You are here

ਪੱਗੜੀ ਸਂਭਾਲ ਜੱਟਾਂ, ਪੱਗੜੀ ਸਂਭਾਲ”✍️  ਜਸਬੀਰ ਸਿੰਘ ਭਾਕੜ ਪੀਟਰਬਰੋ ਯੂ ਕੇ

ਕੁੱਝ ਦਿਨ ਪਹਿਲਾਂ ਭਾਰਤ ਦੀ ਪਾਰਲੀਮੈਂਟ ਵਿਚ ਸ੍ਰੀ ਗੁਲਾਮ ਨੱਬੀ ਆਜ਼ਾਦ ਜੀ ਦਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੀ ਮੋਜੂਦਗੀ
ਵਿਚ “ਪੱਗੜੀ ਸਂਭਾਲ ਜੱਟਾਂ, ਪੱਗੜੀ ਸਂਭਾਲ” … ਦਾ ਗੀਤ ਦਹਾਰਾਉਣਾ ਇਸ ਗੱਲ ਦਾ ਗਵਾਹ ਹੈ ਕਿ ਅਸੀਂ ਇਸ ਮੋੜ ਤੋਂ ਪਹਿਲਾਂ ਵੀ
ਲੰਘ ਚੁੱਕੇ ਹਾਂ। 1906-7 ਵਿੱਚ ਸ੍ ਅਜੀਤ ਸਿੰਘ ਜੀ (ਸ਼ਹੀਦ ਭਗਤ ਸਿੰਘ ਜੀ ਦੇ ਚਾਚਾ ਜੀ) ਵਲੋਂ ਉਸ ਵੇਲੇ ਦੀ ਅੰਗਰੇਜ਼ ਹਕੂਮਤ ਵੱਲੋਂ
ਕਿਸਾਨ ਵਿਰੋਧੀ ਲਿਆਂਦੇ ਗਏ ਕਨੂੰਨਾ ਖਿਲਾਫ ਕਿਸਾਨਾਂ ਨੂੰ ਸੁਚੇਤ ਕਰਨ ਲਈ ਇਹ ਤਰਾਨਾ (ਸ੍ਰੀ ਕੇ ਬੀ ਦੱਤ ਐਡੀਟਰ “ਜੰਗ” ਅਖਬਾਰ
ਵਲੋਂ ਲਿਖੀਆਂ) ਗਾਇਆ ਗਿਆ ਸੀ, ਜੋ ਸ੍ਰੀ ਗੁਲਾਮ ਨਬੀ ਆਜ਼ਾਦ ਜੀ ਦੇ ਕਹਿਣ ਮੁਤਾਬਕ ਲੋਕਾਂ ਨੂੰ ਸੰਗਠਨ ਕਰਨ ਲਈ ਇਨ੍ਹਾਂ ਇੰਨਾ
ਸ਼ਕਤੀਸ਼ਾਲੀ ਅੰਦੋਲਨ ਬਣ ਗਿਆ ਅਤੇ ਜਿਥੇ ਨੂੰ ਅੰਗਰੇਜ਼ਾਂ ਨੂੰ ਆਪਣੇ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨਾ ਪਿਆ ਉਥੇ ਹੀ ਇਸ
ਪੁਕਾਰ ਨੇ ਹੋਰ ਕਈ ਅਜਾਦੀ ਦੀਆਂ ਲਹਿਰਾਂ ਨੂੰ ਜਨਮ ਦਿੱਤ। ਇਸਦਾ ਬੀਜੇਪੀ ਸਰਕਾਰ ਜਾਂ ਪਾਰਲੀਮੈਂਟ ਵਿਚ ਮੌਜੂਦ ਪ੍ਰਧਾਨ ਮੰਤਰੀ ਜੀ
ਸ੍ਰੀ ਨਰਿੰਦਰ ਮੋਦੀ ਜੀ ਨੇ ਕੀ ਨੋਟਿਸ ਲਿਆ ਜਾਂ ਉਨ੍ਹਾਂ ਦੀ ਸੋਚ ਤੇ ਕੋਈ ਅਸਰ ਪਿਆ ਇਹ ਵਕਤ ਹੀ ਦੱਸੇਗਾ।
