ਸਹੌਲੀ ਦੀ ਪਤਨੀ ਤੇ ਅੱਧਾ ਕਿੱਲੋ ਅਫ਼ੀਮ ਦਾ ਮਾਮਲਾ ਦਰਜ
ਜਗਰਾਓਂ, 27 ਮਈ (ਅਮਿਤ ਖੰਨਾ, )
ਪੰਜਾਬ ਪੁਲਿਸ ਦੇ ਦੋ ਥਾਣੇਦਾਰਾਂ ਦੀ ਹੱਤਿਆ ਦੇ ਮਾਮਲੇ ਚ ਗੈਂਗਸਟਰ ਜੈਪਾਲ ਭੁੱਲਰ ਤੇ ਉਸ ਦੇ ਸਾਥੀ ਬਲਜਿੰਦਰ ਸਿੰਘ ਬੱਬੀ, ਦਰਸ਼ਨ ਸਿੰਘ ਸਹੌਲੀ ਅਤੇ ਜਸਪ੍ਰੀਤ ਸਿੰਘ ਖਰੜ ਦੀ ਪੈੜ ਦੱਬਣ ਲਈ ਪੰਜਾਬ ਪੁਲਿਸ ਦੀ ਸਪੈਸ਼ਲ ਟੀਮ ਆਰਗੇਨਾਈਜ਼ਡ ਕਰਾਈਮ ਕੰਟਰੋਲ ਯੂਨਿਟ ਓਕੂ ਦੇ ਅਧਿਕਾਰੀ ਜਿਥੇ ਜਗਰਾਉਂ ਪੁਲਿਸ ਨਾਲ ਲਗਾਤਾਰ ਰਾਬਤਾ ਰੱਖ ਰਹੇ ਹਨ, ਉਥੇ ਇਸ ਟੀਮ ਦੀ ਅਗਵਾਈ ਕਰਨ ਵਾਲੇ ਅਧਿਕਾਰੀ ਏ.ਆਈ.ਜੀ. ਗੁਰਮੀਤ ਸਿੰਘ ਚੌਹਾਨ ਅਤੇ ਡੀ.ਐੱਸ.ਪੀ. ਬਿਕਰਮਜੀਤ ਸਿੰਘ ਬਰਾੜ ਵਲੋਂ ਜਗਰਾਉਂ ਚ ਪੁੱਜ ਕੇ ਇਸ ਮਾਮਲੇ ਚ ਨਾਮਜ਼ਦ ਕੀਤੇ ਛੇ ਹੋਰ ਕਥਿਤ ਦੋਸ਼ੀਆਂ, ਜਿੰਨ•ਾਂ ਚ ਦੋ ਮਹਿਲਾਵਾਂ ਵੀ ਸ਼ਾਮਿਲ ਹਨ, ਉਨ•ਾਂ ਪਾਸੋਂ ਪੁੱਛਗਿਛ ਵੀ ਕੀਤੀ ਗਈ ਹੈ | ਪੰਜਾਬ ਪੁਲਿਸ ਦੀ ਇਹ ਵਿਸ਼ੇਸ਼ ਟੀਮ ਰਾਜ ਚ ਗੈਂਗਸਟਰਾਂ ਤੇ ਕਾਬੂ ਪਾਉਣ ਲਈ ਬਣਾਈ ਗਈ ਸੀ ਤੇ ਇਸ ਟੀਮ ਵਲੋਂ ਕਈ ਨਾਮੀ ਗੈਂਗਸਟਰਾਂ ਖ਼ਿਲਾਫ਼ ਸਖ਼ਤ ਐਕਸ਼ਨ ਵੀ ਕੀਤੇ ਹਨ ਤੇ ਹੁਣ ਜਦੋਂ ਤੋਂ ਜਗਰਾਉਂ ਚ ਦੋ ਥਾਣੇਦਾਰਾਂ ਦੀ ਹੱਤਿਆ ਦੇ ਮਾਮਲੇ ਚ ਨਾਮੀ ਗੈਂਗਸਟਰ ਜੈਪਾਲ ਭੁੱਲਰ ਦਾ ਨਾਂਅ ਆਇਆ ਹੈ, ਉਸ ਦਿਨ ਤੋਂ ਹੀ ਓਕੂ ਟੀਮ ਦੇ ਇਹ ਅਧਿਕਾਰੀ ਤੇ ਖੁਫ਼ੀਆ ਏਜੰਸੀਆਂ ਜੈਪਾਲ ਭੁੱਲਰ ਤੇ ਉਸ ਦੇ ਸਾਥੀਆਂ ਦਾ ਥਹੁਪਤਾ ਲਗਾਉਣ ਲਈ ਵੱਖ-ਵੱਖ ਥਿਊਰੀਆਂ ਤੇ ਕੰਮ ਕਰ ਰਹੀਆਂ ਹਨ | ਇਸੇ ਦੌਰਾਨ ਹੀ ਜਗਰਾਉਂ ਪੁਲਿਸ ਵਲੋਂ ਇਸ ਮਾਮਲੇ ਚ ਨਾਮਜ਼ਦ ਕੀਤੇ ਗੁਰਪ੍ਰੀਤ ਸਿੰਘ ਉਰਫ਼ ਲੱਕੀ ਤੇ ਉਸ ਦੀ ਪਤਨੀ ਰਮਨਪ੍ਰੀਤ ਕੌਰ ਸਮੇਤ ਦਰਸ਼ਨ ਸਿੰਘ ਸਹੌਲੀ ਦੀ ਪਤਨੀ ਸੱਤਪਾਲ ਕੌਰ, ਗਗਨਦੀਪ ਸਿੰਘ ਉਰਫ਼ ਨੰਨਾ, ਜਸਪ੍ਰੀਤ ਸਿੰਘ ਜਗਰਾਉਂ ਅਤੇ ਨਾਨਕਚੰਦ ਸਿੰਘ ਉਰਫ਼ ਢੋਲੂ ਦਾ ਵੀ ਅੱਜ ਪੰਜ ਦਿਨ ਦਾ ਪੁਲਿਸ ਰਿਮਾਂਡ ਪੂਰਾ ਹੋਣ ਤੋਂ ਬਾਅਦ ਪੁਲਿਸ ਵਲੋਂ ਅੱਜ ਮੁੜ ਕਥਿਤ ਦੋਸ਼ੀਆਂ ਨੂੰ ਅਦਾਲਤ ਚ ਪੇਸ਼ ਕਰਕੇ ਪੁੱਛਗਿਛ ਲਈ 29 ਮਈ ਤੱਕ ਦਾ ਪੁਲਿਸ ਰਿਮਾਂਡ ਵਧਾ ਲਿਆ ਗਿਆ | ਪੁਲਿਸ ਭਾਵੇਂ ਇਸ ਮਾਮਲੇ ਚ ਅਜੇ ਕੋਈ ਖੁਲਾਸਾ ਨਹੀਂ ਕਰ ਰਹੀ, ਪਰ ਇਸ ਮਾਮਲੇ ਦੀ ਜਾਂਚ ਟੀਮ ਚ ਸ਼ਾਮਿਲ ਇੰਸਪੈਕਟਰ ਸਿਮਰਜੀਤ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਤੋਂ ਪੁੱਛਗਿਛ ਦੌਰਾਨ ਹੋਏ ਖੁਲਾਸੇ ਅਨੁਸਾਰ ਪੁਲਿਸ ਜੈਪਾਲ ਭੁੱਲਰ ਤੱਕ ਪੁੱਜਣ ਲਈ ਛਾਪੇਮਾਰੀ ਕਰ ਰਹੀ ਹੈ |ਸਹੌਲੀ ਦੀ ਪਤਨੀ ਤੇ ਅੱਧਾ ਕਿੱਲੋ ਅਫ਼ੀਮ ਦਾ ਮਾਮਲਾ ਦਰਜਥਾਣੇਦਾਰਾਂ ਦੀ ਹੱਤਿਆ ਦੇ ਮਾਮਲੇ ਚ ਮੱੁਖ ਤੌਰ ਤੇ ਸ਼ਾਮਿਲ ਕਹੇ ਜਾਂਦੇ ਦਰਸ਼ਨ ਸਿੰਘ ਸਹੌਲੀ ਦੀ ਪਤਨੀ ਸੱਤਪਾਲ ਕੌਰ, ਜਿਸ ਨੂੰ ਬਾਅਦ ਚ ਇਸ ਕੇਸ ਚ ਨਾਮਜ਼ਦ ਕੀਤਾ ਗਿਆ ਸੀ, ਉਸ ਪਾਸੋਂ ਪੁੱਛਗਿਛ ਦੌਰਾਨ ਪੁਲਿਸ ਵਲੋਂ ਅੱਧਾ ਕਿਲੋ ਅਫ਼ੀਮ ਵੀ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ | ਇਸ ਸਬੰਧੀ ਪੁਲਿਸ ਨੇ ਥਾਣਾ ਜੋਧਾਂ ਵਿਖੇ ਮਾਮਲਾ ਦਰਜ ਕਰ ਲਿਆ | ਇਸ ਦੀ ਪੁਸ਼ਟੀ ਥਾਣਾ ਜੋਧਾਂ ਦੇ ਐੱਸ.ਐੱਚ.ਓ. ਅੰਮ੍ਤਿਪਾਲ ਸਿੰਘ ਨੇ ਗੱਲਬਾਤ ਦੌਰਾਨ ਕੀਤੀ ਹੈ |