ਮਿਹਨਤ ਦਾ ਫਲ
ਇੱਕ ਬੁੱਢੀ ਔਰਤ ਬਜਾਰ ਵੱਲ ਜਾ ਰਹੀ ਸੀ।ਬਜਾਰ ਜਾਣ ਦੇ ਸਾਰੇ ਰਸਤੇ ਬੰਦ ਹੋਏ ਪਏ ਸਨ।ਸਿਰਫ ਇੱਕ ਹੀ ਰਸਤਾ ਖੁੱਲਾ ਸੀ।ਦੂਜੇ ਰਸਤਿਆਂ ਵਿੱਚ ਬਹੁਤ ਸਾਰੇ ਟੋਏ ਅਤੇ ਇੱਟਾਂ –ਰੋੜੇ ਪਏ ਹੋੇਏ ਸਨ,ਕਿੳੋੁਂਕਿ ਉਸ ਰਸਤੇ ਨੁੂੰ ਠੀਕ ਕੀਤਾ ਜਾ ਰਿਹਾ ਸੀ।ਉਹ ਬੁੱਢੀ ਔਰਤ ਸੋਚਣ ਲੱਗੀ ਕਿ ਉਸਨੂੰ ਹੁਣ ਸੁੰਨੇ ਰਸਤੇ ਵਿਚੋਂ ਹੀ ਲੰਘ ਕੇ ਜਾਣਾ ਪਵੇਗਾ ।ਉਸ ਬੁੱਢੀ ਔਰਤ ਨੂੰ ਸੁਣਦਾ ਵੀ ਘੱਟ ਸੀ ਅਤੇ ਦਿਖਾਈ ਵੀ ਘੱਟ ਦਿੰਦਾ ਸੀ।ਅਖੀਰ ੳੋੁਹ ਸੁੰਨੇ ਰਸਤੇ ਵਿੱਚ ਹੀ ਚੱਲ ਪਈ।ਉਸ ਰਸਤੇ ਵਿੱਚ ਇੱਕ ਪੱਥਰ ਪਿਆ ਸੀ।ਉਹ ਤੁਰਦੇ-ਤੁਰਦੇ ਰਸਤੇ ਵਿੱਚ ਪਏ ਪੱਥਰ ਕੋਲ ਪਹੁੰਚ ਕੇ ਉਸ ਵਿੱਚ ਅੜਕ ਕੇ ਡਿੱਗਣ ਵਾਲੀ ਸੀ।ਉਸ ਦੇ ਪਿੱਛੇ –ਪਿੱਛੇ ਇੱਕ ਕੁੜੀ ਆ ਰਹੀ ਸੀ।ਉਸਨੇ ਬਜੁਰਗ ਔਰਤ ਨੂੰ ਬਹੁਤ ਅਵਾਜਾਂ ਮਾਰੀਆਂ ।ਪਰ ਬੁੱਢੀ ਔਰਤ ਨੂੰ ਘੱਟ ਸੁਣਾਈ ਦਿੰਦਾ ਹੋਣ ਕਰ ਕੇ ਕੁੱਝ ਵੀ ਨਹੀਂ ਸੁਣਿਆਂ।ਕੁੜੀ ਸੋਚਣ ਲੱਗੀ ਜੇ ਕਰ ਮੈਂ ਤੇਜ ਦੌੜ ਕੇ ਉਸ ਔਰਤ ਕੋਲ ਪਹੁੰਚ ਜਾਵਾਂ ਤਾਂ ਮੈਂ ਉਸਨੂੰ ਡਿੱਗਣ ਤੋਂ ਬਚਾ ਸਕਦੀ ਹਾਂ।ਫਿਰ ਉਹ ਕੁੜੀ ਬਹੁਤ ਤੇਜੀ ਨਾਲ ਭੱਜ ਕੇ ਉਸ ਬੁਢੀ ੳੌਰਤ ਕੋਲ ਪਹੁੰਚ ਗਈ ਜਦੋਂ ਤੱਕ ਬੁੱਢੀ ਔਰਤ ਪੱਥਰ ਕੋਲ ਪਹੁੰਚੀ ਅਤੇ ਉਸ ਨੇ ਬੱੁਢੀ ਔਰਤ ਨੁੂੰ ਡਿਗਣ ਤੋਂ ਬਚਾ ਲਿਆ। ਬੁੱਢੀ ਔਰਤ ਨੇ ਉਸ ਕੁੜੀ ਦਾ ਬਹੁਤ-ਬਹੁਤ ਧੰਂਵਾਦ ਕੀਤਾ। ਉਹ ਬੁੱਢੀ ਔਰਤ ਬਹੁਤ ਦਿਆਲੂ ਔਰਤ ਸੀ।ਉਹ ਕੁੜੀ ਨੂੰ ਕਿਹਾ ਕਿ ਮੇਰੀ ਪਿਆਰੀ ਬੱਚੀ ਤੂੰ ਅੱਜ ਮੇਰੇ ਕੋਲੋਂ ਕੁੱਝ ਮੰਗ ਸਕਦੀ ਹੈਂ।ਉਹ ਕੁੜੀ ਨੇ ਕਿਹਾ ਕਿ ਮੈਨੂੰ ਹੋਰ ਕੁੱਝ ਨਹੀਂ ਚਾਹੀਦਾ ,ਮੈਂ ਆਈ.ਏ.ਐਸ.ਬਣਨਾ ਚਾਹੁੰਦੀ ਹਾਂ ਮੈਨੂੰ ਅਸ਼ੀਰਵਾਦ ਦਿਉ ਕਿ ਮੈਂ ਆਪਣਾ ਇਹ ਸੁਪਨਾ ਪੂਰਾ ਕਰ ਸਕਾਂ।ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕਰ ਸਕਾਂ।ਇਹ ਸੁਣਦਿਆਂ ਹੀ ਬੁੱਢੀ ਔਰਤ ਨੇ ਉਸ ਕੁੜੀ ਨੂੰ ਇਕ ਮੰਤਰ ਦੱਸਿਆ।ਉਹ ਮੰਤਰ ਸੀ ਪੂਰੀ ਲਗਨ ਨਾਲ ਆਪਣੇ ਸੁਪਨੇ ਪੂਰੇ ਕਰਨ ਲਈ ਮਿਹਨਤ ਕਰਨੀ।ਕੁੜੀ ਨੇ ਇਹੀ ਮੰਤਰ ਅਪਣਾਇਆ ਅਤੇ ਉਹ ਆਉਦੇ ਦਸ ਸਾਲਾਂ ਨੂੰ ਅਈ.ਏ.ਐਸ ਬਣ ਗਈ।
ਜਪਜੀਤ ਕੌਰ
ਜਮਾਤ-ਚੌਥੀ
8569001590