You are here

ਐਸ ਐਸ ਪੀ ਸਾਹਿਬ ਵਲੋਂ ਨਗਰ ਕੌਂਸਲ ਚੋਣਾਂ ਦੇ ਸਬੰਧ ਵਿੱਚ ਮਾਨਯੋਗ ਚੋਣ ਕਮਿਸ਼ਨ ਵਲੋਂ ਪੋਲਿੰਗ ਬੂਥਾਂ ਲੲਈ ਆਦੇਸ ਜਾਰੀ ਕੀਤੇ-Video

ਜਗਰਾਉਂ ਫਰਵਰੀ 2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)

ਵੋਟਾਂ ਪੋਲਿੰਗ ਵਾਲੇ ਦਿਨ 14 ਫਰਬਰੀ ਨੂੰ ਨਗਰ ਕੌਂਸਲ ਚੋਣਾਂ ਨੂੰ ਸ਼ਾਂਤੀ ਪੂਰਵਕ ਅਤੇ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਲਈ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਆਦੇਸ਼ਾਂ ਨੂੰ ਦਸਦੇ ਹੋਏ  ਲੁਧਿਆਣਾ ਜ਼ਿਲਾ ਦਿਹਾਤੀ ਦੇ ਐਸ ਐਸ ਪੀ ਸ ਚਰਨਜੀਤ ਸਿੰਘ ਸੋਹਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵੋਟਾਂ ਪੋਲਿੰਗ ਵਾਲੇ ਦਿਨ ਕੋਈ ਵੀ ਵਿਅਕਤੀ ਅਸਲਾ ਲਾਇਸੰਸ ਧਾਰਕ, ਅਸਲਾ ਕੈਰੀ ਨਹੀਂ ਕਰੇਗਾ। ਵੋਟਰਾਂ ਨੂੰ ਪਰਚੀ ਦੇਣ ਵਾਸਤੇ ਪਾਰਟੀ ਬੂਥ ਮਾਣਯੋਗ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 200ਮੀਟਰ ਦੀ ਦੂਰੀ ਤੇ ਲਗਾਏ ਜਾਣਗੇ। ਅਤੇ 12 ਫਰਬਰੀ  ਸ਼ਾਮ 05 ਵਜੇ ਤੋਂ ਬਾਅਦ ਕੋਈ ਵੀ ਬਾਹਰਲਾ ਵਿਅਕਤੀ ਇਲੈਕਸ਼ਨ ਏਰੀਆ ਵਿੱਚ ਆ ਕੇ ਨਹੀਂ ਰਹੇ ਗਾ। ਅਤੇ 14ਫਰਵਰੀ ਤੋਂ 17 ਫਰਵਰੀ ਤੱਕ ਡਰਾਈ ਡੇ ਰਹੇਗਾ, ਸ਼ਰਾਬ ਦੇ ਠੇਕੇ ਆਦਿ ਮੁਕੰਮਲ ਬੰਦ ਰਹਿਣਗੇ। ਅਤੇ ਕੋਈ ਵੀ ਉਮੀਦਵਾਰ ਪੋਲਿੰਗ ਸਟੇਸ਼ਨ ਦੇ ਅੰਦਰ ਕਿਸੇ ਵੀ ਵੋਟਰ ਨੂੰ ਆਪਣੀ ਪਾਰਟੀ ਦੇ ਹੱਕ ਵਿੱਚ ਵੋਟ ਪਾਉਣ ਲਈ ਪ੍ਰੇਰਿਤ ਨਹੀਂ ਕਰੇਗਾ। ਚੋਣ ਪ੍ਰਕਿਰਿਆ ਦੋਰਾਨ ਕੋਈ ਵੀ ਉਮੀਦਵਾਰ ਵੋਟਰਾਂ ਨੂੰ ਸ਼ਰਾਬ ਜਾਂ ਕਿਸੇ ਹੋਰ ਨਸ਼ਾ ਆਦਿ ਦੀ ਸਪਲਾਈ ਨਹੀਂ ਕਰੇਗਾ। ਅਤੇ ਪੋਲਿੰਗ ਸਟੇਸ਼ਨ ਤੇ ਕੋਈ ਵੀ ਵੀ ਆਈ ਪੀ ਜਾਂ ਹੋਰ ਪ੍ਰੋਟੈਟਰੀ ਦੇ ਨਾਲ ਉਨ੍ਹਾਂ ਦੇ ਗੰਨਮੈਨ ਅੰਦਿਰ ਨਹੀਂ ਜਾਣਗੇ। ਹਰੇਕ ਵੋਟਰ ਨੂੰ ਆਪਣੇ ਆਈ ਡੀ ਪਰੂਫ ਜਾਂ ਕੋਈ ਹੋਰ ਸ਼ਨਾਖ਼ਤੀ ਪਰੂਫ  ਆਉਣ ਗੇ। ਅਤੇ ਚੋਣ ਪ੍ਰਕਿਰਿਆ ਦੋਰਾਨ ਕਿਸੇ ਦੇ ਖਿਲਾਫ ਭੈੜੀ ਸ਼ਬਦਾਵਲੀ ਨਾ ਬੋਲਣ ਦੀ ਅਪੀਲ ਕਰਦੇ ਹਾਂ। ਪੋਲਿੰਗ ਬੂਥਾਂ ਤੇ ਏਜੰਟਾਂ ਕੋਲ ਮੋਬਾਈਲ ਫੋਨ ਨਹੀਂ ਹੋਣਗੇ ਤੇ ਵਾਹਨ ਆਦਿ ਵੀ ਅੰਦਰ ਨਹੀਂ ਜਾਣ ਗੇ। ਉਨ੍ਹਾਂ ਨੇ ਉਹ ਵਾਰਡ ਅਤੇ ਪੋਲਿੰਗ ਬੂਥਾਂ ਵਾਰੇ ਵੀ ਦਸਿਆ ਜੋ ਜਗਰਾਉਂ ਨਗਰ ਕੌਂਸਲ ਚੋਣਾਂ ਵਿੱਚ ਕੁੱਲ 23 ਵਾਰਡਾਂ ਵਿੱਚ ਕਿਹੜੇ ਵਾਰਡ ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਹਨ ਉਨ੍ਹਾਂ ਵਾਰਡਾਂ ਦਾ ਵੇਰਵਾ ਵਾਰਡ ਨੰਬਰ 03-04-07-10-17, ਇਨ੍ਹਾਂ ਵਾਰਡਾਂ ਦੇ ਪੋਲਿੰਗ ਸੈਂਟਰ ਇਸ ਤਰ੍ਹਾਂ ਹਨ, ਵਾਰਡ ਨੰਬਰ 03-ਦੇ ਪੋਲਿੰਗ ਸਟੇਸ਼ਨ ਨ 06-ਅਤੇ07, ਵਾਰਡ ਨੰਬਰ 04 ਪੋਲਿੰਗ ਸਟੇਸ਼ਨ 08-ਅਤੇ09, ਵਾਰਡ ਨੰਬਰ 07ਦੇ 15-16-17, ਵਾਰਡ ਨੰਬਰ 10ਦੇ22-23-24-45,ਅੰਤ ਵਿਚ ਵਾਰਡ ਨੰਬਰ 17ਦੇ ਪੋਲਿੰਗ ਸਟੇਸ਼ਨ ਹਨ 40-41-42ਸਵੇਦਨਸੀਲ ਹਨ।