ਸ਼ਰਧਾਜਲੀ ਸਮਾਗਮ 24 ਮਈ ਨੂੰ ਹੋਵੇਗਾ
ਅੰਮ੍ਰਿਤਸਰ,18 ਮਈ 2021( ਜਸਮੇਲ ਗ਼ਾਲਿਬ / ਮਨਜਿੰਦਰ ਗਿੱਲ ) -
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਉੱਘੇ ਸਿੱਖ ਵਿਦਵਾਨ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਜੋ ਬੀਤੇ ਦਿਨੀਂ 15 ਮਈ ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਗੁਰਦੁਆਰਾ ਪਾਤਸ਼ਾਹੀ ਛੇਵੀਂ ਸੰਗਰਾਣਾ ਸਾਹਿਬ ਤਰਨਤਾਰਨ ਰੋਡ ਵਿਖੇ ਧਾਰਮਿਕ ਰਸਮਾਂ ਨਾਲ ਤੇ ਜੈਕਾਰਿਆਂ ਦੀ ਗੂੰਜ ਵਿਚ ਕੀਤਾ ਗਿਆ। ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਜਸਪਾਲ ਸਿੰਘ, ਗਿਆਨੀ ਰਾਮ ਸਿੰਘ ,ਸੁਖਦੇਵ ਸਿੰਘ ਭੂਰਾ ਕੋਹਨਾ, ਭਾਈ ਜਗਬੀਰ ਸਿੰਘ , ਤਲਬੀਰ ਸਿੰਘ ਗਿੱਲ, ਕੁਲਜੀਤ ਸਿੰਘ ਸਿੰਘ ਬ੍ਰਦਰਜ਼ ਬਲਵਿੰਦਰ ਸਿੰਘ ਜੌੜਾ ਸਿੰਘਾ ਸਮੇਤ ਹੋਰ ਪੰਥਕ ਸ਼ਖ਼ਸੀਅਤਾਂ ਅਤੇ ਜਥੇਦਾਰ ਵੇਦਾਂਤੀ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ।ਇਸ ਮੌਕੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਤੇ ਬਾਬਾ ਅਵਤਾਰ ਸਿੰਘ ਸੁਰ ਸਿੰਘ ਵੀ ਹਾਜ਼ਰ ਸਨ। ਗਿਆਨੀ ਵੇਦਾਂਤੀ ਦਾ ਸ਼ਰਧਾਜਲੀ ਸਮਾਗਮ 24 ਮਈ ਨੂੰ ਹੋਵੇਗਾ। ਉਸ ਸਮੇਂ ਇੰਗਲੈਂਡ ਦੀ ਧਰਤੀ ਤੋਂ ਅਨੇਕਾਂ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੇ ਚਾਹੁਣ ਵਾਲਿਆਂ ਨੇ ਜਨ ਸ਼ਕਤੀ ਨਿਊਜ਼ ਦੇ ਮਾਧਿਅਮ ਰਾਹੀਂ ਗਿਆਨੀ ਜੀ ਦੇ ਪਰਿਵਾਰ ਨੂੰ ਆਪਣੇ ਸ਼ੋਕ ਸੰਦੇਸ਼ ਭੇਜੇ। ਜਿਨ੍ਹਾਂ ਵਿਚ ਤਨਮਨਜੀਤ ਸਿੰਘ ਢੇਸੀ ਮੈਂਬਰ ਪਾਰਲੀਮੈਂਟ, ਡਾ ਕੁਲਵੰਤ ਸਿੰਘ ਧਾਲੀਵਾਲ ਬਾਨੀ ਵਰਲਡ ਕੈਂਸਰ ਕੇਅਰ , ਸਰਦਾਰ ਗੁਰਚਰਨ ਸਿੰਘ ਜੌਹਲ ਵਾਰਿੰਗਟਨ , ਗਿਆਨੀ ਅਮਰੀਕ ਸਿੰਘ ਜੀ ਰਾਠੌਰ ਮਨਚੈਸਟਰ ਵਾਲੇ ,ਪ੍ਰਭਜੋਤ ਸਿੰਘ , ਗਿਆਨੀ ਰਵਿੰਦਰਪਾਲ ਸਿੰਘ , ਸਰਦਾਰ ਸੁਖਦੇਵ ਸਿੰਘ ਚੱਠਾ ਸਟੋਕ ਆਨ ਟਰੈਂਟ , ਸਰਦਾਰ ਦਲਜੀਤ ਸਿੰਘ ਜੌਹਲ , ਸਰਦਾਰ ਰਣਜੀਤ ਸਿੰਘ ਗਿੱਲ ਪ੍ਰਧਾਨ ਗੁਰਦੁਆਰਾ ਲਿਵਰਪੂਲ , ਭਾਈ ਗੁਰਬਚਨ ਸਿੰਘ ਜੀ ਪ੍ਰਸਿੱਧ ਰਾਗੀ ਅਤੇ ਸਮੂਹ ਇੰਗਲੈਂਡ ਤੋਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀ ਮੈਂਬਰ ਸਹਿਬਾਨ ਅਤੇ ਸਾਧ ਸੰਗਤ ।