ਸਹਾਇਕ ਅਬਜ਼ਰਬਰ ਤੀਰਥ ਸਿੰਘ ਮਾਹਲਾ ਸਮੇਤ ਕਲੇਰ, ਗਰੇਵਾਲ ਤੇ ਮੱਲ੍ਹਾ ਸਨ ਹਾਜ਼ਰ
ਜਗਰਾਉਂ ,ਜਨਵਰੀ 2021 -(ਗੁਰਕੀਰਤ ਜਗਰਾਉਂ ਅਤੇ ਵਿਸ਼ਾਲ ਗਿੱਲ )-
ਪੰਜਾਬ ’ਚ ਨਗਰ ਕੌਂਸਲ ਚੋਣਾਂ ਦੀਆਂ ਸਰਗਰਮੀਆਂ ਪੂਰਾ ਜ਼ੋਰ ਫੜ੍ਹ ਚੁੱਕੀਆਂ ਹਨ। ਵੱਖ-ਵੱਖ ਪਾਰਟੀਆਂ ਆਪਣੇ ਉਮੀਦਵਾਰਾਂ ਦੀ ਤਲਾਸ਼ ਅਤੇ ਐਲਾਨਣ ’ਚ ਰੁਝੀਆਂ ਹੋਈਆਂ ਹਨ। ਹਲਕਾ ਜਗਰਾਉਂ ਤੋਂ ਐਸ. ਆਰ. ਕਲੇਰ ਦੀ ਅਗਵਾਈ ’ਚ ਲੜੀ ਜਾਣ ਵਾਲੀ ਅਕਾਲੀ ਦਲ ਚੋਣ ਸਬੰਧੀ ਮੀਟਿੰਗਾਂ ਦਾ ਦੌਰ ਪਿੱਛਲੇ ਦਿਨਾਂ ਤੋਂ ਜਾਰੀ ਹੈ। ਅੱਜ ਪਾਰਟੀ ਵੱਲੋਂ ਨਿਯੁਕਤ ਸਹਾਇਕ ਅਬਜ਼ਰਵਰ ਤੀਰਥ ਸਿੰਘ ਮਾਹਲਾ ਦੀ ਹਾਜ਼ਰੀ ’ਚ ਇਕ ਲੰਬੀ ਮੀਟਿੰਗ ਹੋਈ, ਜਿਸ ’ਚ ਜ਼ਿਲ੍ਹਾ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ ਅਤੇ ਯੂਥ ਆਗੂ ਕੰਵਲਜੀਤ ਸਿੰਘ ਮੱਲ੍ਹਾ ਨੇ ਲੰਬੇ ਵਿਚਾਰ ਵਟਾਂਦਰੇ ਤੋਂ ਬਾਅਦ ਜਗਰਾਉਂ ਦੀਆਂ 23 ਸੀਟਾਂ ’ਚੋਂ 13 ਸੀਟਾਂ ’ਤੇ ਉਮੀਦਵਾਰਾਂ ਦਾ ਅੱਜ ਐਲਾਨ ਕੀਤਾ ਗਿਆ। ਇਸ ਮੌਕੇ ਅਕਾਲੀ ਦਲ ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਦੇ ਵਾਰਡ ਨੰਬਰ 1 ਤੋਂ ਬੀਬੀ ਕਮਲਜੀਤ ਕੌਰ ਥਿੰਦ ਪਤੀ ਬਿਕਰਮਜੀਤ ਸਿੰਘ ਥਿੰਦ ਅਤੇ ਵਾਰਡ ਨੰਬਰ 3 ਤੋਂ ਬੀਬੀ ਰਜਿੰਦਰ ਕੌਰ ਠੁਕਰਾਲ ਪਤੀ ਅਜੀਤ ਸਿੰਘ ਠੁਕਰਾਲ, ਵਾਰਡ ਨੰਬਰ 6 ਤੋਂ ਦੇਵ ਸਿੰਘ ਵੈਦੂ, ਵਾਰਡ ਨੰਬਰ 7 ਤੋਂ ਬੀਬੀ ਗੁਰਪ੍ਰੀਤ ਕੌਰ ਸਿੱਧੂ ਪਤੀ ਲਾਲੀ ਪਹਿਲਵਾਨ, ਵਾਰਡ ਨੰਬਰ 8 ਤੋਂ ਵਰਿੰਦਰਪਾਲ ਸਿੰਘ ਪਾਲੀ, ਵਾਰਡ ਨੰਬਰ 10 ਤੋਂ ਦਰਸ਼ਨ ਸਿੰਘ ਗਿੱਲ, ਵਾਰਡ ਨੰਬਰ 11 ਤੋਂ ਬੀਬੀ ਹਰਵਿੰਦਰ ਕੌਰ ਪਤੀ ਕਰਮਜੀਤ ਸਿੰਘ, ਵਾਰਡ ਨੰਬਰ 15 ਤੋਂ ਸਤੀਸ਼ ਕੁਮਾਰ ਪੱਪੂ ਸਾਬਕਾ ਪ੍ਰਧਾਨ ਨਗਰ ਕੌਂਸਲ, ਵਾਰਡ ਨੰਬਰ 18 ਤੋਂ ਰਾਜਾ ਵਰਮਾ, ਵਾਰਡ ਨੰਬਰ 19 ਤੋਂ ਬੀਬੀ ਸੁਰਜੀਤ ਕੌਰ ਪਤੀ ਹਰਵਿੰਦਰ ਸਿੰਘ, ਵਾਰਡ ਨੰਬਰ 20 ਤੋਂ ਰਜਿੰਦਰ ਸਰਮਾ ਰੂਬੀ ਠੇਕੇਦਾਰ, ਵਾਰਡ ਨੰਬਰ 21 ਤੋਂ ਬੀਬੀ ਹਰਜੀਤ ਕੌਰ ਪਤੀ ਮਨਜੀਤ ਸਿੰਘ ਤੇ ਵਾਰਡ ਨੰਬਰ 23 ਤੋਂ ਬੀਬੀ ਕੈਥਰੀਨ ਪਤੀ ਜੋਨਸਨ ਨੂੰ ਹਰੀ ਝੰਡੀ ਦੇ ਕੇ ਉਮੀਦਵਾਰਾਂ ਨੂੰ ਚੋਣ ਮੈਦਾਨ ’ਚ ਉਤਾਰ ਦਿੱਤਾ ਗਿਆ ਹੈ ।