ਹਠੂਰ,14,ਮਾਰਚ-(ਕੌਸ਼ਲ ਮੱਲ੍ਹਾ)-
ਕਾਮਰੇਡ ਰਤਨ ਸਿµਘ ਹਲਵਾਰਾ ਯਾਦਗਾਰੀ ਟਰੱਸਟ ਹਲਵਾਰਾ ਵੱਲੋਂ ਚੌਥਾ ਹਰਭਜਨ ਹਲਵਾਰਵੀ ਪੁਰਸਕਾਰ ਤੇ ਕਵੀ ਦਰਬਾਰ ਸਮਾਗਮ ਅੱਜ ਗੁਰੂ ਰਾਮ ਦਾਸ ਕਾਲਿਜ ਪੱਖੋਵਾਲ ਰੋਡ ਹਲਵਾਰਾ (ਲੁਧਿਆਣਾ) ਵਿਖੇ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਪµਜਾਬੀ ਸਾਹਿੱਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਰਵਿµਦਰ ਭੱਠਲ ਨੇ ਕੀਤੀ। ਇਸ ਮੌਕੇ ਟਰੱਸਟ ਦੇ ਪ੍ਰਧਾਨ ਪ੍ਰੋ: ਗੁਰਭਜਨ ਸਿµਘ ਗਿੱਲ ਨੇ ਮੁੱਖ ਮਹਿਮਾਨ , ਲੇਖਕਾਂ ਤੇ ਇਲਾਕੇ ਦੇ ਸਿਰਕੱਢ ਵਿਅਕਤੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਹਲਵਾਰਾ ਨੂੰ ਕੌਮੀ ਪੱਧਰ ਤੇ ਸਭਿਆਚਾਰਕ ਕੇਂਦਰ ਵਜੋਂ ਵਿਕਸਤ ਕਰਨ ਵਿੱਚ ਇਹ ਸਮਾਗਮ ਮੂਲ ਆਧਾਰ ਬਣੇਗਾ। ਉਨ੍ਹਾਂ ਕਿਸਾਨੀ ਸµਕਟ ਬਾਰੇ ਮੁੱਖ ਬੁਲਾਰੇ ਡਾ. ਸੁਖਪਾਲ ਸਿµਘ ਸਾਬਕਾ ਪ੍ਰੋਫੈਸਰ ਤੇ ਮੁੱਖੀ ਅਰਥ ਸ਼ਾਸਤਰ ਤੇ ਸਮਾਜ ਸ਼ਾਸਤਰ ਵਿਭਾਗ ਪµਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਤੇ ਸਨਮਾਨਿਤ ਹੋਣ ਵਾਲੀਆਂ ਸ਼ਖ਼ਸੀਅਤਾਂ ਡਾ. ਅਰਵਿµਦਰ ਕੌਰ ਕਾਕੜਾ ਤੇ ਹµਸਾ ਸਿµਘ ਬਿਆਸ ਪਰਿਵਾਰ ਦੇ ਜੀਆਂ ਨੂੰ ਵੀ ਇਸ ਪੁਰਸਕਾਰ ਦੀ ਮੁਬਾਰਕ ਦਿੱਤੀ। ਇਸ ਮੌਕੇ ਟਰੱਸਟ ਦੇ ਸਕੱਤਰ ਡਾ: ਨਿਰਮਲ ਜੌੜਾ ਨੇ ਮµਚ ਸµਚਾਲਨ ਕਰਦਿਆਂ ਪਹਿਲਾ ਪµਜਾਬ ਦਾ ਖੇਤੀ ਸµਕਟ, ਸµਘਰਸ਼ ਅµਤਹੀਣ ਵਿਸ਼ੇ ਤੇ ਬੋਲਣ ਨੂੰ ਕਿਹਾ ਡਾ. ਸੁਖਪਾਲ ਸਿµਘ ਨੇ ਕਿਹਾ ਕਿ ਤਿµਨੇ ਖੇਤੀ ਬਿੱਲ ਦੇਸ਼ ਦੇ ਖੇਤੀ ਅਰਥਚਾਰੇ ਨੂੰ ਤਬਾਹੀ ਦੇ ਕµਢੇ ਲਿਜਾਣ ਵਾਲੇ ਹਨ ਕਿਉਂ ਕਿ ਖੇਤੀ ਰਾਜਾਂ ਦਾ ਵਿਸ਼ਾ ਹੈ ਪਰ ਕੇਂਦਰ ਸਰਕਾਰ ਨੇ ਵਪਾਰ ਤੇ ਵਣਜ ਦੇ ਖਾਤੇ ਵਿੱਚ ਇਸ ਨੂੰ ਸਭ ਕਾਨੂੰਨੀ ਹੱਦਾਂ ਪਾਰ ਕਰਕੇ ਪਾਸ ਕੀਤਾ ਹੈ।ਇਸ ਮੌਕੇ ਟਰਸਟ ਵੱਲੋਂ ਡਾ. ਸੁਖਪਾਲ ਨੂੰ ਦੋਸ਼ਾਲਾ ਤੇ ਪੁਸਤਕਾਂ ਦਾ ਸੈੱਟ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਰਭਜਨ ਹਲਵਾਰਵੀ ਪੁਰਸਕਾਰ ਵਿਜੇਤਾ ਤੇ ਕਿਰਤੀ ਕਿਸਾਨ ਮੋਰਚੇ ਚ ਅੱਗੇ ਵਧ ਕੇ ਯੋਗਦਾਨ ਪਾਉਣ ਵਾਲੀ ਅਗਾਂਹਵਧੂ ਪµਜਾਬੀ ਲੇਖਕਾ ਤੇ ਸਮਾਲੋਚਕ ਡਾ: ਅਰਵਿµਦਰ ਕੌਰ ਕਾਕੜਾ ਪ੍ਰੋਫੈਸਰ, ਪਬਲਿਕ ਕਾਲਿਜ ਸਮਾਣਾ (ਪਟਿਆਲਾ) ਬਾਰੇ ਟਰਸਟ ਸਕੱਤਰ ਮਨਜਿµਦਰ ਧਨੋਆ ਤੇ ਕਿਸਾਨ ਮਜ਼ਦੂਰ ਸµਘਰਸ਼ ਲਈ ਨਾਟਕ ਖੇਡਦਿਆਂ ਜਾਨ ਕੁਰਬਾਨ ਕਰ ਗਏ ਨਾਟਕਕਾਰ ਤੇ ਰµਗ ਕਰਮੀ ਹµਸਾ ਸਿµਘ ਬਿਆਸ(ਅµਮ੍ਰਿਤਸਰ)ਬਾਰੇ ਟਰੱਸਟ ਦੇ ਮੀਤ ਪ੍ਰਧਾਨ ਡਾ: ਗੋਪਾਲ ਸਿµਘ ਬੁੱਟਰ ਨੇ ਸ਼ੋਭਾ ਪੱਤਰ ਪੜ੍ਹਿਆ।ਇਸ ਮੌਕੇ ਪ੍ਰੋ. ਰਵਿµਦਰ ਭੱਠਲ, ਗੁਰਭਜਨ ਗਿੱਲ, ਡਾ. ਨਿਰਮਲ ਜੌੜਾ, ਪ੍ਰਿµਸੀਪਲ ਰਣਜੀਤ ਸਿµਘ ਧਾਲੀਵਾਲ, ਡਾ. ਨਵਤੇਜ ਸਿµਘ ਹਲਵਾਰਵੀ, ਮਨਜਿµਦਰ ਧਨੋਆ ਤੇ ਸ. ਗੁਰਮੀਤ ਸਿµਘ ਦਿੱਲੀ ਨੇ ਸਨਮਾਨ ਦੇਣ ਦੀ ਰਸਮ ਅਦਾ ਕੀਤੀ। ਪੁਰਸਕਾਰ ਵਿੱਚ ਦੋਹਾਂ ਹਸਤੀਆਂ ਨੂੰ 21-21 ਹਜ਼ਾਰ ਰੁਪਏ ਦੀ ਧਨ ਰਾਸ਼ੀ, ਦੋਸ਼ਾਲਾ ਤੇ ਸ਼ਲਾਘਾ ਪੱਤਰ ਭੇਂਟ ਕੀਤਾ ਗਿਆ। ਡਾ: ਅਰਵਿµਦਰ ਕੌਰ ਕਾਕੜਾ ਤੇ ਹµਸਾ ਸਿµਘ ਪਰਿਵਾਰ ਵੱਲੋਂ ਉਨ੍ਹਾਂ ਦੇ ਸਪੁੱਤਰ ਕਰਾਂਤੀਪਾਲ ਨੇ ਧµਨਵਾਦ ਦੇ ਸ਼ਬਦ ਕਹੇ। ਇਸ ਮੌਕੇ ਕਰਵਾਏ ਕਵੀ ਦਰਬਾਰ ਵਿੱਚ ਕਿਰਤੀ ਕਿਸਾਨ ਸµਘਰਸ਼ ਦੌਰਾਨ ਜਾਨਾਂ ਕੁਰਬਾਨ ਕਰ ਗਏ ਕਿਰਤੀਆਂ ਤੇ ਕਿਸਾਨ ਸ਼ਹੀਦਾਂ ਨੂੰ ਸਮਰਪਿਤ ਕਵਿਤਾਵਾਂ ਪੇਸ਼ ਕੀਤੀਆਂ ਗਈਆ। ਇਸ ਮੌਕੇ ਮੁੱਖ ਮਹਿਮਾਨ,ਸਨਮਾਨਿਤ ਸ਼ਖਸੀਅਤਾਂ,ਹਾਜ਼ਰ ਕਵੀਆਂ ਤੋਂ ਇਲਾਵਾ ਹਲਵਾਰਾ ਸਥਿਤ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਪ੍ਰਧਾਨ ਸ: ਗੁਰਸ਼ਰਨ ਸਿµਘ ਸµਧੂ,ਪ੍ਰਿµਸੀਪਲ ਨਵਨੀਤ ਕੌਰ ਸµਧੂ,ਰਾਮ ਗੋਪਾਲ ਰਾਏਕੋਟੀ ਤੇ ਚਰਨਜੀਤ ਸਿµਘ ਢਿੱਲੋਂ ਨੂੰ ਵੀ ਪ੍ਰੋ: ਗੁਰਭਜਨ ਗਿੱਲ ਤੇ ਤੇਜਪਰਤਾਪ ਸਿµਘ ਸµਧੂ ਦੀ ਸਾਂਝੀ ਕੌਫੀ ਟੇਬਲ ਪੁਸਤਕ ਪੱਤੇ ਪੱਤੇ ਲਿਖੀ ਇਬਾਰਤ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਗੁਰਮੀਤ ਸਿµਘ ਦਿੱਲੀ ਤੇ ਦਿਲਦਾਰ ਸਿµਘ ਹਲਵਾਰਾ ਨੇ ਸਮੁੱਚੇ ਸਮਾਗਮ ਦੀ ਪ੍ਰਬµਧਕੀ ਦੇਖ ਰੇਖ ਕੀਤੀ।ਅµਤ ਵਿੱਚ ਭਾਰਤੀ ਸਾਹਿੱਤ ਅਕੈਡਮੀ ਨਵੀਂ ਦਿੱਲੀ ਵੱਲੋਂ ਇਸ ਸਾਲ ਸਨਮਾਨ ਲਈ ਚੁਣੇ ਗਏ ਲੇਖਕ ਗੁਰਦੇਵ ਸਿµਘ ਰੁਪਾਣਾ, ਬਾਲ ਸਾਹਿੱਤ ਲੇਖਕ ਡਾ: ਕਰਨੈਲ ਸਿµਘ ਸੋਮਲ,ਬਾਈ ਰਛਪਾਲ ਸਿੰਘ ਚਕਰ ਤੇ ਨੌਜਵਾਨ ਕਵੀ ਦੀਪਕ ਧਲੇਵਾਂ ਨੂੰ ਹਾਜ਼ਰ ਲੇਖਕਾ ਵੱਲੋਂ ਮੁਬਾਰਕਬਾਦ ਦਿੱਤੀ ਗਈ।
ਫੋਟੋ ਕੈਪਸਨ:-ਮਹਿਮਾਨਾ ਨੂੰ ਸਨਮਾਨਿਤ ਕਰਦੇ ਹੋਏ ਪ੍ਰੋ: ਗੁਰਭਜਨ ਸਿµਘ ਗਿੱਲ ਅਤੇ ਹੋਰ।