You are here

Coronavirus ; ਪੰਜਾਬ 'ਚ ਕੋਰੋਨਾ ਕਾਰਨ 24 ਘੰਟਿਆਂ 'ਚ 72 ਲੋਕਾਂ ਦੀ ਮੌਤ

ਚੰਡੀਗੜ੍ਹ ,ਅਪ੍ਰੈਲ 2021-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- 

ਪੰਜਾਬ 'ਚ ਕੋਰੋਨਾ ਕਾਰਨ ਮੌਤਾਂ ਦੇ ਮਾਮਲਿਆਂ 'ਚ ਇਕ ਵਾਰੀ ਮੁੜ ਉਛਾਲ ਆਇਆ ਹੈ। 24 ਘੰਟਿਆਂ 'ਚ ਸੂਬੇ 'ਚ 72 ਲੋਕਾਂ ਦੀ ਮੌਤ ਹੋ ਗਈ। ਸੂਬੇ 'ਚ ਕੋਰੋਨਾ ਨਾਲ ਕੁੱਲ 7155 ਲੋਕਾਂ ਦੀ ਜਾਨ ਜਾ ਚੁੱਕੀ ਹੈ। ਦੂਜੇ ਪਾਸੇ ਇਨਫੈਕਸਨ ਦੇ 2714 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਸਰਗਰਮ ਮਾਮਲਿਆਂ ਦੀ ਗਿਣਤੀ ਵੱਧ ਕੇ 25419 ਹੋ ਗਈ ਹੈ। ਇਨ੍ਹਾਂ 'ਚੋਂ 367 ਆਕਸੀਜਨ ਤੇ 26 ਵੈਂਟੀਲੇਟਰ ਸਹਾਰੇ ਹਨ।

ਸੋਮਵਾਰ ਨੂੰ ਸਭ ਤੋਂ ਜ਼ਿਆਦਾ 11 ਮੌਤਾਂ ਹੁਸ਼ਿਆਰਪੁਰ 'ਚ ਹੋਈਆਂ, ਜਦਕਿ ਗੁਰਦਾਸਪੁਰ ਤੇ ਲੁਧਿਆਣੇ 'ਚ ਅੱਠ-ਅਠ, ਜਲੰਧਰ ਤੇ ਕਪੂਰਥਲਾ 'ਚ ਸੱਤ-ਸੱਤ, ਨਵਾਂਸ਼ਹਿਰ 'ਚ ਛੇ, ਅੰਮਿ੍ਤਸਰ ਤੇ ਮੋਹਾਲੀ 'ਚ ਪੰਜ-ਪੰਜ, ਪਟਿਆਲਾ ਤੇ ਫਿਰੋਜ਼ਪੁਰ 'ਚ ਚਾਰ-ਚਾਰ ਫ਼ਤਹਿਗੜ੍ਹ ਸਾਹਿਬ 'ਚ ਦੋ ਤੇ ਬਰਨਾਲਾ, ਮੁਕਤਸਰ, ਪਠਾਨਕੋਟ, ਸੰਗਰੂਰ ਤੇ ਤਰਨਤਾਰਨ 'ਚ ਇਕ-ਇਕ ਕੋਰੋਨਾ ਮਰੀਜ਼ ਦੀ ਮੌਤ ਹੋਈ। ਏਸੇ ਤਰ੍ਹਾਂ ਮੋਹਾਲੀ 'ਚ 452, ਲੁਧਿਆਣਾ 'ਚ 390, ਜਲੰਧਰ 'ਚ 370, ਅੰਮਿ੍ਤਸਰ 'ਚ 202, ਹੁਸ਼ਿਆਰਪੁਰ 'ਚ 195, ਪਟਿਆਲਾ 'ਚ 177, ਕਪੂਰਥਲਾ 'ਚ 142 ਤੇ ਬਠਿੰਡਾ 'ਚ 112 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ।