You are here

ਅਕਾਲੀ ਤੇ ਕਾਂਗਰਸ ਦੇ 20 ਪਰਿਵਾਰ ਹੋਏ ਆਮ ਆਦਮੀ ਪਾਰਟੀ ਚ ਸ਼ਾਮਲ ,ਸਮੇਂ ਦੀਆਂ ਸਰਕਾਰਾਂ ਨੇ ਹਮੇਸ਼ਾਂ ਲਾਰਿਆਂ ਚ ਰੱਖਿਆ ;ਵਿਧਾਇਕਾ ਸਰਬਜੀਤ ਕੌਰ ਮਾਣੂੰਕੇ

ਸਿੱਧਵਾਂ ਬੇਟ( ਜਸਮੇਲ ਗ਼ਾਲਿਬ)

ਨਗਰ ਕੌਂਸਲ ਚੋਣਾਂ ਦੇ ਐਲਾਨ ਦੇ ਨਾਲ ਹੀ ਆਮ ਆਦਮੀ ਪਾਰਟੀ ਵੱਲੋਂ ਚੋਣ ਮੁਹਿੰਮ ਦਾ ਆਗਾਜ਼ ਸ਼ੁਰੂ ਕਰ ਦਿੱਤਾ ਹੈ ।ਪੰਜਾਬ ਵਿਧਾਨ ਸਭਾ ਵਿਰੋਧੀ ਧਿਰ ਦੀ ਉਪ ਆਗੂ ਅਤੇ ਹਲਕਾ ਵਿਧਾਇਕਾ  ਸਰਬਜੀਤ ਕੌਰ ਮਾਣੂੰਕੇ ਨੇ ਅੱਜ ਤਿੰਨ ਵਾਰਡਾਂ ਦੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਰਾਹੀਂ ਵੋਟਾਂ ਮੰਗੀਆਂ।  ਅੱਜ ਵੀਹ ਪਰਿਵਾਰ ਅਕਾਲੀ ਅਤੇ ਕਾਂਗਰਸ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਦਾ ਪੱਲਾ ਫਡ਼ਿਆ ।ਇਸ ਸਮੇਂ ਅੱਜ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਦੀ ਅਗਵਾਈ ਵਿਚ ਵਾਰਡ ਵਾਸੀਆਂ ਦੇ ਨਾਲ ਇਹ ਮੀਟਿੰਗ ਵੀ ਕੀਤੀ ਗਈ ਜਿਸ ਵਿੱਚ ਲੋਕਾਂ ਦਾ ਵੱਡਾ ਹੁੰਗਾਰਾ ਮਿਲਿਆ  ਇਸ ਸਮੇਂ ਵਿਧਾਇਕ ਮਾਣੂੰਕੇ ਨੇ ਕਿਹਾ ਹੈ ਕਿ ਸਮੇਂ ਦੀਆਂ ਸਰਕਾਰਾਂ ਨੇ ਹਮੇਸ਼ਾ ਲਾਰਿਆਂ ਚ ਰੱਖਿਆ ਅਤੇ ਵਾਰਡ ਨੰਬਰ ਸਤਾਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਕਿਉਂਕਿ ਮੁਹੱਲਾ ਰਾਮਪੁਰ ਦੇ ਲੋਕਾਂ ਦਾ ਦਰਦ ਕਿਸੇ ਨੇ  ਨਹੀਂ ਸੁਣਿਆ ।ਉਨ੍ਹਾਂ ਨੇ ਆਪਣਾ ਰਸਤਾ ਲੈਣ ਲਈ ਬਹੁਤ ਵਾਰ ਧਰਨੇ ਲਗਾਏ ਸਰਕਾਰਾਂ ਨੇ ਲਾਰਿਆ ਬਿਨਾਂ ਕੁਝ ਨਹੀਂ ਕੀਤਾ ਇਸ ਕਰਕੇ ਪੂਰਾ ਮੁਹੱਲਾ ਨਿਵਾਸੀਆਂ ਨੇ ਇਕ ਮੌਕਾ ਹੁੰਦਿਆਂ ਨਗਰ ਕੌਂਸਲ ਦੀ ਚੋਣ ਲਈ ਆਪ ਆਪਣਾ ਆਗੂ ਜਸਵਿੰਦਰ ਸਿੰਘ ਸ਼ੰਮ੍ਹੀ ਨੂੰ ਚੁਣ ਕੇ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨੂੰ ਦਿੱਤਾ ਤਾਂ ਕਿ ਵਾਰਡ ਨੰਬਰ ਸਿਤਾਰੇ ਦੀ ਗੰਦਗੀ ਅਤੇ ਸਫਾਈ ਦਾ ਖਿਆਲ ਰੱਖ ਕੇ ਜਨਤਾ ਦੀ ਸੇਵਾ ਕਰ ਸਕੇ ।ਇਸ ਮੌਕੇ ਪ੍ਰੋਫੈਸਰ ਸੁਖਵਿੰਦਰ ਸਿੰਘ ,ਪ੍ਰਧਾਨ ਛਿੰਦਰਪਾਲ ਸਿੰਘ  ਗੁਰਪ੍ਰੀਤ ਕੌਰ ਮਹਿੰਦਰ ਸਿੰਘ ਤੇ ਸਿੰਘ ਸਭਾ ਦੇਵ ਸਿੰਘ ਇਕਬਾਲ ਸਿੰਘ ਅਜੈਬ ਸਿੰਘ ਸਿਕੰਦਰ ਸਿੰਘ ਜਰਨੈਲ ਸਿੰਘ ਜਗਸੀਰ ਸਿੰਘ ਹਰਦੀਪ ਸਿੰਘ ਸੁਰਜੀਤ ਕੌਰ ਚਰਨਜੀਤ ਕੌਰ ਸੁਖਬੀਰ ਕੌਰ ਜਸਪ੍ਰੀਤ ਕੌਰ ਤੇ ਗੁਰਮੀਤ ਸਿੰਘ ਆਦਿ ਹਾਜ਼ਰ ਸਨ ।