ਜਗਰਾਉਂ ਮਾਰਚ 2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)-
ਆਲ ਇੰਡੀਆ ਵਿਮੁਕਤ ਜਾਤੀ ਚੈਰੀਟੇਬਲ ਟਰੱਸਟ ਵੱਲੋਂ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ ਇਸ ਦੀ ਜਾਣਕਾਰੀ ਦਿੰਦੇ ਹੋਏ ਚੈਰੀਟੇਬਲ ਟਰੱਸਟ ਦੇ ਕੋਮੀ ਪ੍ਰਧਾਨ ਪ੍ਰੇਮ ਪ੍ਰਕਾਸ਼ ਬਿਡੂ ਅਤੇ ਕੋਮੀ ਚੈਅਰਮੈਨ ਭੀਮ ਸਿੰਘ ਮਹੇਸਵਾਲ ਹੁਣਾ ਵਲੋਂ ਇਕ ਸਾਂਝੇ ਬਿਆਨ ਦੋਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਦਿੱਤੀ, ਉਨ੍ਹਾਂ ਕਿਹਾ ਕਿ ਉਹ ਵਿਮੁਕਤ ਜਾਤੀਆਂ ਦੇ ਮਾਮਲੇ ਅਤੇ ਉਨ੍ਹਾਂ ਦੇ ਹੱਕ ਲਈ ਇਸ ਸੰਸਥਾ ਦੇ ਵਿਕਾਸ ਲਈ ਇਹ ਨਿਯੁਕਤੀਆਂ ਕੀਤੀਆਂ ਗਈਆਂ ਹਨ, ਇਸ ਲਈ ਉਹਨਾਂ ਸ੍ਰੀ ਮਾਨ ਗੋਪਾਲ ਕੇਸਾਵਤ ਸਾਬਕਾ ਚੇਅਰਮੈਨ ਡੀ ਐਨ ਟੀ ਬੋਰਡ, ਰਾਜਸਥਾਨ ਨੂੰ ਰਾਸ਼ਟਰੀ ਚੀਫ਼ ਪੈਟਰਨ ਨਿਯੁਕਤ ਕੀਤਾ ਗਿਆ ਹੈ, ਅਤੇ ਦੁਸਰੀ ਨਿਯੁਕਤੀ ਸ੍ਰੀ ਮਾਨ ਰਾਮਦਿਤਾ ਜੀ ਨੇਤਲਾ ਨੂੰ ਰਾਸ਼ਟਰੀ ਚੀਫ਼ ਸਲਾਹਕਾਰ ਬਣਾਇਆ ਹੈ ਜੋ ਕਿ ਧਾਰਮਿਕ ਡੇਰਾ ਅਮਰਨਾਥ ਖੁੰਜਾ ਹਨੁਮਾਨ ਗੜ ਰਾਜਸਥਾਨ ਦੇ ਸਥਾਈ ਸਚਿਵ ਅਤੇ ਸਮਾਜਿਕ ਨੇਤਾ ਵੀ ਹਨ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਆਸਾ ਸਿੰਘ ਤਲਵੰਡੀ ਪੰਜਾਬ, ਸੁਭਾਸ਼ ਰਾਠੌਰ ਬੰਬੇ ਐਜੂਕੇਸ਼ਨ ਵਿਭਾਗ ਦੇ ਪਿ੍ਰੰਸੀਪਲ, ਅਤੇ ਰਵਿਰਾਜ ਨਟ ਪਟਨਾ ਬਿਹਾਰ, ਹਾਈਕੋਰਟ, ਰਾਜੇਸ਼ ਕਰਮਵਤ, ਪ੍ਰਦੇਸ਼ ਅਧਿਅਕਸ਼, ਮੁੱਖ ਮਹਾਂ ਸਚਿਵ ਚੇਨਾ ਰਾਮ ਜੀ ਨੇ ਆਪਣੀ ਸਹਿਮਤੀ ਪ੍ਰਗਟਾਈ।
1 ਫੋਟੋ ; ਸ੍ਰੀ ਮਾਨ ਰਾਮਦਿਤਾ ਜੀ ਨੇਤਲਾ
2 ਫੋਟੋ ;ਸ੍ਰੀ ਮਾਨ ਗੋਪਾਲ ਕੇਸਾਵਤ