ਤਖਾਣਬੱਧ ਦੀ ਧੀਅ ਅੰਜਲੀ ਨੇ ਰਚਿਆ ਇਤਿਹਾਸ ਸਰਪੰਚ ਰਵੀ ਸ਼ਰਮਾ
ਅਜੀਤਵਾਲ ਬਲਬੀਰ ਸਿੰਘ ਬਾਠ
ਇਥੋਂ ਨਜ਼ਦੀਕ ਇਤਿਹਾਸਕ ਪਿੰਡ ਤਖਾਣਬੱਧ ਵਿਖੇ ਅੱਜ ਇਕ ਸਰਕਾਰੀ ਕੰਨਿਆ ਹਾਈ ਸਕੂਲਤਖਾਣਵੱਧ ਦੇਸ਼ ਵਿਚ ਇਕ ਸਮਾਗਮ ਆਯੋਜਿਤ ਕੀਤਾ ਗਿਆ ਇਸ ਸਮਾਗਮ ਵਿੱਚ ਮੋਗੇ ਜ਼ਿਲ੍ਹੇ ਚੋਂ ਦਸਵੀਂ ਦੀ ਵਿਦਿਆਰਥਣ ਅੰਜਲੀ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਪਿੰਡ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਗਿਆ ਜਨ ਸਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਸਰਪੰਚ ਰਵੀ ਸ਼ਰਮਾ ਨੇ ਦੱਸਿਆ ਕਿ ਕਿ ਅੱਜ ਲੜਕੀ ਅੰਜਲੀ ਦਾ ਸਕੂਲ ਅਤੇ ਪਿੰਡ ਦੀ ਪੰਚਾਇਤ ਵੱਲੋਂ ਪੰਜ ਹਜ਼ਾਰ ਰੁਪਏ ਅਤੇ ਇਕ ਸਨਮਾਨ ਚਿੰਨ੍ਹ ਭੇਟ ਕਰਕੇ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ ਇਸ ਸਮੇਂ ਸਰਪੰਚ ਰਵੀ ਸ਼ਰਮਾ ਨੇ ਸਕੂਲ ਦੇ ਸਾਰੇ ਸਟਾਫ ਨੂੰ ਵਧਾਈ ਦਿੰਦੇ ਹੋਏ ਵਿਸ਼ੇਸ਼ ਸ਼ਲਾਘਾ ਕੀਤੀ ਉਨ੍ਹਾਂ ਕਿਹਾ ਕਿ ਸਕੂਲ ਅਧਿਆਪਕਾਂ ਦੀ ਬਦੌਲਤ ਹੀ ਬੱਚੇ ਵੱਡੀਆਂ ਉਪਲੱਬਧੀਆਂ ਪ੍ਰਾਪਤ ਕਰਦੇ ਹਨ ਉਨ੍ਹਾਂ ਕਿਹਾ ਕਿ ਅੱਜ ਮਨ ਨੂੰ ਬਹੁਤ ਖੁਸ਼ੀ ਮਿਲੀ ਕਿ ਇਕ ਬੱਚੀ ਨੇ ਸਕੂਲ ਮਾਪਿਆਂ ਅਤੇ ਪਿੰਡ ਦਾ ਤੇ ਜ਼ਿਲ੍ਹੇ ਦਾ ਨਾਂ ਰੌਸ਼ਨ ਕਰ ਕੇ ਇਕ ਇਤਿਹਾਸ ਰਚਿਆ ਹੈ ਇਸ ਸਮੇਂ ਮੁੱਖ ਮੁੱਖ ਅਧਿਆਪਕ ਰਿਸ਼ੀ ਮਨਚੰਦਾ ਅਧਿਆਪਕਾ ਜਸਵਿੰਦਰ ਕੌਰ ਸਰਦਾਰ ਗੁਰਮੇਲ ਸਿੰਘ ਬੇਅੰਤ ਸਿੰਘ ਸ੍ਰੀਮਤੀ ਰਾਜਿੰਦਰ ਕੌਰ ਰਜਿੰਦਰ ਕੌਰ ਸ੍ਰੀਮਤੀ ਅਜੀਤ ਕੌਰ ਅਤੇ ਜਗਰਾਜ ਸਿੰਘ ਪੰਚਾਇਤ ਮੈਂਬਰ ਗੁਰਦਰਸ਼ਨ ਸਿੰਘ ਮੁਖਤਿਆਰ ਸਿੰਘ ਨੰਬਰਦਾਰ ਰੇਸ਼ਮ ਸਿੰਘ ਸੁਖਮੰਦਰ ਸਿੰਘ ਜਸਬੀਰ ਸਿੰਘ ਤੋਂ ਇਲਾਵਾ ਸਮੂਹ ਪਰਿਵਾਰ ਸਮੂਹ ਪਰਿਵਾਰ ਅਤੇ ਨਗਰ ਨਿਵਾਸੀ ਹਾਜ਼ਰ ਸਨ