You are here

ਕਿਰਤੀ ਕਿਸਾਨ ਯੂਨੀਅਨ ਨੇ ਦਿੱਲੀ ਸੰਘਰਸ ਵਿਚ ਪਹੁੰਚੇ ਕਿਸਾਨਾ ਦੀਆ ਫਸਲਾ ਸੰਭਾਲੀਆ

ਹਠੂਰ,ਮਾਰਚ 2021 -(ਕੌਸ਼ਲ ਮੱਲ੍ਹਾ)-ਕਿਰਤੀ ਕਿਸਾਨ ਯੂਨੀਅਨ,ਪੇਂਡੂ ਮਜਦੂਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵੱਲੋ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ ਵਿਚ ਪਹੁੰਚੇ ਕਿਸਾਨਾ ਦੀਆ ਫਸਲਾ ਦੀ ਸਾਭ-ਸੰਭਾਲ ਕਰਨ ਦਾ ਵੱਡਮੁੱਲਾ ਯਤਨ ਕੀਤਾ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਪੇਂਡੂ ਮਜਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਅਤੇ ਨੌਜਵਾਨ ਆਗੂ ਹਰਪ੍ਰੀਤ ਸਿੰਘ ਨੇ ਕਿਹਾ ਕਿ ਕਿਸਾਨ ਗੁਰਚਰਨ ਸਿੰਘ ਰਸੂਲਪੁਰ ਆਪਣਾ ਟਰੈਕਟਰ ਅਤੇ ਟਰਾਲੀ ਲੈ ਕੇ 26 ਨਵੰਬਰ 2020 ਤੋ ਦਿੱਲੀ ਵਿਖੇ ਪਹੁੰਚਾ ਹੋਇਆ ਹੈ,ਜੱਥੇਬੰਦੀ ਵੱਲੋ ਕਿਸਾਨ ਗੁਰਚਰਨ ਸਿੰਘ ਦੀ ਕਣਕ ਅਤੇ ਆਲੂਆ ਦੀ ਫਸਲ ਨੂੰ ਸਮੇਂ ਸਮੇਂ ਤੇ ਖਾਦ-ਪਾਣੀ ਦਿੱਤਾ ਗਿਆ ਹੈ ਅਤੇ ਦੋਵੇ ਫਸਲਾ ਵੇਚਣ ਤੱਕ ਦੀ ਸਾਡੀ ਜਿਮੇਵਾਰੀ ਹੈ।ਇਸ ਮੌਕੇ ਸਮੂਹ ਆਗੂਆ ਦਾ ਧੰਨਵਾਦ ਕਰਦਿਆ ਕਿਸਾਨ ਗੁਰਚਰਨ ਸਿੰਘ ਨੇ ਕਿਹਾ ਕਿ ਮੇਰਾ ਟਰੈਕਟਰ ਅਤੇ ਟਰਾਲੀ ਕਿਸਾਨੀ ਸੰਘਰਸ ਜਿੱਤਣ ਤੱਕ ਦਿੱਲੀ ਦੇ ਟਿਕਰੀ ਬਾਰਡਰ ਤੇ ਖੜ੍ਹਾ ਰਹੇਗਾ।ਇਸ ਮੌਕੇ ਉਨ੍ਹਾ ਪਿੰਡਾ ਦੇ ਕਿਸਾਨਾ ਅਤੇ ਮਜਦੂਰਾ ਨੂੰ ਬੇਨਤੀ ਕੀਤੀ ਕਿ ਪਹਿਲ ਦੇ ਅਧਾਰ ਤੇ ਕਾਲੇ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਕਿਸਾਨੀ ਸੰਘਰਸ ਦਾ ਸਾਥ ਦੇਵੋ।ਇਸ ਮੌਕੇ ਉਨ੍ਹਾ ਕੇਂਦਰ ਸਰਕਾਰ ਮੁਰਦਾਬਾਦ ਅਤੇ ਕਿਸਾਨ ਮਜਦੂਰ ਏਕਤਾ ਜਿੰਦਾਬਾਦ ਦੇ ਨਾਅਰੇ ਲਾ ਕੇ ਰੋਸ ਦਾ ਪ੍ਰਗਟਾਵਾ ਕੀਤਾ।ਇਸ ਮੌਕੇ ਉਨ੍ਹਾ ਨਾਲ ਕਾਮਰੇਡ ਅਜੈਬ ਸਿੰਘ, ਗੁਰਜੰਟ ਸਿੰਘ,ਬੂਟਾ ਸਿੰਘ,ਰਮਨਦੀਪ ਸਿੰਘ,ਹਰਪ੍ਰੀਤ ਸਿੰਘ,ਸੁਖਪ੍ਰੀਤ ਸਿੰਘ,ਅਵਤਾਰ ਸਿੰਘ,ਨਿਰਮਲ ਸਿੰਘ,ਟੱਲੀ ਸਿੰਘ,ਅਜੈਬ ਸਿੰਘ,ਕਰਮ ਸਿੰਘ,ਕੇਵਲ ਸਿੰਘ,ਪਿਆਰਾ ਸਿੰਘ,ਅਲਬੇਲ ਸਿੰਘ,ਹਰਦੀਪ ਸਿੰਘ ਹਾਜ਼ਰ ਸਨ।