ਸ੍ ਅਜੀਤ ਸਿੰਘ ਜੀ ਨੂੰ ਇਸ “ਪੱਗੜੀ ਸਂਭਾਲ ਜੱਟਾਂ” ਅੰਦੋਲਨ ਨੂੰ ਵਿੱਢਣ ਦੀ ਭਾਰੀ ਕੀਮਤ ਚੁਕਾਉਣੀ ਪਈ ਉਨ੍ਹਾਂ ਦੀ ਭਾਰਤ ਦੀ ਅਜਾਦੀ
ਨੂੰ ਦਿੱਤੀ ਕੁਰਬਾਨੀ ਆਪਣੇ ਆਪ ਵਿੱਚ ਇਕ ਲੰਬੀ ਗਾਥਾ ਹੈ। ਆਪਣੇ ਜੀਵਨ ਦੇ 38 ਸਾਲ ਭਾਰਤ ਤੋਂ ਬਾਹਰ ਵੱਖੋ-ਵੱਖ ਦੇਸਾ ਵਿਚ
ਗੁਜਾਰਨੇ ਪਏ। ਪਹਿਲਾਂ ਉਹਨਾਂ ਨੂੰ ਲਾਲਾ ਲਾਜਪਤ ਰਾਏ ਨਾਲ ਰੰਗੂਣ (ਬਰਮਾ) ਦੀ ਜੇਲ ਵਿਚ ਕੈਦ ਕਰ ਦਿੱਤਾ ਗਿਆ, ਫਿਰ ਆਪਜੀ
ਈਰਾਨ ਤੋਂ ਹੁੰਦੇ ਹੋਏ ਦੁਨੀਆ ਦੇ ਅਨੇਕਾਂ ਦੇਸ਼ਾ ਵਿਚ ਰਹਿ ਕੇ “ਗਦਰ ਪਾਰਟੀ” ਰਾਹੀਂ ਅਤੇ ਹੋਰ ਵੀ ਬਹੁਤ ਸਾਰੇ ਸੀਮਤ ਸਾਧਨਾਂ ਰਾਹੀਂ
ਭਾਰਤ ਦੀ ਅਜਾਦੀ ਦੀ ਲੜਾਈ ਲਈ ਜਤਨਸ਼ੀਲ ਰਹੇ। ਕੁੱਝ ਸਮਾਂ ਦੱਖਣੀ ਅਮਰੀਕਾ ਵਿੱਚ ਰਹਿ ਕੇ ਯੂਰਪ ਆ ਗਏ। ਆਪਜੀ ਨੇ ਭਾਰਤ
ਦੀ ਅਜਾਦੀ ਲਈ ਸ਼ੁਭਾਸ਼ ਚੰਦਰ ਬੋਸ ਜੀ ਦੀ ਜਰਮਨੀ ਦੇ ਚਾਂਸਲਰ ਹਿਟਲਰ ਨਾਲ ਗੱਲਬਾਤ ਕਰਵਾਉਣ ਲਈ ਵੀ ਸਹਾਇਤਾ ਕੀਤੀ,
ਕਿਉਂਕਿ ਉਸਨੇ ਉਸ ਵੱਕਤ ਬ੍ਰਿਟੇਨ ਦੇ ਖਿਲਾਫ ਜੰਗ ਛੇੜੀ ਹੋਈ ਸੀ, ਪਰ ਉਸਦੀਆਂ ਯਹੂਦੀਆਂ ਦੀ ਨਸਲਕੁਸ਼ੀ ਪ੍ਰਤੀ ਨੀਤੀਆਂ ਨੂੰ ਦੇਖਦੇ
ਹੋਏ ਉਸ ਤੋਂ ਕਿਨਾਰਾ ਕਰ ਲਿਆ ਅਤੇ ਇਟਲੀ ਵਿੱਚ ਚੱਲੇ ਗਏ, ਉਥੇ ਉਨ੍ਹਾਂ ਨੇ ਹਿਟਲਰ ਦੇ ਮਿੱਤਰ ਮੋਸੋਲੀਨੀ ਦੇ ਖਿਲਾਫ ਇੰਨਸਾਫ ਪੰਸਦ
ਸਥਾਨਕ ਲੋਕਾਂ ਨੂੰ ਲਾਮਬੰਦ ਕੀਤਾ, ਇਸ ਦੇ ਬਦਲੇ ਉਨ੍ਹਾਂ ਨੂੰ ਯੂਰਪ ਦੀਆਂ ਕਈ ਜੇਲਾਂ ਵਿੱਚ ਸਮਾ ਗੁਜਾਰਨਾ ਪਿਆ ਪਰ ਉਹ ਸਰਕਾਰ
ਵਿਰੁੱਧ ਇਟਲੀ ਵਲੋਂ ਬੰਦੀ ਬਣਾਏ ਬ੍ਰਿਟਿਸ਼ ਭਾਰਤੀ ਫੌਜ ਦੇ ਕੈਦੀਆਂ ਨੂੰ “ਆਜ਼ਾਦ ਹਿੰਦ ਫੌਜ” ਲਈ ਪ੍ਰੇਰਿਤ ਅਤੇ ਸਥਾਪਤ ਕਰਨ ਲਈ
