ਜਗਰਾਓਂ, ਜੂਨ 2019-(ਮਨਜਿੰਦਰ ਗਿੱਲ)- ਅੱਜ ਗ੍ਰੀਨ ਸੁਸਾਇਟੀ ਮਲਕ ਦੇ ਸਮੂਹ ਨੌਜਵਾਨਾਂ ਵੱਲੋਂ ਵਿਸ਼ਵ ਵਾਤਾਵਰਨ ਦਿਵਸ ਫ਼ਲਦਾਰ ਤੇ ਫ਼ੁਲਦਾਰ ਬੂਟੇ ਲਾ ਕੇ ਬੜੇ ਉਤਸ਼ਾਹ ਨਾਲ਼ ਮਨਾਇਆ ਗਿਆ।ਪੰਜਾਬ ਨੂੰ ਮਾਰੂਥਲ ਹੋਣ ਤੋਂ ਬਚਾਉਣ ਲਈ ਅਤੇ ਵੱਧ ਰਹੀ ਤਪਸ਼ ਨੂੰ ਘਟਾਉਣ ਤੇ ਪ੍ਰਦੂਸ਼ਣ ਤੋਂ ਬਚਾਉਣ ਲਈ ਦਰੱਖ਼ਤਾਂ ਲਗਾਉਣੇ ਬਹੁਤ ਜਰੂਰੀ ਹਨ। ਅੱਜ ਵਿਸਵ ਵਾਤਾਵਰਨ ਦਿਵਸ ਮੌਕੇ ਗ੍ਰੀਨ ਸੁਸਾਇਟੀ ਮਲਕ ਦੇ ਨੌਜਵਾਨਾਂ ਨੇ ਪ੍ਰਣ ਕੀਤਾ ਕਿ ਬਰਸਾਤਾਂ ਦੇ ਮੌਸਮ ਵਿਚ ਇਸ ਸਾਲ ਨਗਰ ਮਲਕ ਵਿਖੇ ਤਕਰੀਬਨ 3000 ਫ਼ਲਦਾਰ,ਫ਼ੁਲਦਾਰ ਛਾਂਦਾਰ ਦਰੱਖ਼ਤ ਲਗਾਏ ਜਾਣਗੇ।ਇਸ ਉਪਰਾਲੇ ਵਿਚ ਸਤਿਕਾਰਯੋਗ ਐਨ ਆਰ ਆਈ ਵੀਰ,ਨਗਰ ਦੇ ਪਤਵੰਤੇ ਸੱਜਣ,ਅਤੇ ਮਾਨਵਤਾ ਦੀ ਭਲਾਈ ਸਮਝਣ ਵਾਲੇ ਸਹਿਯੋਗੀ ਸੱਜਣ ਹਰਿਆਵਲ ਮੁਹਿੰਮ ਵਿਚ ਆਪਣਾ ਆਰਥਿਕ ਸਹਿਯੋਗ ਜਰੂਰ ਪਾਉਣ।ਆਓ ਰਲ ਮਿਲ ਕੇ ਨਗਰ ਮਲਕ ਨੂੰ ਹਰਿਆ ਭਰਿਆ ਬਣਾ ਕੇ ਕੁਦਰਤ ਦੀ ਅਸਲ ਗੋਦ ਦਾ ਆਨੰਦ ਮਾਣਏ,ਦਾ ਸੁਨੇਹਾ ਗਰੀਨ ਸੁਸਾਇਟੀ ਮਲਕ ਦੇ ਵਰਕਰਾਂ ਨੇ ਦਿੱਤਾ।