ਵਾਰਿੰਗਟਨ/ਮਾਨਚੈਸਟਰ , 29 ਮਾਰਚ 2021 (ਗਿਆਨੀ ਅਮਰੀਕ ਸਿੰਘ ਰਠੌਰ/ ਗਿਆਨੀ ਰਵਿੰਦਰਪਾਲ ਸਿੰਘ)
ਕੋਰੋਨਾ ਮਹਾਂ ਮਾਰੀ ਦੌਰਾਨ ਜਿੱਥੇ ਕੇ ਬਹੁਤ ਵੱਡੇ ਪੱਧਰ ਤੇ ਸਮੁੱਚੇ ਸਿੱਖ ਭਾਈਚਾਰੇ ਨੇ ਦੁਨੀਆਂ ਵਿੱਚ ਲੋਕਾਂ ਦੀ ਸੇਵਾ ਲਈ ਵਿਸ਼ੇਸ਼ ਯੋਗਦਾਨ ਪਾਇਆ ਉਥੇ ਵਾਰਿੰਗਟਨ ਸ਼ਹਿਰ ਜੋ ਕਿ ਲਿਵਰਪੂਲ ਅਤੇ ਮਾਨਚੈਸਟਰ ਦੇ ਵਿਚਕਾਰ ਸਥਿਤ ਹੈ । ਉਸ ਅੰਦਰ ਵੱਸਦੇ ਦੇ ਮੁੱਠੀ ਭਰ ਸਿੱਖ ਪਰਿਵਾਰ ਵੱਲੋਂ ਨੈਸ਼ਨਲ ਸਰਵਿਸਿਜ਼ ਲਈ ਲਗਾਤਾਰ ਹਰੇਕ ਸ਼ਨਿੱਚਰਵਾਰ ਐਤਵਾਰ ਜੋ ਖਾਣੇ ਦਾ ਪ੍ਰਬੰਧ ਕੀਤਾ ਜਾ ਰਿਹਾ ਸੀ ਉਸ ਦਾ ਅੱਜ 20000 ਖਾਣੇ ਦੇ ਪਾਰਸਲ ਮੁਹੱਈਆ ਕਰਾਉਣ ਦਾ ਟੀਚਾ ਪੂਰਾ ਕਰ ਲਿਆ । ਇਸ ਸਾਰੇ ਕੰਮ ਨੂੰ ਦੇਖਦੇ ਹੋਏ ਅੱਜ ਹੈਲਥ ਸਰਵਿਸਿਜ਼ ਦੇ ਚੇਅਰਮੈਨ ਸਟੀਫਨ ਮੈਗ੍ਰੈਗਰ ,ਮੈਂਬਰ ਪਾਰਲੀਮੈਂਟ ਵਾਰਿੰਗਟਨ ਸਾਊਥ ਐਂਡੀ ਕਾਰਟਰ ਅਤੇ ਲੇਬਰ ਪਾਰਟੀ ਲੀਡਰ ਰੋਸ ਵਾਰਡਨ ਨੇ ਸ੍ਰੀ ਗੁਰੂ ਨਾਨਕ ਗੁਰਦੁਆਰਾ ਸਾਹਿਬ ਵਾਰਿੰਗਟਨ ਪਹੁੰਚ ਕੇ ਸੰਗਤਾਂ ਦਾ ਧੰਨਵਾਦ ਕੀਤਾ । ਉਸ ਸਮੇਂ ਟਰੱਸਟੀ ਸਾਹਿਬਾਨ ਅਤੇ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਸਮੂਹ ਸੰਗਤ ਨੇ ਚੇਅਰਮੈਨ ਸਟੀਫਨ ਮੈੱਗਰੈਗਰ ,ਮੈਂਬਰ ਪਾਰਲੀਮੈਂਟ ਐਂਡੀ ਕਾਰਟਰ ਅਤੇ ਲੇਬਰ ਲੀਡਰ ਰੁੱਸ ਵਾਰਡ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਜੀ ਆਇਆਂ ਆਖਿਆ ।ਉਸ ਸਮੇਂ ਹੈਲਥ ਚੇਅਰਮੈਨ ਨੇ ਸੰਗਤਾਂ ਨੂੰ ਸੰਬੋਧਨ ਹੁੰਦੇ ਜਿੱਥੇ ਸਮੂਹ ਸਿੱਖਾਂ ਦੀ ਤਾਰੀਫ ਕੀਤੀ ਉੱਥੇ ਉਸ ਨੇ ਉਚੇਚੇ ਤੌਰ ਤੇ ਡਾ ਕੁਲਵੰਤ ਸਿੰਘ ਧਾਲੀਵਾਲ ਦਾ ਜੋ ਉਨ੍ਹਾਂ ਨੇ 51000 ਪੌਂਡ ਹੈਲਥ ਸਰਵਿਸ ਲਈ ਇਕੱਠੇ ਕੀਤੇ ਸਨ ਪੈਦਲ ਤੁਰ ਕੇ ਉਸ ਲਈ ਵੀ ਉਨ੍ਹਾਂ ਦਾ ਧੰਨਵਾਦ ਕੀਤਾ। ਉਸ ਸਮੇਂ ਉੱਥੇ ਮੌਜੂਦ ਟਰਸਟੀ ਸਾਹਿਬਾਨ ਪਰਮਜੀਤ ਸਿੰਘ ਸੇਖੋਂ, ਦਲਜੀਤ ਸਿੰਘ ਜੌਹਲ, ਪੀਲੂ ਸਿੰਘ ਕਰੀ ਅਤੇ ਸੇਵਾਦਾਰ ਚਰਨ ਸਿੰਘ ਸਿੱਧੂ , ਕੁਲਦੀਪ ਸਿੰਘ ਢਿੱਲੋਂ,ਰਾਜਿੰਦਰਪਾਲ ਸਿੰਘ ਖਨੂਜਾ , ਬੀਬੀ ਪਰਮਜੀਤ ਕੌਰ ਸੇਖੋਂ, ਬੀਬੀ ਚਰਨਜੀਤ ਕੌਰ ਸਿੱਧੂ, ਬੀਬੀ ਪਰਮਜੀਤ ਕੌਰ ਜੌਹਲ, ਬੀਬੀ ਬਲਵੀਰ ਕੌਰ ਢਿੱਲੋਂ, ਬੀਬੀ ਰਾਜਵਿੰਦਰ ਕੌਰ ਰਾਠੌਰ, ਬੀਬੀ ਸਿੰਮੀ ਖਨੂਜਾ, ਬਲਜੀਤ ਸਿੰਘ ਗਿੱਲ, ਬੀਬੀ ਸੰਧਿਆ ਕੌਰ ਗਿੱਲ, ਬੀਬੀ ਅਮਨ ਬਲ, ਜਸਮੀਤ ਸਿੰਘ ਲੁਬਾਣਾ ਵੱਲੋਂ ਅੱਜ ਦੇ ਲੰਗਰ ਤਿਆਰ ਕੀਤੇ ਗਏ ਅਤੇ ਵਾਰਿੰਗਟਨ ਹਸਪਤਾਲ ਨੈਸ਼ਨਲ ਸਰਵਸਿਜ਼ ਲਈ ਪਹੁੰਚਦੇ ਕੀਤੇ ਗਏ । ਇਸ ਸਮੇਂ ਗਿਆਨੀ ਅਮਰੀਕ ਸਿੰਘ ਰਾਠੌਰ ਨੇ ਸਮੁੱਚੇ ਸੰਗਤ ਦਾ ਸੇਵਾ ਲਈ ਅਤੇ ਬਾਹਰੋਂ ਆਏ ਪਤਵੰਤਿਆਂ ਦਾ ਹੌਸਲਾ ਅਫਜ਼ਾਈ ਲਈ ਧੰਨਵਾਦ ਕੀਤਾ ਅਤੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਵਾਸ਼ਿੰਗਟਨ ਸ੍ਰੀ ਗੁਰੂ ਨਾਨਕ ਗੁਰਦੁਆਰਾ ਸਾਹਿਬ ਦੇ ਟਰਸਟੀ ਸਾਹਿਬਾਨ ਤੇ ਸਮੂਹ ਸੰਗਤ ਇਸ ਇਲਾਕੇ ਵਿੱਚ ਵਸਣ ਵਾਲੇ ਸਾਰੇ ਉਹ ਲੋਕ ਜਿਨ੍ਹਾਂ ਨੇ ਪਿੱਛੇ ਵੀ ਆਪਣਾ ਵੱਡਾ ਯੋਗਦਾਨ ਇਸ ਗੁਰਦੁਆਰਾ ਸਾਹਿਬ ਵੱਲੋਂ ਕੀਤੀ ਜਾ ਰਹੀ ਲੰਗਰ ਦੀ ਸੇਵਾ ਵਿੱਚ ਪਾਇਆ ਅਤੇ ਉਨ੍ਹਾਂ ਅੱਗੇ ਵੀ ਜਦੋਂ ਜ਼ਰੂਰਤ ਅਨੁਸਾਰ ਸਮਾਂ ਹੋਵੇਗਾ ਲੰਗਰ ਦੀ ਸੇਵਾ ਫਿਰ ਨੈਸ਼ਨਲ ਸਰਵਿਸਿਜ਼ ਦੇ ਪੁੱਛਣ ਤੇ ਕੀਤੀ ਜਾਵੇਗੀ । ਉਸ ਸਮੇਂ ਗੁਰਦੁਆਰਾ ਸਾਹਿਬ ਦੇ ਟਰਸਟੀ ਸਾਹਿਬਾਨ ਪਰਮਜੀਤ ਸਿੰਘ ਸੇਖੋਂ ਦਲਜੀਤ ਸਿੰਘ ਜੌਹਲ ਪੀਲੂ ਸਿੰਘ ਕਰੀ ਅਤੇ ਗਿਆਨੀ ਅਮਰੀਕ ਸਿੰਘ ਰਾਠੌਰ ਅਤੇ ਵਰਲਡ ਕੈਂਸਰ ਕੇਅਰ ਦੇ ਬਾਨੀ ਡਾ ਕੁਲਵੰਤ ਸਿੰਘ ਧਾਲੀਵਾਲ ਵੱਲੋਂ ਹੋਲੇ ਮਹੱਲੇ ਦੀਆਂ ਸੰਗਤਾਂ ਨੂੰ ਵਧਾਈਆਂ ਵੀ ਦਿੱਤੀਆਂ।