ਨਵੀਂ ਦਿੱਲੀ 3 ਅਪ੍ਰੈਲ ( ਗੁਰਸੇਵਕ ਸਿੰਘ ਸੋਹੀ )
ਦਿੱਲੀ ਦੇ ਟਿਕਰੀ ਬਾਰਡਰ 'ਤੇ ਗ਼ਦਰੀ ਬੀਬੀ ਗੁਲਾਬ ਕੌਰ ਨਗਰ ਸਟੇਜ ਦੀ ਸ਼ੁਰੂਆਤ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਔਰਤ ਵਿੰਗ ਵੱਲੋ ਹੰਕਾਰੀ ਮੋਦੀ ਹਕੂਮਤ ਦਾ ਪਿੱਟ-ਸਿਆਪਾ ਕਰਕੇ ਕੀਤੀ ਗਈ।ਵੱਡੀ ਗਿਣਤੀ 'ਚ ਔਰਤਾਂ,ਕਿਸਾਨਾਂ, ਮਜ਼ਦੂਰਾਂ ਅਤੇ ਨੌਜਞਾਨਾ ਨੇ ਪੰਡਾਲ ਵਿੱਚ ਸ਼ਮੂਲੀਅਤ ਕੀਤੀ।ਔਰਤ ਵਿੰਗ ਦੀ ਸੂਬਾ ਆਗੂ ਹਰਿੰਦਰ ਕੌਰ ਬਿੰਦੂ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਉਂਦਿਆ ਕਿਹਾ ਕਿ ਕੇਂਦਰ ਸਰਕਾਰ ਲੋਕ ਵਿਰੋਧੀ ਹੈ। ਕੱਲ੍ਹ ਕੁੱਝ ਸੂਬਿਆ ਦੇ ਚੋਣ ਨਤੀਜਿਆ ਤੋ ਬਾਅਦ ਪੱਛਮੀ ਬੰਗਾਲ ਵਿੱਚ ਹੋਈ ਮੋਦੀ ਸਰਕਾਰ ਦੀ ਹਾਰ ਨੂੰ ਮੋਦੀ ਨੇ ਹਾਰ ਨਹੀਂ ਮੰਨਿਆ ਸਗੋ ਵੱਧ ਸੀਟਾਂ ਜਿੱਤਣ ਦਾ ਦਾਅਵਾ ਕੀਤਾ ਹੈ।ਉਨ੍ਹਾਂ ਕਿਹਾ ਕਿ ਇਹ ਜਿੱਤਾ ਹਾਰਾਂ ਤਾ ਹਾਕਮ ਜਮਾਤਾ ਦੀਆ ਖੇਡਾਂ ਹੁੰਦੀਆਂ ਹਨ।ਹਾਰ ਤਾ ਹਮੇਸ਼ਾ ਕਿਰਤੀ ਲੋਕਾਂ ਦੀ ਹੀ ਹੁੰਦੀ ਹੈ ਕਿਉਂਕਿ ਸਰਕਾਰ ਭਾਵੇਂ ਕਿਸੇ ਵੀ ਰਾਜਨੀਤਿਕ ਪਾਰਟੀ ਦੀ ਬਣਜੇ ਫੈਸਲੇ ਲੋਕ ਵਿਰੋਧੀ ਹੀ ਕਰਦੀਆ ਹਨ।ਉਦਾਹਰਨ ਦੇ ਤੌਰ ਤੇ ਕਿਵੇ ਕਰੋਨਾ ਦੀ ਆੜ ਹੇਠ ਡੰਡੇ ਦੇ ਜੋਰ ਤੇ ਲੋਕਾਂ ਨੂੰ ਘਰਾਂ ਅੰਦਰ ਹੀ ਬੰਦ ਕੀਤਾ ਜਾ ਰਿਹਾ ਹੈ।