ਸਿੱਧਵਾਂ ਬੇਟ(ਜਸਮੇਲ ਗ਼ਾਲਿਬ )
ਕਰਜ਼ੇ ਤੋਂ ਪ੍ਰੇਸ਼ਾਨ 30 ਸਾਲਾ ਨੌਜਵਾਨ ਨੇ ਲਿਆ ਫਾਹਾ ।ਪ੍ਰਾਪਤ ਜਾਣਕਾਰੀ ਅਨੁਸਾਰ ਸੁਖਜੀਤ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਅਗਵਾੜ ਲੋਪੋ ਕਲਾਂ ਕੋਠੇ ਹਰੀ ਸਿੰਘ ਨਾਨਕਸਰ ਸ਼ਨਿੱਚਰਵਾਰ ਨੂੰ ਇੱਕ ਪਾਰਟੀ ਸਮਾਗਮ ਵਿਚ ਗਿਆ ਹੋਇਆ ਸੀ ਉਸਦੇ ਰਾਤ ਦੇਰ ਨਾਲ ਆਉਣ ਕਾਰਨ ਉਸ ਦੀ ਪਤਨੀ ਆਪਣੇ ਇਕਲੌਤੇ ਪੁੱਤ ਨਾਲ ਪਿੰਡ ਚ ਹੀ ਰਿਸ਼ਤੇਦਾਰੀ ਚ ਰਹਿਣ ਚਲੀ ਗਈ ਸਵੇਰੇ ਜਦੋਂ ਉਸ ਨੇ ਘਰ ਆ ਕੇ ਕਮਰਾ ਖੋਲ੍ਹਿਆ ਤਾਂ ਸੁਖਜੀਤ ਦੀ ਪੱਖੇ ਨਾਲ ਲਾਸ਼ ਲਟਕ ਰਹੀ ਸੀ ਪਰਿਵਾਰਕ ਮੈਂਬਰਾਂ ਅਨੁਸਾਰ ਸੁਖਜੀਤ ਸਿੰਘ ਦੇ ਸਿਰ ਤੇ ਕਰਜ਼ੇ ਤੇ ਲੈਣ ਦੇਣ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਪਰੇਸ਼ਾਨ ਰਹਿੰਦਾ ਸੀ ਪਰ ਪਰਿਵਾਰਕ ਮੈਂਬਰਾਂ ਨੂੰ ਕੀ ਪਤਾ ਸੀ ਕਿ ਉਹ ਖੁਦਕੁਸ਼ੀ ਕਰ ਲਵੇਗਾ ਪੁਲਸ ਨੇ ਲਾਸ਼ ਦਾ ਪੋਸਟ ਮਾਰਟਮ ਕਰਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