ਕਾਮਿਆਂ ਦੇ ਸਰੀਰ ’ਤੇ ਜੋ ਨੇ ਲਾਸਾ
ਇਹੀ ਸਾਡੀ ਜਿੱਤ ਦੀਆਂ ਨੇ ਆਸਾਂ
ਪਵਿੱਤਰ ਨੀਤ, ਸਾਡੀ ਹੱਕਾਂ ਦੀ ਲੜਾਈ ,
ਕਾਰਜਾਂ ’ਚ ਸਾਡੇ ਰੱਬ ਦਾ ਵਾਸਾ
ਕਾਮਿਆਂ ਦੇ ਸਰੀਰ ’ਤੇ ਜੋ ਨੇ ਲਾਸਾ…..
ਇਹ ਕਿਹੋ ਜਿਹੇ ਜ਼ੁਲਮੀ ਆਏ,
ਬੇਇੰਤਹਾ ਅੱਤਿਆਚਾਰ ਢਾਹੇ
ਜਾਤ ਪਾਤ ’ਚ ਫ਼ਰਕ ਪਾਏ,
ਭਰਾ ਨਾਲ ਭਰਾ ਲੜਾਏ
ਬੰਦੂਕ ਤੇ ਹੱਲ ’ਚ ਯੁੱਧ ਕਰਾਏ
ਘਰ ਘਰ ’ਚ ਦੀਵੇ ਬੁਝਾਏ
ਗੱਭਰੂ ਪੁੱਤ ਦੀ ਲਾਸ਼ ’ਤੇ ਮਾਂ ਦੇ ਹੰਝੂ
ਹਾਕਮਾਂ ਦਾ ਹੈ ਹਾਸਾ
ਕਾਮਿਆਂ ਦੇ ਸਰੀਰ ’ਤੇ ਜੋ ਨੇ ਲਾਸਾ…….
ਉਗਰੇਗਾ ਉੱਧੜੀ ਚਮੜੀ ’ਚੋਂ ਆਜ਼ਾਦੀ ਦਾ ਬੂਟਾ
ਮਰਾਂਗੇ ਦੇਸ਼ ਲਈ, ਲਵਾਂਗੇ ਸਵਰਗ ਦਾ ਝੂਟਾ
ਕਿਸਮਤ ਮਾੜੀ ਮੁਲਕ ਦੀ, ਡਾਢਾ ਜੇ ਮਕਾਰ ਤੇ ਝੂਠਾ
ਬਦਲੇਗੀ ਤਕਦੀਰ ਸਾਡੇ ਮਨ ਵਿਚ ਜੋਸ਼ ਖਾਸਾ
ਕਾਮਿਆਂ ਦੇ ਸਰੀਰ ’ਤੇ ਜੋ ਨੇ ਲਾਸਾ…….
ਬੋਲੇ ਇਕ ਪਾਸੇ ਮਿੱਠੇ ਬੋਲ
ਕਾਲੇ ਮਨ ਨਾਲ ਕਰੇ ਤੋਲ ਮੋਲ
ਮਾਰੇ ਲੱਤ ਢਿੱਡ ਵਿਚ, ਮੂੰਹ ’ਚੋਂ ਖੋਹੇਂ ਨਿਵਾਲਾ
ਸ਼ਹਿਦ ਨਹੀਂ, ਹੈ ਥੂ ਕੌੜੀ ਤੇਰਾ ਚਾਸਾ
ਕਾਮਿਆਂ ਦੇ ਸਰੀਰ ’ਤੇ ਜੋ ਨੇ ਲਾਸਾ…….
ਪਤਾ ਹੈ ਤੈਨੂੰ ਅਸੀਂ ਹੀ ਹਾਂ ਫੌਜੀ
ਲਾ ਕੇ ਜ਼ਿੰਦਗੀ ਦਾਅ ’ਤੇ ਕਮਾਈਏ ਰੋਟੀ ਰੋਜ਼ੀ
ਕੱਢੀਆਂ ਸਾਡੀਆਂ ਹੀ ਅੱਖਾਂ, ਕੱਟੀਆਂ ਗਰਦਨਾਂ
ਦੁਸ਼ਮਣਾਂ ਮਾਰਿਆ ਗੰਢਾਸਾ
ਕਾਮਿਆਂ ਦੇ ਸਰੀਰ ’ਤੇ ਜੋ ਨੇ ਲਾਸਾ…….
ਸਾਡੇ ਦਿਲ ’ਚ ਤਿਰੰਗਾ
ਕਿਰਤ ਸਾਡੀ ਪਾਕ ਵਾਂਗ ਗੰਗਾ
ਨਵੇਂ ਅੰਗਰੇਜ਼ਾਂ ਖੰਝਰ ਛਾਤੀ ਖੋਪਿਆ, ਕੀਤਾ ਦੰਗਾ
ਚੀਥੜੇ ਚੀਥੜੇ ਹੈ ਪਿੰਡਾ
ਦਿੰਦਾ ਕੋਈ ਨਹੀਂ ਦਿਲਾਸਾ
ਕਾਮਿਆਂ ਦੇ ਸਰੀਰ ’ਤੇ ਜੋ ਨੇ ਲਾਸਾ…….
ਰੁੱਕੋ, ਠਹਿਰੋ
ਨਾ ਲਾਉ ਲਾਂਬੂ ਮੇਰੀ ਦੇਹ ਨੂੰ
ਖੜ੍ਹਿਆ ਹੈ ਦਿਲ ,ਧੜਕਣਾਂ ਹੈ ਜ਼ਿੰਦਾ
ਕਰਨੀ ਰਾਖੀ ਹੌਂਦ ਦੀ
ਮਾਰਿਆ ਮੌਤ ਦਾ ਮੁੰਡਾਸਾ
ਕਾਮਿਆਂ ਦੇ ਸਰੀਰ ’ਤੇ ਜੋ ਨੇ ਲਾਸਾ…….
