ਹਠੂਰ,ਜਨਵਰੀ 2021-(ਕੌਸ਼ਲ ਮੱਲ੍ਹਾ)-
ਭਾਰਤੀ ਕਿਸਾਨ ਯੂਨੀਅਨ (ਡਕੌਦਾ) ਇਕਾਈ ਭੰਮੀਪੁਰਾ ਕਲਾਂ ਦੇ ਪ੍ਰਧਾਨ ਮਨਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਪਿੰਡ ਭੰਮੀਪੁਰਾ ਕਲਾਂ ਤੋ ਦਿੱਲੀ ਦੇ ਟਿੱਕਰੀ ਬਾਰਡਰ ਤੇ ਕਿਸਾਨੀ ਸੰਘਰਸ ਵਿਚ ਸਾਮਲ ਹੋਣ ਲਈ 18 ਵਾਂ ਜੱਥਾ ਰਵਾਨਾ ਹੋਇਆ।ਇਸ ਮੌਕੇ ਗੱਲਬਾਤ ਕਰਦਿਆ ਸਾਬਕਾ ਸਰਪੰਚ ਕੈਪਟਨ ਬਲੌਰ ਸਿੰਘ ਨੇ ਦੱਸਿਆ ਕਿ ਕਿਸਾਨੀ ਸੰਘਰਸ ਨੂੰ ਕਮਜੋਰ ਕਰਨ ਲਈ ਸਮਾਜ ਵਿਰੋਧੀ ਅਨੁਸਰਾ ਵੱਲੋ ਵੱਖ-ਵੱਖ ਤਰ੍ਹਾ ਦੀਆ ਝੂਠੀਆ ਅਫਵਾਹਾ ਫੈਲਾਈਆ ਜਾ ਰਹੀਆ ਹਨ ਪਰ ਸਾਡੇ ਸੂਝਵਾਨ ਕਿਸਾਨ ਅਤੇ ਮਜਦੂਰ ਇਨ੍ਹਾ ਝੂਠੀਆਂ ਅਫਵਾਹਾ ਤੇ ਯਕੀਨ ਨਹੀ ਕਰਦੇ ਅਤੇ ਸੰਘਰਸ ਨੂੰ ਹੋਰ ਮਜਦੂਤ ਬਣਾਉਣ ਲਈ ਲੋਕ ਵੱਡੀ ਗਿਣਤੀ ਵਿਚ ਦਿੱਲੀ ਨੂੰ ਕੂਚ ਕਰ ਰਹੇ ਹਨ।ਇਸ ਮੌਕੇ ਅਮਰ ਸਿੰਘ ਚਾਹਿਲ ਕੈਨੇਡਾ ਨੇ ਪਿੰਡ ਭੰਮੀਪੁਰਾ ਤੋ ਦਿੱਲੀ ਰੋਸ ਧਰਨੇ ਵਿਚ ਸਾਮਲ ਹੋਣ ਵਾਲੇ ਹਰ ਟਰੈਕਟਰ ਨੂੰ ਆਪਣੀ ਨਿਜੀ ਕਮਾਈ ਵਿਚ ਦਸ ਹਜਾਰ ਰੁਪਏ ਦੇਣ ਦਾ ਐਲਾਨ ਕੀਤਾ।ਇਸ ਮੌਕੇ ਉਨ੍ਹਾ ਸਮੂਹ ਪਿੰਡ ਵਾਸੀਆਂ ਅਤੇ ਐਨ ਆਰ ਆਈ ਵੀਰਾ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਸਾਬਕਾ ਬਲਾਕ ਸੰਮਤੀ ਮੈਬਰ ਬੂਟਾ ਸਿੰਘ ਭੰਮੀਪੁਰਾ,ਬਲੌਰ ਸਿੰਘ ਹਾਂਸ,ਕਾਮਰੇਡ ਸਰੂਪ ਸਿੰਘ,ਕਰਮਜੀਤ ਸਿੰਘ,ਜਸਵਿੰਦਰ ਸਿੰਘ ਹਾਂਸ,ਸੁਰਿੰਦਰ ਸਿੰਘ ਸੱਗੂ,ਦਵਿੰਦਰ ਸਿੰਘ,ਤੇਜੀ ਸਿੰਘ,ਗੋੋਰਾ ਸਿੰਘ,ਨਿਰਮਲ ਸਿੰਘ,ਗੁਰਜੀਤ ਸਿੰਘ,ਬਲਦੇਵ ਸਿੰਘ,ਮਨਜਿੰਦਰ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:-ਪਿੰਡ ਭੰਮੀਪੁਰਾ ਤੋ ਦਿੱਲੀ ਲਈ ਜੱਥਾ ਰਵਾਨਾ ਹੁੰਦਾ ਹੋਇਆ।