ਲੰਡਨ, ਮਈ-( ਅਲਹਾਰਥੀ (40) ਨੇ ਮੰਗਲਵਾਰ ਨੂੰ ਰਾਊਂਡਹਾਊਸ ਵਿੱਚ ਇਕ ਸਮਾਗਮ ਮਗਰੋਂ ਕਿਹਾ, ‘ਮੈਂ ਇਸ ਗੱਲ ਲਈ ਖ਼ੁਸ਼ ਹਾਂ ਕਿ ਰੱਜੇ ਪੁੱਜੇ ਅਰਬੀ ਸਭਿਆਚਾਰ ਲਈ ਇਕ ਰਾਹ ਖੁੱਲ੍ਹਿਆ ਹੈ।’ ਉਹ ਇਨਾਮ ਵਿੱਚ ਮਿਲੀ 50 ਹਜ਼ਾਰ ਪੌਂਡ (64000 ਡਾਲਰ) ਦੀ ਰਾਸ਼ੀ, ਇਸ ਪੁਸਤਕ ਦਾ ਅਨੁਵਾਦ ਕਰਨ ਵਾਲੀ ਅਮਰੀਕੀ ਬੁੱਧੀਜੀਵੀ ਮੈਰੀਲਿਨ ਬੂਥ ਨਾਲ ਸਾਂਝਿਆਂ ਕਰੇਗੀ। ਬੂਥ ਆਕਸਫੋਰਡ ਯੂਨੀਵਰਸਿਟੀ ਵਿੱਚ ਅਰਬੀ ਸਾਹਿਤ ਪੜ੍ਹਾਉਂਦੀ ਹੈ। ਜਿਊਰੀ ਦੀ ਪ੍ਰਮੁੱਖ ਬੈਟਨੀ ਹਗਸ ਨੇ ਕਿਹਾ ਕਿ ਜਿਸ ਨਾਵਲ ਨੇ ਇਹ ਪੁਰਸਕਾਰ ਜਿੱਤਿਆ ਹੈ, ਉਸ ਨੇ ਦਿਲ ਤੇ ਦਿਮਾਗ ਦੋਵੇਂ ਜਿੱਤ ਲਏ ਹਨ। ‘ਸਿਲੈਸਟੀਅਲ ਬੌਡੀਜ਼’ ਨੇ ਇਹ ਮਾਣਮੱਤਾ ਪੁਰਸਕਾਰ ਪੰਜ ਹੋਰਨਾਂ ਚੋਣਵੇਂ ਲੇਖਕਾਂ ਨੂੰ ਪਛਾੜ ਕੇ ਆਪਣੇ ਨਾਂ ਕੀਤਾ ਹੈ।