ਮਹਿਲ ਕਲਾਂ/ਬਰਨਾਲਾ-ਮਾਰਚ 2021- (ਗੁਰਸੇਵਕ ਸਿੰਘ ਸੋਹੀ) -
ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ 6 ਵੀਂ ਤੋਂ 12 ਕਲਾਸ ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚੰਨਣਵਾਲ ਵਿੱਚ ਦਾਖ਼ਲ ਕਰਵਾਉ। ਮਾਪਿਆਂ ਵੱਲੋਂ ਬੱਚਿਆਂ ਦੇ ਭਵਿੱਖ ਲਈ ਸਕੂਲ ਦਾ ਦੌਰਾ ਜ਼ਰੂਰ ਕੀਤਾ ਜਾਵੇ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਹੈੱਡ ਟੀਚਰ ਜਗਤਾਰ ਸਿੰਘ ਨੇ ਕਿਹਾ ਕਿ 11ਵੀਂ ਅਤੇ 12 ਵੀਂ ਵਿਚ ਆਈਲੈਟਸ ਦੀ ਤਿਆਰੀ ਕਰਵਾਈ ਜਾਂਦੀ ਹੈ ਅਤੇ ਪੜ੍ਹਾਈ ਮੁਫ਼ਤ ਕਿਤਾਬਾਂ ਅਤੇ ਵਰਦੀਆਂ ਦੀ ਸਹੂਲਤ। ਅੱਠਵੀਂ ਜਮਾਤ ਤਕ ਦੁਪਹਿਰ ਦੇ ਪੌਸ਼ਟਿਕ ਅਤੇ ਬਦਲਵੇਂ ਖਾਣੇ ਦਾ ਪ੍ਰਬੰਧ। ਸ਼ਾਨਦਾਰ ਤੇ ਖੁੱਲ੍ਹੀ ਹਵਾਦਾਰ ਇਮਾਰਤ ਅਤੇ ਖੇਡਾਂ ਲਈ ਖੁੱਲ੍ਹਾ ਮੈਦਾਨ। ਆਰ.ਓ.ਟੀ, ਐੱਲ.ਐੱਫ.ਡੀ. ਰੂਮ, ਕੰਪਿਊਟਰ ਸਾਇੰਸ ਲੈਬ ਅਤੇ ਈ. ਕੰਟੈਂਟ ਲੈਬ।ਕਮਜ਼ੋਰ ਵਿਦਿਆਰਥੀਆਂ ਲਈ ਵੱਖਰੀ ਕੋਚਿੰਗ। ਸ਼ੁੱਧ ਪੀਣ ਵਾਲਾ ਪਾਣੀ ਅਤੇ ਆਰ ਓ ਸਿਸਟਮ। ਲੜਕੀਆਂ ਦੀ ਆਤਮ ਸੁਰੱਖਿਆ ਲਈ ਕਰਾਟੇ ਦੀ ਕੋਚਿੰਗ ਦਾ ਖ਼ਾਸ ਪ੍ਰਬੰਧ ਹੈ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਖਾਸ ਸਹੂਲਤਾਂ। ਛੇਵੀਂ ਕਲਾਸ ਤੋਂ ਲੈ ਕੇ ਦਸਵੀਂ ਕਲਾਸ ਤੱਕ ਮੈਥ, ਸਾਇੰਸ ਅੰਗਰੇਜ਼ੀ ਵਿੱਚ ਪੜ੍ਹਾਏ ਜਾਂਦੇ ਹਨ ਛੇਵੀਂ ਤੋਂ ਅੱਠਵੀਂ ਤਕ ਕਿੱਤਾ ਮੁਖੀ ਸਿੱਖਿਆ ਦਾ ਪ੍ਰਬੰਧ। ਉੱਚ ਯੋਗਤਾ ਪ੍ਰਾਪਤ, ਤਜਰਬੇਕਾਰ ਅਤੇ ਮਿਹਨਤੀ ਸਟਾਫ ।