You are here

ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਪਰਿਵਾਰ ਨਾਲ ਕੀਤਾ ਦੁੱਖ ਸਾਝਾ

ਹਠੂਰ,14,ਮਾਰਚ-(ਕੌਸ਼ਲ ਮੱਲ੍ਹਾ)-

ਆਪਣੀ ਰੋਜੀ ਰੋਟੀ ਕਮਾਉਣ ਗਏ ਪਿੰਡ ਰਸੂਲਪੁਰ(ਮੱਲ੍ਹਾ)ਦੇ ਨੌਜਵਾਨ ਦਰਸਨ ਸਿੰਘ ਪੁੱਤਰ ਤਰਲੋਕ ਸਿੰਘ ਦੀ ਦੁਬਈ ਵਿਖੇ ਕੁਝ ਦਿਨ ਪਹਿਲਾ ਭਿਆਨਕ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ।ਇਸ ਬੇਵਕਤੀ ਮੌਤ ਤੇ ਅੱਜ ਵਿਧਾਨ ਸਭਾ ਹਲਕਾ ਜਗਰਾਓ ਦੇ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਮ੍ਰਿਤਕ ਦਰਸਨ ਸਿੰਘ ਦੀ ਬਜੁਰਗ ਮਾਤਾ ਅਮਰਜੀਤ ਕੌਰ ਅਤੇ ਪਤਨੀ ਚਰਨਜੀਤ ਕੌਰ ਨਾਲ ਦੁੱਖ ਸਾਝਾ ਕਰਦਿਆ ਕਿਹਾ ਕਿ ਅੱਜ ਪੰਜਾਬ ਦਾ ਨੌਜਵਾਨ ਵਰਗ ਆਪਣੇ ਪਰਿਵਾਰ ਦੀ ਰੋਜੀ ਰੋਟੀ ਲਈ ਵਿਦੇਸਾ ਵੱਲ ਨੂੰ ਜਾ ਰਿਹਾ ਹੈ ਪਰ ਜੇਕਰ ਸਾਡੇ ਦੇਸ ਦੀਆ ਸਰਕਾਰਾ ਇਥੇ ਰੁਜਗਾਰ ਦਾ ਪ੍ਰਬੰਧ ਕਰਨ ਤਾਂ ਸਾਡਾ ਨੌਜਵਾਨ ਵਰਗ ਇਥੇ ਪਰਿਵਾਰ ਵਿਚ ਰਹਿ ਕੇ ਵੀ ਰੋਜੀ ਰੋਟੀ ਕਮਾ ਸਕਦਾ ਹੈ।ਉਨ੍ਹਾ ਕਿਹਾ ਕਿ ਅੱਜ ਸਾਡੇ ਦੇਸ ਨੂੰ ਅਜਾਦ ਹੋਇਆ 74 ਸਾਲ ਬੀਤ ਚੁੱਕੇ ਹਨ ਪਰ ਸਮੇਂ-ਸਮੇਂ ਦੀਆ ਲੋਕ ਵਿਰੋਧੀ ਸਰਕਾਰਾ ਨੇ ਸਾਡੀ ਨੌਜਵਾਨੀ ਬਾਰੇ ਕੁਝ ਨਹੀ ਸੋਚਿਆ ਜਿਸ ਕਰਕੇ ਅੱਜ ਸਾਡੀਆ ਧੀਆ ਅਤੇ ਪੁੱਤਰ ਲੱਖਾ ਰੁਪਏ ਖਰਚ ਕੇ ਵਿਦੇਸਾ ਵਿਚ ਜਾ ਕੇ ਮਿਹਨਤ ਮਜਦੂਰੀ ਕਰ ਰਹੇ ਹਨ।ਉਨ੍ਹਾ ਕਿਹਾ ਕਿ ਦਰਸਨ ਸਿੰਘ ਦੀ ਮੌਤ ਨਾਲ ਜਿਥੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ ਉਥੇ ‘ਆਪ’ਪਾਰਟੀ ਨੂੰ ਵੀ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਉਨ੍ਹਾ ਕਿਹਾ ਕਿ ਸਮੂਹ ਆਮ-ਆਦਮੀ ਪਾਰਟੀ ਦਰਸਨ ਸਿੰਘ ਦੇ ਪਰਿਵਾਰ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੀ ਹੈ ਅਤੇ ਜਦੋ ਵੀ ਪਰਿਵਾਰ ਨੂੰ ਸਾਡੀ ਲੋੜ ਹੋਣੇ ਤਾਂ ਸਾਡੇ ਨਾਲ ਸਿੱਧਾ ਸੰਪਰਕ ਕਰ ਸਕਦਾ ਹੈ।ਇਸ ਮੌਕੇ ਉਨ੍ਹਾ ਨਾਲ ਗਿਆਨੀ ਛਿੰਦਰਪਾਲ ਸਿੰਘ ਖਾਲਸਾ,ਪ੍ਰੋਫੈਸਰ ਸੁਖਵਿੰਦਰ ਸਿੰਘ,ਸੁੱਖੀ ਲੁਧਿਆਣਾ,ਛਿੰਦਰਪਾਲ ਸਿੰਘ ਮੀਨੀਆ,ਭੁਪਿੰਦਰ ਸਿੰਘ,ਗੁਰਸਿਮਰਨ ਕੌਰ,ਗੁਰਦੇਵ ਸਿੰਘ ਰਣਜੀਤ ਸਿੰਘ,ਭਿੰਦਰ ਸਿੰਘ,ਗੁਰਜੀਤ ਸਿੰਘ,ਕੁਲਤਾਰਨ ਸਿੰਘ ਸਿੱਧੂ,ਗੁਰਮੇਲ ਸਿੰਘ,ਬੂਟਾ ਸਿੰਘ,ਸੁਖਮੰਦਰ ਸਿੰਘ,ਦਲਜੀਤ ਸਿੰਘ,ਭਜਨ ਸਿੰਘ,ਜਗਜੀਤ ਸਿੰਘ,ਚਮਕੌਰ ਸਿੰਘ ਆਦਿ ਹਾਜ਼ਰ ਸਨ।

ਫੋਟੋ ਕੈਪਸਨ:- ਮ੍ਰਿਤਕ ਦਰਸਨ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਝਾ ਕਰਦੇ ਹੋਏ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਅਤੇ ਹੋਰ।