You are here

ਕਿਸਾਨੀ ਅੰਦੋਲਨ ਦੀ ਹਮਾਇਤ ਕਰ ਰਹੀਆਂ ਧੀਆਂ ਤੇ ਤਸ਼ੱਦਦ ਕਰਨਾ ਸੈਂਟਰ ਸਰਕਾਰ ਦੀ ਘਟੀਆ ਸੋਚ- ਸਰਪੰਚ  ਜਸਬੀਰ ਕੌਰ ਹੇਰਾਂ

 ਅਜੀਤਵਾਲ, ਫ਼ਰਵਰੀ  2021( ਬਲਵੀਰ ਸਿੰਘ ਬਾਠ) 

ਤਿੱਨ ਖੇਤੀ ਆਰਡੀਨੈਂਸ ਕਾਲੇ ਬਿਲਾਂ ਦੇ ਖਿਲਾਫ ਦਿੱਲੀ ਵਿਖੇ ਚੱਲ ਰਹੇ ਸ਼ਾਂਤਮਈ ਕਿਸਾਨੀ ਸੰਘਰਸ਼ ਵਿਚ ਹਰ ਵਰਗ ਦੇ ਲੋਕਾਂ ਵੱਲੋਂ ਕਿਸਾਨੀ ਅੰਦੋਲਨ ਦੀ ਹਮਾਇਤ ਕੀਤੀ ਜਾ ਰਹੀ ਹੈ ਉੱਥੇ ਹੀ ਕਿਸਾਨੀ ਪਰਿਵਾਰਾਂ ਦੀਆਂ ਧੀਆਂ ਵੱਲੋਂ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ ਇਸ ਯੋਗਦਾਨ ਪਾ ਰਹੀਆਂ ਧੀਆਂ ਤੇ ਤਸ਼ੱਦਦ ਕਰਨਾ ਸੈਂਟਰ ਸਰਕਾਰ ਦੀ ਘਟੀਆ ਸੋਚ ਦਾ ਨਤੀਜਾ ਹੈ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਮਾਜ ਸੇਵੀ ਸਰਪੰਚ ਜਸਬੀਰ ਕੌਰ ਹੇਰਾਂ ਨੇ ਜਨ ਸਕਤੀ ਨਿੳੂਜ਼ ਨਾਲ ਵਿਚਾਰਾਂ ਸਾਂਝੀਆਂ ਕਰਦੇ ਹੋਏ ਕੀਤਾ  ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਹਮੇਸ਼ਾ ਹੀ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ ਇਸ ਤੋਂ ਇਲਾਵਾ ਸ਼ਾਂਤਮਈ ਢੰਗ ਨਾਲ ਹੱਕ ਮੰਗਣਾ ਇੱਕ ਕਿਸਾਨਾਂ ਤੇ ਲਾਠੀਚਾਰਜ  ਪਾਣੀ ਦੀਆਂ ਬੁਛਾੜਾਂ ਅੱਥਰੂ ਗੈਸ ਦੇ ਗੋਲਿਆਂ ਤੋਂ ਇਲਾਵਾ ਅੱਜ ਧੀਆਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ  ਕਿਉਂਕਿ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਧੀਆਂ ਤੇ ਨਾਜਾਇਜ਼ ਐੱਫਆਈਆਰ ਦਰਜ ਕੀਤੀ ਜਾ ਰਹੀ ਹੈ  ਕੁਝ ਧੀਆਂ ਤੇ ਨਾਜਾਇਜ਼ ਐਫਆਈਆਰ ਦਰਜ ਕਰ ਕੇ ਆਪਣਾ ਘਟੀਆ ਸੋਚ ਦਾ ਨਤੀਜਾ ਦਿੱਤਾ ਹੈ  ਜੋ ਸਰਕਾਰ ਦੇ ਮੱਥੇ ਤੇ ਕਲੰਕ  ਇੱਥੇ ਹੀ ਬੱਸ ਨਹੀਂ ਇਕ ਕਿਸਾਨ ਨੀ ਸੰਘਰਸ਼ ਵਿੱਚ ਯੋਗਦਾਨ ਪਾਉਣ ਵਾਲੇ ਨਦੀਪ ਕੌਰ ਤੇ ਨਾਜਾਇਜ਼ ਤਸ਼ੱਦਦ ਢਾਹਿਆ ਹੈ   ਜਿਸ ਦੀ ਅਸੀਂ ਕਰੜੇ ਸ਼ਬਦਾਂ ਵਿਚ ਨਿੰਦਿਆ ਕਰਦੇ ਹਾਂ  ਉਨ੍ਹਾਂ ਕਿਹਾ ਕਿ ਮੇਰੇ ਦੇਸ਼ ਦਾ ਕਿਸਾਨ ਇਹ ਕਾਲੇ ਕਾਨੂੰਨ ਹਰ ਹਾਲਤ ਵਿੱਚ ਰੱਦ ਕਰਵਾ ਕੇ ਹੀ ਵਾਪਸ ਮੁੜੇਗਾ