ਜਗਰਾਓ,ਹਠੂਰ,ਫਰਵਰੀ 2021-(ਕੌਸ਼ਲ ਮੱਲ੍ਹਾ)-
ਸਿਹਤ-ਵਿਭਾਗ ਦੇ ਦਿਸਾ-ਨਿਰਦੇਸਾ ਅਨੁਸਾਰ ਅਤੇ ਸਰਕਾਰੀ ਹਸਪਤਾਲ ਹਠੂਰ ਦੇ ਐਸ. ਐਮ. ਓ. ਰਮਨਿੰਦਰ ਕੌਰ ਗਿੱਲ ਦੀ ਅਗਵਾਈ ਹੇਠ ਐਤਵਾਰ ਨੂੰ ਹਠੂਰ ਇਲਾਕੇ ਦੇ 55 ਪਿੰਡਾ ਵਿਚ ਪਲਸ ਪੋਲੀਓ ਬੂੰਦਾ ਪਿਲਾਈਆਂ ਗਈਆ।ਇਸ ਸਬੰਧੀ ਜਾਣਕਾਰੀ ਦਿੰਦਿਆ ਰਮਨਿੰਦਰ ਕੌਰ ਗਿੱਲ ਐਸ. ਐਮ. ਓ.ਨੇ ਦੱਸਿਆ ਕਿ ਹਠੂਰ ਹਸਪਤਾਲ ਅਧੀਨ ਪੈਦੇੇ ਸੈਟਰ ਕਾਉਕੇ ਕਲਾਂ,ਮਾਣੂੰਕੇ,ਹਠੂਰ ਅਤੇ ਚੌਕੀਮਾਨ ਦੇ ਚਾਰ ਸੈਟਰਾ ਵਿਚ 97 ਪੋਲੀਓ ਬੂਥ ਬਣਾਏ ਗਏ ਸਨ।ਇਨ੍ਹਾ ਪੋਲੀਓ ਬੂਥਾ ਤੇ ਸਾਡੀਆ ਟੀਮਾ ਨੇ ਹਲਕੇ ਦੇ ਜੀਰੋ ਤੋ ਪੰਜ ਸਾਲ ਦੀ ਉਮਰ ਦੇ 5485 ਬੱਚਿਆ ਨੂੰ ਪੋਲੀਓ ਬੂੰਦਾ ਪਿਲਾਈਆ।ਇਸੇ ਲੜੀ ਤਹਿਤ ਸੰਸਾਰ ਪ੍ਰਸਿੱਧ ਗੁਰਦੁਆਰਾ ਸ੍ਰੀ ਮੈਹਦੇਆਣਾ ਸਾਹਿਬ ਵਿਚ 80 ਬੱਚਿਆ ਨੂੰ ਪਲਸ ਪੋਲੀਓ ਬੂੰਦਾ ਪਿਲਾਈਆ ਗਈਆਂ।ਇਸ ਮੌਕੇ ਸੁਪਰਵਾਇਜਰ ਸਵਰਨ ਸਿੰਘ ਨੇ ਦੱਸਿਆ ਕਿ ਅੱਜ ਸਰਕਾਰ ਵੱਲੋ ਹਦਾਇਤ ਅਨੁਸਾਰ ਜਨਤਕ ਥਾਵਾ,ਧਾਰਮਿਕ ਸਥਾਨਾ,ਬੱਸ ਅੱਡੇ ਆਦਿ ਤੇ ਬੱਚਿਆ ਨੂੰ ਪਲਸ ਪੋਲੀਓ ਬੰੂਦਾ ਪਿਲਾਈਆ ਗਈਆ।ਉਨ੍ਹਾ ਦੱਸਿਆ ਕਿ ਸੋਮਵਾਰ ਅਤੇ ਮੰਗਲਵਾਰ ਨੂੰ ਘਰ-ਘਰ ਵਿਚ ਜਾ ਕੇ ਪਲਸ ਪੋਲੀਓ ਬੰੂਦਾ ਪਿਲਾਈਆ ਜਾਣਗੀਆ ਤਾਂ ਜੋ ਪਲਸ ਪੋਲੀਓ ਦੀਆਂ ਬੂੰਦਾ ਤੋ ਕੋਈ ਵੀ ਬੱਚਾ ਵਾਝਾ ਨਾ ਰਹਿ ਜਾਵੇ।ਇਸ ਮੌਕੇ ਉਨ੍ਹਾ ਨਾਲ ਸਵਰਨ ਸਿੰਘ ਡੱਲਾ,ਬਲਜੀਤ ਕੌਰ,ਸੁਖਪਾਲ ਸਿੰਘ ਲੋਪੋ,ਮਨਜੀਤ ਕੌਰ ਲੋਪੋ,ਅੰਮ੍ਰਿਤਪਾਲ ਸਰਮਾਂ ਮੱਲ੍ਹਾ, ਸਿਮਲਾ ਰਾਣੀ,ਗੁਰਦੇਵ ਕੌਰ,ਬਲਜੀਤ ਕੌਰ,ਗੁਰਦੀਪ ਸਿੰਘ ਹਾਜਰ ਸਨ।
ਫੋਟੋ ਕੈਪਸਨ:- ਗੁਰਦੁਆਰਾ ਸ੍ਰੀ ਮੈਹਦੇਆਣਾ ਸਾਹਿਬ ਵਿਖੇ ਬੱਚਿਆ ਨੂੰ ਪਲਸ ਪੋਲੀਓ ਬੰੂਦਾ ਪਿਲਾਉਦੇ ਹੋਏ ਸਿਹਤ ਵਿਭਾਗ ਦੀ ਟੀਮ।