You are here

ਦੁਕਾਨ ਦਾਰਾ ਦੀ ਪੁਕਾਰ

ਪੰਜ ਵਜੇ ਬੰਦ ਕਾਰੋਬਾਰ
ਜਗਰਾਉਂ, ਅਪ੍ਰੈਲ2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਕਰੋਨਾ ਮਹਾਂਮਾਰੀ ਤੋਂ ਪੂਰੀ ਦੁਨੀਆ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਅੱਜ ਸਾਡਾ ਦੇਸ਼ ਵੀ ਇਸ ਮਹਾਂਮਾਰੀ ਦੀ ਲਪੇਟ ਵਿਚ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਅਤੇ ਇਸ ਬਿਮਾਰੀ ਤੋਂ ਬਚਾਅ ਲਈ ਹਰ ਰੋਜ ਸਰਕਾਰੀ ਹਿਦਾਇਤਾਂ ਜਾਰੀ ਕੀਤੀ ਆ ਜਾ ਰਹੀ ਆ ਹਨ ਅਤੇ ਆਮ ਲੋਕ ਵੀ ਇਸ ਮਹਾਂਮਾਰੀ ਦਾ ਸਾਹਮਣਾ ਕਰਨ ਲਈ ਇਹਨਾਂ ਹਦਾਇਤਾਂ ਅਨੁਸਾਰ ਆਪਣੇ ਕਾਰੋਬਾਰ ਦੁਕਾਨਾ ਬੰਦ ਕਰ ਕੇ ਸਰਕਾਰੀ ਹਦਾਇਤਾਂ ਦਾ ਪਾਲਣ ਕਰ ਰਹੇ ਹਨ , ਸਾਡੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁਕਾਨਾਂ ਸ਼ਾਮ 05 ਵਜੇ ਤੱਕ ਹੀ ਖੋਲ੍ਹਣ ਦੇ ਆਦੇਸ਼ ਦਿੱਤੇ ਹਨ। ਅਤੇ ਜਗਰਾਉਂ ਦੇ ਸਾਰੇ ਦੁਕਾਨ ਦਾਰ ਇਨ੍ਹਾਂ ਆਦੇਸ਼ਾਂ ਅਨੁਸਾਰ ਹੀ ਚਲ ਰਹੇ ਹਨ। ਤਾਂ ਜੋ ਸਾਰੇ ਰਲਮਿਲ ਕੇ ਇਸ ਭਿਅੰਕਰ ਦੋਰ ਵਿੱਚ ਇਸ ਸਮੇਂ ਨੂੰ ਕੱਟਿਆ ਜਾਵੇ। ਅੱਜ ਜਗਰਾਉਂ ਦੇ ਅਨਾਰਕਲੀ ਬਾਜ਼ਾਰ ਦੇ ਦੁਕਾਨਦਾਰ ਵਰਿੰਦਰ ਪਾਲ, ਸ਼ਾਮ ਲਾਲ, ਪ੍ਰਕਾਸ਼ ਚੰਦ,ਓਮ ਪ੍ਰਕਾਸ਼, ਪ੍ਰੇਮ ਲਾਲ, ਸਭ ਨੇ ਮਿਲ ਕੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਔਖੇ ਸਮੇਂ ਸਰਕਾਰ ਦੇ ਨਾਲ ਹਨ ਪਰ ਪੰਜ ਵਜੇ ਦੁਕਾਨਾਂ ਬੰਦ ਕਰਵਾ ਕੇ ਸਾਡੇ ਕਾਰੋਬਾਰ ਚੋਪਟ ਹੋ ਰਹੇ ਹਨ। ਅਸੀਂ ਸਾਰੇ ਬਿਲਕੁਲ ਇਹਨਾਂ ਹਦਾਇਤਾਂ ਨਾਲ ਹਾਂ ਪਰ ਪੰਜ ਵਜੇ ਸ਼ਾਮ ਵਾਲੇ ਫੈਸਲੇ ਦਾ ਫਿਰ ਤੋਂ ਵਿਚਾਰਿਆ ਜਾਵੇ ਤਾਂ ਜੋ ਛੋਟੇ ਦੁਕਾਨਦਾਰ  ਜ਼ਰੂਰੀ ਵਸਤਾਂ ਦਾ ਪ੍ਰਬੰਧ ਕਰਕੇ ਹੀ ਘਰਾਂ ਨੂੰ ਜਾਇਆ ਜਾਵੇ। ਅਜੇ ਸ਼ਾਮ ਵੇਲੇ ਹੌਰ ਸਮੇਂ ਤੱਕ ਬਜ਼ਾਰ ਨੂੰ ਛੋਟ ਦਿੱਤੀ ਜਾਵੇ। ਕਰੋਨਾ ਤੋਂ ਬਚਾਓ ਲਈ ਪ੍ਰਸ਼ਾਸ਼ਨ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ।