You are here

ਦਸਤਾਰ ਦੇ ਇਸ਼ਤਿਹਾਰ ਬਾਰੇ ਅਮਰੀਕੀ ਕੰਪਨੀ ਨੇ ਮੁਆਫ਼ੀ ਮੰਗੀ

ਫੀਨਿਕਸ /ਅਮਰੀਕਾ, ਮਈ -( ਜਨ ਸ਼ਕਤੀ ਨਿਊਜ਼ )- ਅਮਰੀਕੀ ਕੰਪਨੀ ਨੌਰਡਸਟ੍ਰੌਮ ਨੇ ਦਸਤਾਰ ਨਾਲ ਜੁੜੇ ਆਪਣੇ ਇਸ਼ਤਿਹਾਰ ਨੂੰ ਲੈ ਕੇ ਸਿੱਖਾਂ ਤੋਂ ਮੁਆਫ਼ੀ ਮੰਗੀ ਹੈ। ਉਂਜ ਅਮਰੀਕਾ ’ਚ ‘ਸਿੱਖ ਕੁਲੀਸ਼ਨ’ ਦੇ ਅਹੁਦੇਦਾਰ ਸਿਮਰਨਜੀਤ ਸਿੰਘ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਦੁਨੀਆ ਭਰ ’ਚ ਕੰਪਨੀਆਂ ਪੈਸੇ ਬਣਾਉਣ ਲਈ ਪਵਿੱਤਰ ਵਸਤੂਆਂ ਦੀ ਵਰਤੋਂ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦਸਤਾਰ ਸਿੱਖਾਂ ਲਈ ਧਾਰਮਿਕ ਮਹੱਤਤਾ ਦਾ ਵਿਸ਼ਾ ਹੈ।