ਕਰੇ ਲੱਥਪਥ ਖ਼ੂਨ ਨਾਲ ਹਿੰਦੁਸਤਾਨ ਤੂੰ
ਰੌਂਦ ਤੇ ਪੈਰ ਥੱਲੇ ਜਵਾਨ ਕਿਸਾਨ ਤੂੰ
ਕੈਸਾ ਹੈ ਇਨਸਾਨ ਤੂੰ
ਬੁਝਾਵਾਂਗੇ ਤੇਰੀ ਤ੍ਰੇਹ ਹਰ ਹਾਲ
ਜਿੰਨਾ ਵੀ ਤੂੰ ਖ਼ੂਨ ਦਾ ਪਿਆਸਾ
ਕਾਮਿਆਂ ਦੇ ਸਰੀਰ ’ਤੇ ਜੋ ਨੇ ਲਾਸਾ…….
ਨਵੇਂ ਭਾਰਤ ’ਚ ਕੈਸਾ ਮੌਸਮ ਆਇਆ
ਕਿਸ ਨੇ ਮੁਲਕ ਵਿਚ ਹੜਕੰਪ ਮਚਾਇਆ
ਸਾਰੀ ਲੋਕਾਈ ਨੂੰ ਵਾਹਨੀਂ ਪਾਇਆ
ਖ਼ਲਕਤ ਨੇ ਆਪਣਾ ਚੈਨ ਗਵਾਇਆ
ਕਿਸੇ ਨਾ ਕੋਈ ਸਕੂਨ ਪਾਇਆ
ਇਨਸਾਫ਼ ਨੇ ਕੀਤਾ ਕਾਨੂੰਨ ਤੋਂ ਪਰਵਾਸਾ
ਕਾਮਿਆਂ ਦੇ ਸਰੀਰ ’ਤੇ ਜੋ ਨੇ ਲਾਸਾ…….
ਸੱਚੀ ਸੁੱਚੀਂ ਕਿਰਤ ਕਿਸਾਨੀ
ਅਸੀਂ ਹੀ ਹਾਂ ਦੇਸ਼ ਦੇ ਬਾਨੀ
ਐਸਾ ਤੂੰ ਅਡੰਬਰ ਰਚਾਇਆ
ਕਿਸਾਨੀ ਦੇ ਗਲ ਵਿਚ ਸਾਫ਼ਾ ਪਾਇਆ
ਬਚਾਵਾਂਗੇ ਖੇਤਾਂ ਨੂੰ, ਜਾਂ ਮਿਟਾਂਗੇ ਉਨ੍ਹਾਂ ਲਈ
ਕਰਨਾ ਹੈ ਹੁਣ ਇਕ ਪਾਸਾ
ਕਾਮਿਆਂ ਦੇ ਸਰੀਰ ’ਤੇ ਜੋ ਨੇ ਲਾਸਾ…….
ਦੂਰ ਤੱਕ ਹਨੇਰੇ ਦੀ ਵਾਟ ਹੈ
ਪਰ ਬਲਦੀ ਇਕ ਲਾਟ ਹੈ
ਜੁਗਨੂੰ ਬਣੀਆਂ ਹਨ ਕਿਰਤੀ ਲਾਸ਼ ਦੀਆਂ ਅੱਖਾਂ
ਕਾਇਮ ਹੈ ਸਾਡਾ ਘੋਲ
ਫ਼ਰਕ ਨਹੀਂ ਪੈਂਦਾ ਮਾਸਾ ਪਿਆ
ਕਾਮਿਆਂ ਦੇ ਸਰੀਰ ’ਤੇ ਜੋ ਨੇ ਲਾਸਾ…….
ਸੋਚ ਕੁੱਝ ਸਮਝ ਕਰ ਤੂੰ
ਰਵੱਈਆ ਆਪਣਾ ਨਰਮ ਕਰ ਤੂੰ
ਵਾਂਝ ਹੋਈ ਮਾਂ ਦੀ ਕੁੱਖ ਕਿਉਂ
ਆਪਣਿਆਂ ਨੂੰ ਸ਼ਹੀਦ ਕਰਨ ਦੀ ਭੁੱਖ ਕਿਉਂ
ਆਪਣਿਆਂ ਦਾ ਖੋਹਿਆ ਚੈਨ ਸੁੱਖ ਕਿਉਂ
ਆਉਣਾ ਨਹੀਂ ਇਹ ਖੇਲ ਤੈਨੂੰ ਰਾਸਾ
ਕਾਮਿਆਂ ਦੇ ਸਰੀਰ ’ਤੇ ਜੋ ਨੇ ਲਾਸਾ…….
ਇਹੀ ਸਾਡੀ ਜਿੱਤ ਦੀਆਂ ਨੇ ਆਸਾਂ ……..
ਚੰਦਰ ਪ੍ਰਕਾਸ਼
ਐਡਵੋਕੇਟ
ਬਠਿੰਡਾ
98154-37555, 98762-15150
ਜੈ ਹਿੰਦ ਜੈ ਭਾਰਤ ਭਾਰਤ ਮਾਤਾ ਦੀ ਜੈ
ਜੈ ਜਵਾਨ ਜੈ ਕਿਸਾਨ ਜੈ ਸੰਵਿਧਾਨ
ਚੰਦਰ ਪ੍ਰਕਾਸ਼
ਵਿਸ਼ੇਸ਼ ਸਹਿਯੋਗੀ ਜਰਨਲਿਸਟ ਇਕਬਾਲ ਸਿੰਘ ਰਸੂਲਪੁਰ