You are here

ਰੁੱਖ ਨਹੀਂ ਤਾਂ ਮਨੁੱਖ ਨਹੀਂ - ਆਓ ਧਰਤੀ ਮਾਂ ਦੀ ਸੇਵਾ ਲਈ ਅੱਗੇ ਵਧੀਏ-ਅਮਨਜੀਤ ਸਿੰਘ ਖਹਿਰਾ 

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ  

ਦੁਨੀਆਂ ਵਿੱਚ ਵਸਣ ਵਾਲੇ ਸਾਰੇ ਪੰਜਾਬੀਆਂ ਨੂੰ ਅਤੇ ਖਾਸ ਕਰ ਗੁਰੂ ਨਾਨਕ ਨਾਮਲੇਵਾ ਸਾਧ ਸੰਗਤ ਜੀ ਤੁਹਾਨੂੰ ਸਭ ਨੂੰ ਖ਼ਾਲਸੇ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ  ।

ਦਾਸ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਿ ਸਮੁੱਚੀ ਲੁਕਾਈ ਉਪਰ ਖ਼ਾਲਸੇ ਦਾ ਨਵਾਂ ਸਾਲ ਖੁਸ਼ੀਆਂ ਖੇੜੇ ਲੈ ਕੇ ਆਵੇ  ।

ਅੱਜ ਖ਼ਾਲਸੇ ਦੇ ਜਨਮ ਦਿਨ ਉੱਪਰ ਇਕ ਨਵੀਂ ਸ਼ੁਰੂਆਤ ਕਰਨ ਲਈ ਮੈਂ ਤੁਹਾਡੇ ਵਿਚਕਾਰ ਆਪਣੀ ਗੱਲਬਾਤ ਰੱਖਣ ਲਈ ਹਾਜ਼ਰ ਹੋਇਆ ਹਾਂ  ।

ਤੁਹਾਨੂੰ ਸਭ ਨੂੰ ਪਤੈ ਕਿ ਪੰਜਾਬ ਅੰਦਰ ਸਿਆਸਤਦਾਨ ਲੋਕਾਂ ਦੀ ਲੁੱਟ ਗੁੰਡਾਗਰਦੀ ਸਰਕਾਰ ਦੀ ਅਣਦੇਖੀ ਕਾਰਨ ਭਿਆਨਕ ਬਿਮਾਰੀਆਂ ਨੇ ਪੈਰ ਪਸਾਰ ਲਏ ਹਨ। ਜੇਕਰ ਅੱਜ ਅਸੀਂ ਕਿਸੇ ਵੀ ਸਿਹਤ ਵਿਗਿਆਨੀ ਨਾਲ ਗੱਲ ਕਰਦੇ ਹਾਂ ਤਾਂ ਇਹ ਗੱਲ ਸਪਸ਼ਟ ਹੋ ਚੁੱਕੀ ਹੈ ਕਿ ਪੰਜਾਬ ਅੰਦਰ ਪਾਣੀ ਦਾ ਘਟਣਾ ਪਰਦੂਸ਼ਿਤ ਹਵਾ ਦਾ ਵਧਣਾ ਗੰਦੇ ਪਾਣੀ ਦੀ ਵਰਤੋਂ ਅਤੇ ਸਾਡੀ ਖੁਰਾਕ ਵਿਚ ਮਾੜੇ ਤੱਤਾਂ ਦਾ ਆ ਜਾਣਾ ਕਾਰਨ ਬਣੇ ਹਨ  ।

ਮੈਂ ਆਪਣੀ ਆਉਂਦੀ ਗੱਲਬਾਤ ਵਿੱਚ ਇਸ ਸਾਰੇ ਵਿਸ਼ਿਆਂ ਨੂੰ ਕੱਲੇ ਕੱਲੇ ਨੂੰ ਤੁਹਾਡੇ ਨਾਲ ਜ਼ਰੂਰ ਵਿਚਾਰਾਂਗਾ। ਜਿਸ ਨੇ ਸਾਡੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਹੈ ।

ਅੱਜ ਦੀ ਗਲ ਵਿੱਚ ਮੈਂ ਤੁਹਾਡੇ ਨਾਲ ਖਾਸ ਗੱਲ ਜੋ ਖ਼ਾਲਸੇ ਦੇ ਜਨਮ ਦਿਨ ਨੂੰ ਮੁੱਖ ਰੱਖ ਕੇ ਕਰਨਾ ਚਾਹੁੰਦਾ ਹਾਂ ਓ ਏ ਹੈ ਕਿ ਸਾਨੂੰ ਪੰਜਾਬ ਅੰਦਰ ਅਤੇ ਜਿੱਥੇ ਵੀ ਅਸੀਂ ਵੱਸਦੇ ਹਾਂ ਕੁਦਰਤ ਅਤੇ ਆਲੇ ਦੁਆਲੇ ਦਾ ਖ਼ਾਸ ਖ਼ਿਆਲ ਰੱਖਣਾ ਚਾਹੀਦਾ ਹੈ ਸਾਡੀ ਸੰਸਥਾ ਪੰਜਾਬ ਅੰਦਰ ਘਰ -ਘਰ, ਪਰਿਵਾਰ -ਪਰਿਵਾਰ ,ਵਾਰਡ ਵਾਰਡ, ਪਿੰਡ- ਪਿੰਡ ਤੇ ਸ਼ਹਿਰ- ਸ਼ਹਿਰ ਨਾਲ ਜੁੜ ਕੇ ਇਸ ਤੰਦਰੁਸਤੀ ਨੂੰ ਬਹਾਲ ਕਰਨ ਲਈ ਉਪਰਾਲੇ ਕਰ ਰਹੀ ਹੈ । ਅਸੀਂ ਪਿਛਲੇ ਇਕ ਸਾਲ ਤੋਂ ਜਗਰਾਓਂ ਹਲਕੇ ਦੇ ਪਿੰਡਾਂ ਅਤੇ ਸ਼ਹਿਰ ਵਿੱਚ ਰੁੱਖ ਲਗਵਾ ਰਹੇ ਹਾਂ ਸਾਡੀ ਸੰਸਥਾ ਹੈ ਦਾ ਗ੍ਰੀਨ ਪੰਜਾਬ ਮਿਸ਼ਨ ਟੀਮ  ।

ਦਾ ਗ੍ਰੀਨ ਪੰਜਾਬ ਮਿਸ਼ਨ ਟੀਮ ਪਿਛਲੇ ਸਾਲ ਕਈ ਇਸ ਤਰ੍ਹਾਂ ਦੇ ਪ੍ਰਾਜੈਕਟ ਜਿਨ੍ਹਾਂ ਦਾ ਜਗਰਾਉਂ ਅੰਦਰ ਹੋਣਾ ਅਸੰਭਵ ਨਹੀਂ ਸੀ ਕਰ ਦਿੱਤੇ ਹਨ । 

ਮੈਂ ਉਦਾਹਰਣ ਤੌਰ ਤੇ ਤੁਹਾਡਾ ਧਿਆਨ ਦਿਵਾਉਣਾ ਚਾਹਾਂਗਾ ਕੁਝ ਉਨ੍ਹਾਂ ਕੰਮਾਂ ਜਿਹੜੇ ਦਾ ਗਰੀਨ ਪੰਜਾਬ ਮਿਸ਼ਨ ਟੀਮ ਨੇ ਪਿਛਲੇ ਸਾਲ ਦੇ ਵਿੱਚ ਸ਼ੁਰੂ ਕੀਤੇ ਹਨ ਅਤੇ ਉਨ੍ਹਾਂ ਦੀ ਦੇਖ ਰੇਖ ਹੋ ਰਹੀ ਹੈ 