ਕਰੋਨਾ ਦੀ ਬਿਮਾਰੀ ਤੋਂ ਬਚਾਅ ਲਈ ਕੋਈ ਪ੍ਰਬੰਧ ਨਹੀ ਕੀਤਾ ਗਿਆ ਸਗੋਂ ਸਾਮਰਾਜੀ ਕੰਪਨੀਆਂ ਦੇ ਮੁਨਾਫੇ ਵਧਾਉਣ ਲਈ ਧੱਕੇ ਨਾਲ ਟੀਕਾਕਰਨ ਕੀਤਾ ਜਾ ਰਿਹਾ ਹੈ।ਆਕਸੀਜਨ ਅਤੇ ਵੈਕਸੀਨ ਦੀ ਵੱਡੇ ਪੱਧਰ ਤੇ ਬਲੈਕ ਹੋ ਰਹੀ ਹੈ ਅਤੇ ਸਰਕਾਰ ਮੂਕ ਦਰਸ਼ਕ ਬਣ ਕੇ ਦੇਖ ਰਹੀ ਹੈ।ਬੀਬੀ ਬਲਜੀਤ ਕੌਰ ਮਹਿਣਾ (ਮੋਗਾ) ਨੇ ਕਿਹਾ ਕਿ ਸਾਡੀ ਲੜਾਈ ਦਿੱਲੀ ਸ਼ਹਿਰ ਨਾਲ ਨਹੀ ਦਿੱਲੀ ਤੇ ਰਾਜ ਕਰਦੀ ਹੰਕਾਰੀ ਮੋਦੀ ਹਕੂਮਤ ਨਾਲ ਹੈ।ਦਿੱਲੀ ਦੇ ਲੋਕ ਨਹੀਂ ਮਾੜੇ,ਮਾੜੀ ਕੇਂਦਰ ਦੀ ਸਰਕਾਰ ਹੈ।ਪਰਮਜੀਤ ਕੌਰ ਕੌਟੜਾ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਠਿੰਡਾ ਨੇ ਸੰਬੋਧਨ ਹੁੰਦਿਆ ਕਿਹਾ ਕਿ ਪਿਛਲੇ 70 ਸਾਲਾ ਤੋਂ ਰਾਜਨੀਤਕ ਪਾਰਟੀਆਂ ਦੀਆਂ ਸਰਕਾਰਾਂ ਦੀਆ ਗਲਤ ਨੀਤੀਆਂ ਕਰਕੇ ਸਾਡੇ ਕਿਸਾਨਾਂ ਸਿਰ ਕਰਜਾ ਚੜਿਆ ਅਤੇ ਕਿਸਾਨ ਗਲਾ ਵਿੱਚ ਰੱਸੇ ਪਾ ਕੇ ਖੁਦਕੁਸ਼ੀਆਂ ਕਰਨ ਲੱਗੇ।ਸਾਮਰਾਜੀ ਕੰਪਨੀਆਂ ਨੇ ਸਾਡੀ ਦੂਜੀ ਮਾਂ (ਜਮੀਨ),ਅਨਾਜ ਨੂੰ ਜਹਿਰੀਲਾ ਕੀਤਾ,ਸਾਡੀ ਲੁੱਟ ਕਰਨ ਲਈ ਹਰ ਰੋਜ ਫ਼ਸਲੀ ਲਾਗਤ ਖਰਚੇ ਵਧਾਏ ਜਾ ਰਹੇ ਹਨ ਅਤੇ ਸਾਡੀਆਂ ਫਸਲਾ ਨੂੰ ਰੋਲਿਆ ਜਾ ਰਿਹਾ ਹੈ। ਸਟੇਜ ਤੋਂ ਬਲਵਿੰਦਰ ਕੌਰ ਮਹਿਣਾ (ਮੋਗਾ),ਹਰਮਨਦੀਪ ਸਿੰਘ ਟੱਲੇਵਾਲ ਜ਼ਿਲ੍ਹਾ ਬਰਨਾਲਾ ਅਤੇ ਹਰਜੀਤ ਸਿੰਘ ਮਹਿਲਾਂ ਚੌਕ ਜ਼ਿਲ੍ਹਾ ਸੰਗਰੂਰ ਨੇ ਵੀ ਸੰਬੋਧਨ ਕੀਤਾ।
ਜਾਰੀ ਕਰਤਾ : - ਸ਼ਿਗਾਰਾ ਸਿੰਘ ਮਾਨ ਸੂਬਾ ਸਕੱਤਰ
ਮੌਬਾਇਲ ਨੰਬਰ 94170-39714