You are here

26 ਦੇ ਦਿੱਲੀ ਟਰੈਕਟਰ ਮਾਰਚ ਸ਼ਾਮਲ ਹੋਣ ਲਈ ਡਾ ਹਰਚੰਦ ਸਿੰਘ ਤੂਰ ਸ਼ੇਰਪੁਰ ਕਲਾਂ ਵੱਲੋਂ ਜਨਤਾ ਨੂੰ ਕੀਤਾ ਜਾ ਰਿਹਾ ਹੈ ਲਾਮਬੰਦ

ਸਿੱਧਵਾਂ ਬੇਟ  (ਜਸਮੇਲ ਗ਼ਾਲਿਬ)

ਪਿੰਡ ਸ਼ੇਰਪੁਰ ਕਲਾਂ ਦੇ ਡਾ ਹਰਚੰਦ ਸਿੰਘ ਤੂਰ ਵੱਲੋਂ ਛੱਬੀ ਜਨਵਰੀ ਨੂੰ ਦਿੱਲੀ ਵਿੱਚ ਕੀਤੇ ਜਾ ਰਹੇ ਵਿਸ਼ਾਲ ਟਰੈਕਟਰ ਮਾਰਚ ਚ ਸ਼ਾਮਲ ਹੋਣ ਲਈ ਕਿਸਾਨਾਂ ਸਮੇਤ ਆਮ ਜਨਤਾ ਨੂੰ ਵੀ ਲਾਮਬੰਦ ਕੀਤਾ ਜਾ ਰਿਹਾ ਹੈ  ਤਾਂ ਜੋ ਹੰਕਾਰੀ ਮੋਦੀ ਸਰਕਾਰ ਨੂੰ ਢੁਕਵਾਂ ਜਵਾਬ ਦਿੱਤਾ ਜਾਵੇ ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜੋ ਤਿੱਨ ਖੇਤੀ ਬਿੱਲ ਪਾਸ ਕੀਤੇ ਹਨ ਉਨ੍ਹਾਂ ਨੂੰ ਲੈ ਕੇ ਸਮੁੱਚਾ ਕਿਸਾਨ ਭਾਈਚਾਰਾ ਭਾਰੀ ਰੋਸ ਹੈ ਕਿ ਸਮੁੱਚਾ ਕਿਸਾਨ ਵਰਗ ਸੀਤ ਲਹਿਰ ਲਹਿਰ ਬੱਚਾ ਬੀਤੇ 52 ਦਿਨਾਂ ਤੋਂ ਦਿੱਲੀ ਦੀਆਂ ਸੜਕਾਂ ਤੇ ਆਪਣੇ ਹੱਕਾਂ ਲਈ ਇਨ੍ਹਾਂ ਬਿੱਲਾਂ ਖ਼ਿਲਾਫ਼ ਲੜਾਈ ਲੜ ਰਿਹਾ ਹੈ ।ਡਾ ਤੂਰ ਨੇ ਕਿਹਾ ਕਿ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਨੀਤੀਆਂ ਕਿਸਾਨਾਂ ਦੇ ਹੱਕ ਵਿੱਚ ਨਹੀਂ ਹਨ ਤੇ ਮੋਦੀ ਸਰਕਾਰ ਦਾ ਮਨੋਰਥ ਆਪਣੇ ਕਾਰਪੋਰੇਟ ਘਰਾਣਿਆਂ ਨੂੰ ਕਿਸਾਨੀ ਦੇ ਜਨਤਾ ਦੀ ਲੁੱਟ ਕਰਵਾਉਣਾ ਹੈ ।ਉਨ੍ਹਾਂ ਦੁੱਖ ਪ੍ਰਗਟ ਕੀਤਾ ਕਿ ਇਸ ਸਮੇਂ ਵੱਡੀ ਪੱਧਰ ਤੇ ਕਿਸਾਨ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ ਅਤੇ ਸਰਕਾਰ ਅਜੇ ਤਕ ਵੀ ਕੁੰਭ ਕਰਨੀ ਨੀਂਦ ਸੁੱਤੀ ਪਈ ਹੈ ਤੇ ਕਿਸਾਨ ਸੰਘਰਸ਼ ਨੂੰ ਅਣਗੌਲਿਆ ਕਰ ਰਹੀ ਹੈ ।ਉਨ੍ਹਾਂ ਕਿਸਾਨ ਜਥੇਬੰਦੀਆਂ ਤੇ ਸਰਕਾਰ ਵਿਚਾਲੇ ਨੌਵੇਂ ਗੇੜ ਦੀ ਗੱਲਬਾਤ ਦਾ ਨਤੀਜਾ ਵੀ ਬੇਸਿੱਟਾ ਰਹਿਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਮੋਦੀ ਸਰਕਾਰ ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਹਰ ਹੱਥਕੰਡਾ ਅਪਣਾ ਰਹੀ ਹੈ ਤੇ ਮਾਨਯੋਗ ਸੁਪਰੀਮ ਕੋਰਟ ਦਾ ਸਹਾਰਾ ਲੈ ਰਹੀ ਹੈ ।ਡਾ ਤੂਰ ਨੇ ਕਿਹਾ ਕਿ ਛੱਬੀ ਜਨਵਰੀ ਨੂੰ ਦਿੱਲੀ ਵਿੱਚ ਵੱਡੀ ਪੱਧਰ ਤੇ ਕੀਤੇ ਜਾ ਰਹੇ ਟਰੈਕਟਰ ਮਾਰਚ ਵਿੱਚ ਸ਼ਾਮਲ ਹੋਣ ਲਈ ਜਨਤਾ ਵਿਚ ਭਾਰੀ ਉਤਸ਼ਾਹ ਹੈ ਡਾ ਤੂਰ ਨੇ ਕਿਹਾ ਕਿ ਜਿਨ੍ਹਾਂ ਨੇ ਵੀ ਪਿੰਡ ਵਿੱਚੋਂ ਆਪਣੇ ਟਰੈਕਟਰ ਲੈ ਕੇ ਜਾਣੇ ਹਨ ਉਹ ਆਪਣਾ ਨਾਮ ਮੈਨੂੰ ਲਿਖਵਾ ਦੇਣ  ਜੋ ਕਿ ਸ਼ੇਰਪੁਰ ਕਲਾਂ ਤੋਂ ਟਰੈਕਟਰ 23 ਮਾਰਚ ਨੂੰ ਜਾਣੇ ਹਨ ।