 130 ਰੁੱਖ ਤਹਿਸੀਲ ਕੰਪਲੈਕਸ ਜਗਰਾਓਂ ਜੋ ਕਿ 276 ਦਿਨ ਦੇ ਹੋ ਗਏ ਹਨ 

 550 ਰੁੱਖ ਸੋਹੀਆਂ ਪਿੰਡ ਜੋ ਕਿ 215 ਦਿਨ ਦੇ ਹੋ ਗਏ ਹਨ  

 550 ਰੁੱਖ ਖ਼ਾਲਸਾ ਸਕੂਲ ਜਗਰਾਉਂ 142 ਦਿਨ ਦੇ ਹੋ ਗਏ ਹਨ 

 10000 ਰੁੱਖ ਸਾਇੰਸ ਕਾਲਜ ਜਗਰਾਉਂ ਜੋ 95 ਦਿਨ ਦੇ ਹੋ ਗਏ ਹਨ  

ਅਤੇ ਹੋਰ ਵੀ ਕੋਠੇ ਸ਼ੇਰਜੰਗ ਦੀ ਸੜਕ ਉਪਰ ਟ੍ਰੀ ਗਾਰਡਾਂ ਨਾਲ ਰੁੱਖ ਲਾਉਣਾ ਬਰਥਡੇਅ ,ਐਨੀਵਰਸੀਜ਼ ਤੇ ਹੋਰ ਸ਼ਹਿਰ ਦੇ ਬਹੁਤ ਮਹੱਤਵਪੂਰਨ ਥਾਵਾਂ ਉੱਤੇ ਸਿੰਗਲ ਤ੍ਰਿਵੈਣੀਆਂ ਅਤੇ ਹੋਰ ਪੌਦੇ ਲਾਉਣਾ ਦਰੱਖਤਾਂ ਪਤੀ, ਪਾਣੀ ਦੀ ਸੰਭਾਲ ਪ੍ਰਤੀ ਥਾਂ ਥਾਂ ਤੇ ਅਵੇਰਨੈੱਸ ਦੇ ਕੈਂਪ ਲਗਾਉਣਾ ਇਹ ਸਭ ਸਾਡੀ ਟੀਮ ਅਤੇ ਲੋਕਾਂ ਦੇ ਸਹਿਯੋਗ ਨਾਲ ਚੱਲ ਰਿਹਾ ਹੈ। ਸਾਡੀ ਟੀਮ ਦਾ ਸੰਕਲਪ ਹੈ ਕਿ ਪੰਜਾਬ ਨੂੰ 33% ਨਾਲ ਹਰਿਆ ਭਰਿਆ ਕਰਨਾ ਜੇਕਰ ਅਸੀਂ ਆਉਂਦੇ ਪੰਜ ਸਾਲਾਂ ਵਿਚ 33% ਉੱਪਰ ਰੁੱਖ ਲਗਾ ਦਿੰਦੇ ਹਾਂ ਤੇ ਅਸੀਂ ਦਸਾਂ ਸਾਲਾਂ ਬਾਅਦ ਆਪਣੇ ਬੱਚਿਆਂ ਦਾ ਫੀਚਰ ਸਿਹਤ ਅਤੇ ਖੁਸ਼ਹਾਲੀ ਨੂੰ ਵਾਪਸ ਲਿਆ ਸਕਦੇ ਹਾਂ। 

ਮੇਰੀ ਸਨਿਮਰ ਬੇਨਤੀ ਹੈ ਕਿ ਦੁਨੀਆਂ ਵਿੱਚ ਵਸਣ ਵਾਲੇ ਜੋ ਪੰਜਾਬ ਦੀ ਧਰਤੀ ਨੂੰ ਪਿਆਰ ਕਰਦੇ ਹਨ ਉਹ ਦਾ ਗ੍ਰੀਨ ਪੰਜਾਬ ਮਿਸ਼ਨ ਟੀਮ ਨਾਲ ਜੁੜ ਕੇ ਮੈਂਬਰ ਬਣ ਕੇ ਆਪ ਦਾ ਦਸਵੰਧ ਇਹ ਚੰਗੇ ਕਾਰਜ ਵੱਲ ਲਾਉਣ ਕਿਉਂਕਿ ਧਰਤੀ ਮਾਂ ਦੀ ਸੇਵਾ ਹੀ ਇੱਕ ਅਜਿਹਾ ਕਾਰਜ ਹੈ  ਜੋ ਸਾਨੂੰ ਬੀਮਾਰੀਆਂ ਤੋਂ ਬਚਣ ਅਤੇ ਸਾਡੇ ਚੰਗੇ ਭਵਿੱਖ ਵੱਲ ਲੈ ਕੇ ਜਾਵੇਗਾ।

ਅੱਜ ਸਿਰਫ ਏਨਾ ਹੀ ਦਾ ਗ੍ਰੀਨ ਪੰਜਾਬ ਮਿਸ਼ਨ ਟੀਮ ਦੇ UK , CANADA ਅਤੇ USA ਵਿਚ ਮੈਂਬਰ ਬਣਨ ਲਈ ਇੰਗਲੈਂਡ ਦੇ ਇਸ ਨੰਬਰ 00447775486841 ਵ੍ਹੱਟਸਐਪ ਰਾਹੀਂ ਈਮੇਲ amanjitkhaira1@gmail.com ਰਾਹੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ

ਪੰਜਾਬ ਅੰਦਰ ਦਾ ਗ੍ਰੀਨ ਪੰਜਾਬ ਮਿਸ਼ਨ ਟੀਮ ਤੇ ਮੁੱਖ ਸੇਵਾਦਾਰ ਸਰਦਾਰ ਸਤਪਾਲ ਸਿੰਘ ਦੇਹਡ਼ਕਾ ਨਾਲ ਇਸ ਨੰਬਰ 00919464710076 ਤੇ ਸੰਪਰਕ ਕਰ ਸਕਦੇ ਹੋ  

ਆਖ਼ਰ ਵਿੱਚ ਫਿਰ ਖ਼ਾਲਸਾ ਸਾਜਣਾ ਦਿਵਸ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਆਓ ਧਰਤੀ ਮਾਂ ਦੀ ਸੇਵਾ ਲਈ ਅੱਗੇ ਵਧੀਏ  

ਧੰਨਵਾਦ 

 

ਅਮਨਜੀਤ ਸਿੰਘ ਖਹਿਰਾ  

ਆਡਿਟਰ ਜਨ ਸ਼ਕਤੀ ਨਿਊਜ਼ ਪੰਜਾਬ  

ਗਲੋਬਲ ਅੰਬੈਸਡਰ ਦਾ ਗ੍ਰੀਨ ਪੰਜਾਬ ਮਿਸ਼ਨ ਟੀਮ