਂਗ ਪਿੰਡਾਂ ਵਿੱਚ ਕੰਮ ਕਰਦੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਫਰੰਟ ਲਾਈਨ ਦੇ ਸਿਹਤ ਕਾਮੇ ਘੋਸ਼ਤ ਕਰ ਕੇ ਕੋਰੋਨਾ ਵਿੱਚ ਵਿਸ਼ੇਸ਼ ਡਿਊਟੀਆਂ ਲਗਾਈਆਂ ਜਾਣ ਤਾਂ ਕਿ ਇਸ ਮਹਾਂਮਾਰੀ ਨੂੰ ਠੱਲ੍ਹ ਪਾਈ ਜਾ ਸਕੇ ।ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਵਸਦੀ 85% ਲੋਕਾਂ ਦੀ ਆਬਾਦੀ ਇਨ੍ਹਾਂ ਮੈਡੀਕਲ ਪਟੀਸ਼ਨਾਂ ਉੱਪਰ ਹੀ ਨਿਰਭਰ ਹੈ ।ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ਨੇ ਕਿਹਾ ਕਿ ਅਸੀਂ ਆਪਣੀ ਆਵਾਜ਼ ਸਰਕਾਰ ਤੱਕ ਕਈ ਵਾਰ ਪਹੁੰਚਾ ਚੁੱਕੇ ਹਾਂ ,ਪਰ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸਰਕਦੀ ।ਹੁਣ ਜ਼ਿਲ੍ਹਾ ਪੱਧਰ ਤੇ  ਡੀ.ਸੀ.ਸਹਿਬਾਨਾਂ ਨੂੰ ਮੰਗ ਪੱਤਰ ਦੇ ਕੇ ਆਪਣੀ ਆਵਾਜ਼ ਪਹੁੰਚਾਈ ਜਾਵੇਗੀ। ਸੂਬਾ ਚੇਅਰਮੈਨ ਡਾ ਠਾਕੁਰਜੀਤ ਸਿੰਘ ਮੁਹਾਲੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੋਰੋਨਾ ਦੇ ਪਹਿਲੇ ਦੌਰ ਸਮੇਂ  ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਨੇ ਪਿੰਡ ਪੱਧਰ ਤੇ ,ਬਲਾਕ ਪੱਧਰ ਤੇ  ਲੱਖਾਂ ਦੇ ਹਿਸਾਬ ਨਾਲ ਸੇਨੇਟਾਈਜ਼ਰ ਅਤੇ ਮਾਸਕ ਵੰਡ ਕੇ ਇਕ ਰਿਕਾਰਡ ਪੈਦਾ ਕੀਤਾ ਅਤੇ ਆਪਣੇ ਲੋਕਾਂ ਦੀਆਂ ਕੋਰੋਨਾ ਮਹਾਂਮਾਰੀ ਤੋਂ ਕੀਮਤੀ ਜਾਨਾਂ ਬਚਾਈਆਂ। ਸਟੇਟ ਕਮੇਟੀ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਿੰਡਾਂ ਵਿੱਚ ਵਸਦੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਫਰੰਟ ਲਾਈਨ ਦੇ ਸਿਹਤ ਕਾਮੇ ਘੋਸਤ ਕਰਕੇ, ਜ਼ਮੀਨੀ ਪੱਧਰ ਤੇ ਡਿਊਟੀਆਂ ਲਗਾ ਕੇ ,ਕੋਵਿਡ -19 ਦੇ ਦੂਸਰੇ ਦੌਰ ਦੇ ਮਾਰੂ ਹਮਲੇ ਤੋਂ ਪਿੰਡਾਂ ਵਿੱਚ ਵਸਦੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾਣ।ਇਸ ਸਮੇਂ ਹੋਰਨਾਂ ਤੋਂ ਇਲਾਵਾ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ, ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ,ਸੂਬਾ ਚੇਅਰਮੈਨ ਡਾ ਠਾਕੁਰਜੀਤ ਮੁਹਾਲੀ ,ਸੂਬਾ ਵਿੱਤ ਸਕੱਤਰ ਡਾ ਮਾਘ ਸਿੰਘ ਸੰਗਰੂਰ ,ਸੂਬਾ ਆਰਗੇਨਾਈਜ਼ਰ ਸਕੱਤਰ ਡਾ ਦੀਦਾਰ ਸਿੰਘ ਮੁਕਤਸਰ ,ਸੂਬਾ ਪ੍ਰੈੱਸ ਸਕੱਤਰ  ਡਾ ਰਾਜੇਸ ਰਾਜੂ ਫਤਿਹਗੜ੍ਹ ਸਾਹਿਬ ,ਡਾ ਵੇਦ ਪ੍ਕਾਸ ਰੋਪੜ੍,ਡਾ ਜੋਗਿੰਦਰ ਸਿੰਘ ਗੁਰਦਾਸਪੁਰ ,ਡਾ ਸੁਰਿੰਦਰ ਪਾਲ ਜੈਨਪੁਰੀ, ਡਾ ਭਗਵੰਤ ਸਿੰਘ ਬੜੂਦੀ ਲੁਧਿਆਣਾ ,ਡਾ ਬਲਕਾਰ ਕਟਾਰੀਆ ਜਿਲ੍ਹਾ ਪ੍ਰਧਾਨ ਨਵਾਂ ਸਹਿਰ,ਡਾ ਪਰੇਮ ਸਲੋਹ ,ਡਾ ਰੇਸਮ ਰਾਜੂ ਲੁਧਿਆਣਾ,ਡਾ ਹਰਬੰਸ ਸਿੰਘ ਬਸਰਾਉ, ਡਾ ਜੈਨਪੁਰੀ ਸਾਹਿਬ ਲੁਧਿਆਣਾ ਆਦਿ ਹਾਜਰ ਸਨ।