You are here

ਭਾਰਤ ਸਰਕਾਰ ਵੱਲੋਂ ਸ੍ਰੀ ਨਨਕਾਣਾ ਸਾਹਿਬ ਜਾ ਰਹੇ ਜਥੇ ਨੂੰ ਰੋਕਣਾ ਮੰਦਭਾਗੀ ਗੱਲ  

ਵਿਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਵਿਚ ਭਾਰੀ ਰੋਸ  

ਮਾਨਚੈਸਟਰ ,ਫ਼ਰਵਰੀ  2021( ਗਿਆਨੀ ਅਮਰੀਕ ਸਿੰਘ ਰਾਠੌਰ ਗਿਆਨੀ ਰਵਿੰਦਰਪਾਲ ਸਿੰਘ  )-

 ਗੁਰਦੁਆਰਾ ਭਾਟ ਸਿੱਖ ਕੌਂਸਲ ਯੂਕੇ, ਭਾਰਤ ਸਰਕਾਰ ਦੇ ਸ੍ਰੀ ਨਨਕਾਣਾ ਸਾਹਿਬ ਜੀ ਦੀ ਦੇ ਸਾਕੇ ਦੀ ਸੋ ਸਾਲਾਂ ਸ਼ਤਾਬਦੀ ਮਨਾਉਣ ਪਾਕਿਸਤਾਨ ਜਾ ਰਹੇ ਜਥੇ ਨੂੰ ਜਲਦਬਾਜੀ ਵਿਚ ਰੋਕਣਾ, ਅਤੇ ਜੋ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਮਨਾਂ ਨੂੰ ਜੋ ਠੇਸ ਪਹੁੰਚਾਈ ਹੈ, ਉਸਦੀ ਜੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ ਜਾਂਦੀ ਹੈ। ਇਹ ਠੀਕ ਹੈ ਕਿ ਸਰਕਾਰ ਦੀ ਆਪਣੇ ਨਾਗਰਿਕਾਂ ਦੀ ਸਿਹਤ ਸੰਭਾਲ ਦੀ ਜਿੰਮੇਵਾਰੀ ਹੈ ਪਰ ਇਨੇ ਥੋੜੇ ਸਮੇਂ ਵਿਚ ਨੋਟਿਸ ਜਾਰੀ ਕਰਨਾ, ਹਾਲਾਂਕਿ ਪਾਕਿਸਤਾਨ ਸਰਕਾਰ ਵਲੋਂ ਪੂਰੀ ਸੁਰੱਖਿਆ ਦਾ ਭਰੋਸਾ ਦਿੱਤਾ ਗਿਆ ਹੈ, ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਕਹਿਣ ਅਨੁਸਾਰ ਸਿੱਖਾਂ ਦੀ ਧਾਰਮਿਕ ਆਸਥਾ ਅਤੇ ਉਨ੍ਹਾਂ ਦੀ ਵਿਲੱਖਣ ਹੋਂਦ ਤੇ ਹਮਲੇ ਤੋਂ ਘੱਟ ਨਹੀਂ ਹੈ। 

ਜੋ ਭਾਰਤੀ ਕਿਸਾਨ ਪਿਛਲੇ ਲੰਮੇ ਸਮੇਂ ਤੋਂ ਇਸ ਕੋਵਿਡ 19 ਮਹਾਮਾਰੀ ਵਿਚ ਦਿੱਲੀ ਧਰਨੇ ਤੇ ਬੈਠੇ ਹੋਏ ਹਨ, ਇੰਨੀ ਸਰਦੀ ਵਿਚ, ਕੀ ਭਾਰਤ ਸਰਕਾਰ ਨੂੰ ਉਨ੍ਹਾਂ ਦੀ ਸਿਹਤ ਸੰਭਾਲ ਦੀ ਜਿੰਮੇਵਾਰੀ ਨਹੀਂ? ਭਾਰਤ ਸਰਕਾਰ ਦੀ ਇਸ ਦੋਗਲੀ ਨੀਤੀ ਅਤੇ ਇਸ ਜਲਦਬਾਜੀ ਵਿਚ ਲਏ ਫੈਸਲੇ ਤੇ ਸਵਾਲ ਖੜ੍ਹਾ ਕਰਦਾ ਹੈ। 

ਗੁਰਦੁਆਰਾ ਭਾਟ ਸਿੱਖ ਕੌਂਸਲ ਯੂਕੇ ਭਾਰਤ ਸਰਕਾਰ ਨੂੰ ਅਪੀਲ ਕਰਦਾ ਹੈ ਕਿ ਭਾਰਤ ਸਰਕਾਰ ਸਿੱਖਾਂ ਦੇ ਧਾਰਮਿਕ ਮਾਮਲਿਆਂ ਬਾਰੇ ਜੋ ਵੀ ਫੈਸਲੇ ਲਏ ਉਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭਰੋਸੇ ਵਿਚ ਲੈਣਾ ਬਹੁਤ ਜਰੂਰੀ ਹੈ। ਉਮੀਦ ਹੈ ਭਾਰਤ ਬੀਜੇਪੀ ਸਰਕਾਰ ਭਵਿੱਖ ਵਿੱਚ ਇਸ ਤੇ ਗੋਰ ਕਰੇਗੀ ਅਤੇ ਘੱਟ ਗਿਣਤੀ ਕੌਮ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੋਂ ਗੁਰੇਜ ਕਰੇਗੀ। ਐਕਸੀਟਰ ਜਸਬੀਰ ਸਿੰਘ ਭਾਕੜ ,ਗਿਆਨੀ ਅਮਰੀਕ ਸਿੰਘ ਰਠੌਰ ਮਾਨਚੈਸਟਰ  ।  

 

(ਫੋਟੋ  ; ਈਸ਼ਰ ਸਿੰਘ ਰੋਦ ਗਰੀਬ ਕਾਰਡਿਫ।। ਜੁਝਾਰ ਸਿੰਘ  ਲਾਡਾ ਨੋਟੀਗਮ ।। ਚਰਨ ਧੂੜ ਸਿੰਘ ਕਸਬਿਆਂ।। ਐਕਸੀਟਰ  ਜਸਬੀਰ ਸਿੰਘ ਭਾਕੜ।। ਪੀਟਰ ਬਰਾ ਜਸਵੰਤ ਸਿੰਘ।। ਦਿਗਪਾਲ ਪੋਸਟ ਸਮਿਥ ।।ਦਾਸਗਿਆਨੀ ਅਮਰੀਕ ਸਿੰਘ ਰਾਠੌਰ ਮਾਨਚੈਸਟਰ)