ਕਾਮਯਾਬ ਹੋ ਗਏ। ਆਪਜੀ ਜਦੋਂ ਇੰਗਲੈਂਡ ਵਿਚ ਰਹਿੰਦੇ ਰਹੇ ਆਪਜੀ ਦਾ ਬਾਕੀ ਭਾਰਤੀਆਂ ਤੋਂ ਇਲਾਵਾ ਭਾਟ ਸਿੱਖ ਭਾਈਚਾਰੇ ਨਾਲ
ਨਿੱਘਾ ਤਾਲ-ਮੇਲ ਰਿਹਾ ਅਤੇ ਉਹਨਾਂ ਨੇ, ਜਦੋਂ ਆਪਜੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਕਹਿਣ ਤੇ ਵਾਪਸ ਭਾਰਤ ਜਾਂ ਰਹੇ ਸਨ ਤਾਂ ਇਸ
ਲਈ ਫੰਡ ਵੀ ਇਕੱਠਾ ਕੀਤਾ।
ਭਾਰਤ ਦੀ ਵੰਡ ਨੇ ਆਪਜੀ ਦੇ ਮਨ ਤੇ ਬਹੁਤ ਡੂੰਘਾ ਅਸਰ ਕੀਤਾ ਕਿਉਂਕਿ ਆਪਜੀ ਦਾ ਜੱਦੀ ਪਿੰਡ ਪਾਕਿਸਤਾਨ ਵਿੱਚ ਹੀ ਰਹਿ ਗਿਆ
ਅਤੇ ਅਤੇ ਆਪਜੀ 15 ਅਗੱਸਤ 1947 ਨੂੰ ਡਲਹੌਜ਼ੀ ਵਿਚ ਸਵਰਗਵਾਸ ਹੋ ਗਏ। ਆਪਜੀ ਅਜਾਦ ਭਾਰਤ ਵਿੱਚ ਜੀਵਨ ਤਿਆਗਣ ਵਾਲੇ
ਪਹਿਲੇ ਭਾਰਤੀ ਸਨ। ਆਪਜੀ ਦਾ ਸਾਰਾ ਪਰਿਵਾਰ ਹੀ ਅਜਾਦੀ ਦੀ ਲੜਾਈ ਵਿੱਚ ਮੋਹਰੀ ਰਿਹਾ ਹੈ, ਪਰ ਸ਼ਾਇਦ ਸ਼ਹੀਦ ਭਗਤ ਸਿੰਘ ਜੀ
ਦੀ ਬਹੁਤ ਛੋਟੀ ਉਮਰ ਵਿਚ ਲਾਸਾਨੀ ਸ਼ਹਾਦਤ ਕਰਕੇ ਆਮ ਭਾਰਤ ਵਾਸੀ ਜਾਂ ਪਾਕਿਸਤਾਨੀ ਆਪਜੀ ਦੇ ਜੀਵਨ ਤੋਂ ਨਾ-ਵਾਫਿਕ ਹਨ, ਅੱਜ
114 ਸਾਲਾਂ ਬਾਅਦ ਅਜਾਦ ਭਾਰਤ ਦੀ ਸਰਕਾਰ ਵਲੋਂ ਇੱਕ ਵਾਰ ਫਿਰ ਲਿਆਂਦੇ ਗਏ ਕਿਸਾਨ ਵਿਰੋਧੀ ਕਾਨੂੰਨਾਂ ਨੇ ਆਪਜੀ ਦੀ ਕੁਰਬਾਨੀ
ਦੀ ਯਾਦ ਤਾਜ਼ਾ ਕਰ ਦਿੱਤੀ ਹੈ। ਗੁਰਦੁਆਰਾ ਭਾਟ ਸਿੱਖ ਕੌਂਸਲ ਯੂਕੇ ਅੱਜ ਉਹਨਾਂ ਦੇ ਜਨਮ ਦਿਹਾੜੇ ਤੇ ਉਨ੍ਹਾਂ ਦੀ ਕੁਰਬਾਨੀ ਨੂੰ ਕੋਟਨ-ਕੋਟ
ਪ੍ਰਨਾਮ ਕਰਦੇ ਹਨ।
ਜਸਬੀਰ ਸਿੰਘ ਭਾਕੜ ਪੀਟਰਬਰੋ ਯੂ ਕੇ
Contact royaljb101@gmail.com