ਨਰਿੰਦਰ ਮੋਦੀ ਅੰਨ ਦਾਤੇ ਦਾ ਇਮਤਿਹਾਨ ਲੈਣਾ ਬੰਦ ਕਰੇ
ਮਹਿਲ ਕਲਾਂ/ਬਰਨਾਲਾ, ਫ਼ਰਵਰੀ 2021 -(ਗੁਰਸੇਵਕ ਸਿੰਘ ਸੋਹੀ)-
ਸੈਂਟਰ ਸਰਕਾਰ ਵੱਲੋਂ ਕਿਸਾਨਾਂ ਪ੍ਰਤੀ ਤਿੰਨ ਆਰਡੀਨੈਂਸ ਪਾਸ ਕਰਕੇ ਕਿਸਾਨਾਂ ਮਜ਼ਦੂਰਾਂ ਨੂੰ ਸਮੇਤ ਬੀਬੀਆਂ, ਬੱਚਿਆਂ ,ਬਜ਼ੁਰਗਾਂ ਲਗਾਤਾਰ ਚਾਰ ਮਹੀਨਿਆਂ ਤੋਂ ਕੜਾਕੇ ਦੀ ਠੰਢ ਵਿੱਚ ਜੀ.ਟੀ ਰੋੜ, ਰੇਲਵੇ ਸਟੇਸ਼ਨਾਂ ਅਤੇ 3 ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ਉੱਪਰ ਰੋਲਿਆ ਜਾ ਰਿਹਾ ਹੈ। ਸੈਂਟਰ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ ਕਿਸਾਨ ਲਗਾਤਾਰ ਦਿਨੋਂ ਦਿਨ ਸ਼ਹੀਦੀਆਂ ਪਾਈ ਜਾ ਰਹੇ ਹਨ।ਦਿੱਲੀ ਵਿਖੇ ਚੱਲ ਰਹੇ ਸਾਂਤਮਈ ਢੰਗ ਨਾਲ ਕਿਸਾਨੀ ਸੰਘਰਸ਼ ਨੂੰ ਢਾਹ ਲਾਉਣ ਲਈ ਗੁੰਡਾਗਰਦੀ ਦਾ ਨਾਚ ਕਰ ਰਹੇ ਗੁੰਡਿਆਂ ਤੇ ਤੁਰੰਤ 302 ਦੇ ਪਰਚੇ ਦਰਜ ਕਰਕੇ ਜੇਲ੍ਹਾਂ ਵਿੱਚ ਬੰਦ ਕੀਤਾ ਜਾਵੇ । ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਸਮਾਜ ਸੇਵੀ ਸਰਬਜੀਤ ਸਿੰਘ ਸ਼ੰਭੂ ਮਹਿਲ ਕਲਾਂ ਨੇ ਕਿਹਾ ਕਿ ਸਭ ਵਰਗ ਨੂੰ ਪਾਰਟੀ ਪਾਰਟੀ ਬਾਜ਼ੀ ਰਾਜਨੀਤੀ ਜਾਤ-ਪਾਤ ਅਤੇ ਹੋਰ ਭਰਮ ਭੁਲੇਖੇ ਕੱਢ ਕੇ ਇਸ ਸੰਘਰਸ਼ ਨੂੰ ਕਾਮਯਾਬ ਕਰ ਕੇ ਜਿੱਤ ਪ੍ਰਾਪਤ ਕਰਨਾ ਸੈਂਟਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ 3 ਆਰਡੀਨੈਂਸ ਖੇਤੀਬਾਡ਼ੀ ਕਾਨੂੰਨਾਂ ਦੇ ਵਿਰੋਧ ਵਿੱਚ ਦੇਸ਼ ਦੇ ਸਮੁੱਚੇ ਲੋਕ ਸਾਥ ਦੇ ਰਹੇ ਹਨ ਅਤੇ ਕਿਸਾਨੀ ਅੰਦੋਲਨ ਨੂੰ ਧਾਰਮਿਕ,ਸਮਾਜਿਕ,ਮੁਲਾਜ਼ਮ ਤੇ ਮਜ਼ਦੂਰ ਜਥੇਬੰਦੀਆਂ ਦੀ ਵੀ ਵੱਡੇ ਪੱਧਰ ਤੇ ਹਮਾਇਤ ਪ੍ਰਾਪਤ ਹੈ। ਸੈਂਟਰ ਸਰਕਾਰ ਵੱਲੋਂ ਕਿਸਾਨ ਮਾਰੂ ਖੇਤੀ ਆਰਡੀਨੈਂਸ ਅਤੇ ਬਿਜਲੀ ਸੋਧ ਬਿੱਲ ਲਾਗੂ ਕਰ ਕੇ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਤੇ ਸਮਰਾਏਦਾਰ ਪੱਖੀ ਕਾਨੂੰਨ ਬਣਾ ਕੇ ਅੰਬਾਨੀ ਅਡਾਨੀ ਦੇ ਇਸ਼ਾਰਿਆਂ ਤੇ ਨੱਚ ਕੇ ਆਪਣੀ ਯਾਰੀ ਪੁਗਾਈ ਹੈ। ਉਨ੍ਹਾਂ ਕਿਹਾ ਖੇਤੀਬਾਡ਼ੀ ਕਾਨੂੰਨ ਬਣਾਉਣ ਤੋਂ ਪਹਿਲਾਂ ਮੋਦੀ ਸਰਕਾਰ ਨੇ ਕਿਰਤ ਕਾਨੂੰਨਾਂ ਨੂੰ ਖ਼ਤਮ ਕਰਕੇ ਮਜ਼ਦੂਰਾਂ ਨੂੰ ਗੁਲਾਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।ਜਿਸ ਨੂੰ ਦੇਸ਼ ਦਾ ਸਮੁੱਚਾ ਕਿਸਾਨ ਬਰਦਾਸ਼ਤ ਨਹੀਂ ਕਰੇਗਾ। ਅਖੀਰ ਵਿਚ ਸਮਾਜ ਸੇਵੀ ਸਰਬਜੀਤ ਸਿੰਘ ਸ਼ੰਭੂ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਇਸ ਜਨ ਹਿੱਤ ਸੰਘਰਸ਼ ਲਈ ਬਹੁਤ ਫ਼ਿਕਰਮੰਦ ਹਨ। ਉਨ੍ਹਾਂ ਮੋਦੀ ਸਰਕਾਰ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਸਰਕਾਰ ਹਰ ਫਰੰਟ ਤੇ ਬੁਰੀ ਤਰ੍ਹਾਂ ਨਾਲ ਫੇਲ੍ਹ ਹੋ ਚੁੱਕੀ ਹੈ ਉਨ੍ਹਾਂ ਆਰਡੀਨੈਂਸਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਮੋਦੀ ਜੀ ! ਅਜੇ ਵੀ ਤੁਹਾਡੇ ਕੋਲ ਵਕਤ ਹੈ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰ ਦਿਓ ਨਹੀਂ ਤਾਂ ਆਉਣ ਵਾਲੇ ਸਮੇਂ ਚ ਲੋਕਾਂ ਨੇ ਤੁਹਾਨੂੰ ਬੁਰੀ ਤਰ੍ਹਾਂ ਰੱਦ ਕਰ ਦੇਣਾ ਹੈ। ਇਹ ਕਿਸਾਨੀ ਸੰਘਰਸ਼ ਇਕ ਇਤਿਹਾਸਕ ਸੰਘਰਸ਼ ਬਣ ਗਿਆ ਹੈ ਉਨ੍ਹਾਂ ਕਿਸਾਨੀ ਸੰਘਰਸ਼ ਵਿਚ ਇਕਜੁੱਟ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਆਓ ਆਪਾਂ ਸਾਰੇ ਭਾਰਤੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਪਣੀਆਂ ਜ਼ਮੀਨਾਂ ਲਈ ਅਤੇ ਹੱਕਾਂ ਲਈ ਅੱਗੇ ਹੋ ਕੇ ਅਗਵਾਈ ਕਰੀਏ ਅਤੇ ਇਸ ਦਿੱਲੀ ਕਿਸਾਨੀ ਸੰਘਰਸ਼ ਵਿੱਚ ਜਿੱਤ ਪ੍ਰਾਪਤ ਕਰੀਏ ਕਿਉਂਕਿ ਜਿੱਥੇ ਔਰਤਾਂ ਬੱਚੇ ਬਜ਼ੁਰਗ ਮਾਤਾ ਭੈਣਾਂ ਕਿਸਾਨਾਂ ਨਾਲ ਖੇਤੀਬਾੜੀ ਕਰਨ ਵਿੱਚ ਸਹਿਯੋਗ ਕਰਦੀਆਂ ਹਨ ਉੱਥੇ ਕਿਸਾਨੀ ਘੋਲਾਂ ਵਿੱਚ ਅਹਿਮ ਰੋਲ ਨਿਭਾਅ ਰਹੀਆਂ ਹਨ ਅਤੇ ਸ਼ਹੀਦੀਆਂ ਪ੍ਰਾਪਤ ਕਰ ਚੁੱਕੀਆਂ ਹਨ ।ਉਨ੍ਹਾਂ ਸਮੂਹ ਵਰਗ ਦੇ ਲੋਕਾਂ ਨੂੰ ਦਿੱਲੀ ਪੁੱਜਣਨ ਦੀ ਅਪੀਲ ਕੀਤੀ ।