ਜਗਰਾਉਂ 21 ਅਗਸਤ (ਅਮਿਤ ਖੰਨਾ ) ਰੂਪ ਵਾਟਿਕਾ ਸਕੂਲ ਵਿੱਚ ਆਏ ਦਿਨੀਂ ਕੋਈ ਨਾ ਕੋਈ ਪ੍ਰੋ ਯੋਗਤਾ ਹੁੰਦੀ ਹੀ ਰਹਿੰਦੀ ਹੈ ਉਸੇ ਤਰ•ਾਂ ਹੀ ਅੱਜ ਰੂਪ ਵਾਟਿਕਾ ਸਕੂਲ ਦੇ ਵਿਚ ਤੀਆਂ ਦਾ ਤਿਉਹਾਰ ਬਡ਼ੇ ਹੀ ਧੂਮਧਾਮ ਨਾਲ ਮਨਾਇਆ ਗਿਆ ਸਭ ਤੋਂ ਪਹਿਲਾਂ ਛੋਟੀਆਂ ਕਲਾਸਾਂ ਦੇ ਬੱਚਿਆਂ ਨੇ ਗਰੁੱਪ ਡਾਂਸ ਪੇਸ਼ ਕੀਤੇ ਬੱਚਿਆਂ ਨੇ ਬਹੁਤ ਹੀ ਸੁੰਦਰ ਪਹਿਨਾਵੇ ਪਾਏ ਹੋਏ ਸਨ ਅਤੇ ਇਸ ਤੋਂ ਬਾਅਦ ਗਰੁੱਪ ਡਾਂਸ ਸੋਲੋ ਡਾਂਸ ਮਾਡਲੰਿਗ ਤੇ ਗਿੱਧਾ ਵੀ ਬੱਚਿਆਂ ਵੱਲੋਂ ਪੇਸ਼ ਕੀਤਾ ਗਿਆ ਬੱਚਿਆਂ ਦੇ ਨਾਲ ਨਾਲ ਪੰਜਾਬੀ ਸੱਭਿਆਚਾਰਕ ਤੇ ਰੰਗਾ ਰੰਗ ਪ੍ਰੋਗਰਾਮ ਵਿਚ ਅਧਿਆਪਕਾਂ ਨੇ ਵੀ ਬੱਚਿਆਂ ਦੇ ਨਾਲ ਡਾਂਸ ਵਿਚ ਹਿੱਸਾ ਲਿਆ ਬਾਰ•ਵੀਂ ਕਲਾਸ ਦੀ ਮੁਟਿਆਰ ਦਿਵਿਅਮ ਤੇ ਨਵਨੀਤ ਨੂੰ ਮਿਸ ਤੀਜ਼ ਚੁਣਿਆ ਗਿਆ ਸਕੂਲ ਦੇ ਪ੍ਰਿੰਸੀਪਲ ਮੈਡਮ ਵਿੰਮੀ ਠਾਕੁਰ ਤੇ ਮੁੱਖ ਮਹਿਮਾਨ ਰਾਜਪਾਲ ਕੌਰ ਨੇ ਬੱਚਿਆਂ ਦੀ ਬਹੁਤ ਪ੍ਰਸੰਸਾ ਕੀਤੀ ਉਨ•ਾਂ ਨੇ ਕਿਹਾ ਕਿ ਧੀਆਂ ਵੀ ਸਾਡੇ ਪੰਜਾਬੀ ਸੱਭਿਆਚਾਰ ਦਾ ਇੱਕ ਮੁੱਖ ਅੰਗ ਹਨ ਇਨ•ਾਂ ਕਰਕੇ ਹੀ ਅਸੀਂ ਆਪਣੇ ਪੰਜਾਬੀ ਸੱਭਿਆਚਾਰਕ ਨਾਲ ਜੁੜੇ ਹੋਏ ਹਾਂ ਤੇ ਉਨ•ਾਂ ਨੇ ਬਾਕੀ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਵੀ ਕੀਤੀ