ਜਗਰਾਓਂ, ਸਤੰਬਰ ( ਮਨਜਿੰਦਰ ਗਿੱਲ/ ਗੁਰਕੀਰਤ ਜਗਰਾਓਂ) ਲਾਇਨਜ਼ ਕਲੱਬ ਮਿਡਟਾਊਨ ਜਗਰਾਉਂ ਅਤੇ ਜੀਵਨਜੋਤ ਨਰਸਿੰਗ ਇੰਸਟੀਚਿਊਟ ਸਵੱਦੀ ਖੁਰਦ ਵੱਲੋਂ ਸ਼ੰਕਰਾ ਆਈ ਹੌਸਪਿਟਲ ਮੁੱਲਾਂਪੁਰ ਦੇ ਸਹਿਯੋਗ ਨਾਲ ਅੱਜ ਸਰਕਾਰੀ ਪ੍ਰਾਇਮਰੀ ਸਕੂਲ, ਸਵੱਦੀ ਖੁਰਦ ਪਿੰਡ ਵਿਖੇ ਅੱਖਾਂ ਦਾ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਸ ਭਜਨ ਸਿੰਘ ਸਵੱਦੀ ਮੀਤ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਕੀਤਾ ਗਿਆ ਉਨ੍ਹਾਂ ਦੇ ਨਾਲ ਸਰਪੰਚ ਜਸਵਿੰਦਰ ਸਿੰਘ ਅਤੇ ਸਾਬਕਾ ਸਰਪੰਚ ਜ਼ੋਰਾ ਸਿੰਘ ਸਵੱਦੀ ਖੁਰਦ, ਸਕੂਲ ਦੇ ਮੁੱਖ ਅਧਿਆਪਕ ਹਰਨਰਾਇਣ ਸਿੰਘ , ਲਾਇਨਜ਼ ਕਲੱਬ ਮਿਡਟਾਊਨ ਦੇ ਪ੍ਰਧਾਨ ਡਾ ਪਰਮਿੰਦਰ ਸਿੰਘ , ਪ੍ਰਾਜੈਕਟ ਚੇਅਰਮੈਨ ਲਾਇਨ ਮਨੋਹਰ ਸਿੰਘ ਟੱਕਰ, ਲਾਇਨ ਸੁਖਦੇਵ ਗਰਗ , ਲਾਈਨ ਰਾਕੇਸ਼ ਜੈਨ, ਸ਼ੰਕਰਾ ਆਈ ਹਸਪਤਾਲ ਤੋਂ ਅੰਮ੍ਰਿਤਪਾਲ ਸਿੰਘ, ਡਾ ਤਜਿੰਦਰ ਕੌਰ ਤੇ ਉਨ੍ਹਾਂ ਦਾ ਸਟਾਫ , ਜੀਵਨਜੋਤ ਨਰਸਿੰਗ ਇੰਸਟੀਚਿਊਟ ਤੋਂ ਮੈਡਮ ਦਿਵਜੋਤ ਕੌਰ, ਮੈਡਮ ਗਗਨਦੀਪ ਕੌਰ ਤੇ ਕੁਝ ਵਿਦਿਆਰਥੀ ਵੀ ਹਾਜ਼ਰ ਸਨ , ਕੈਂਪ ਵਿਚ 152 ਮਰੀਜ਼ਾਂ ਨੇ ਆਪਣੀਆਂ ਅੱਖਾਂ ਦਾ ਚੈੱਕਅਪ ਕਰਵਾਇਆ ਤੇ ਜਿਨ੍ਹਾਂ ਵਿੱਚੋਂ 27 ਮਰੀਜ਼ਾਂ ਦੇ ਚਿੱਟੇ ਮੋਤੀਏ ਦੇ ਆਪ੍ਰੇਸ਼ਨ ਲੋੜੀਂਦਾ ਪਾਇਆ ਗਿਆ ਤੇ ਉਨ੍ਹਾਂ ਨੂੰ ਕੈਂਪ ਤੋਂ ਬਾਅਦ ਸ਼ੰਕਰਾ ਆਈ ਹਾਸਪੀਟਲ ਮੁੱਲਾਂਪੁਰ ਵਿਖੇ ਲੈ ਕੇ ਜਾਇਆ ਗਿਆ , ਕੈਂਪ ਵਿੱਚ ਕੋਵਿਡ ਦੇ ਟੈਸਟ ਸਿਵਲ ਹਸਪਤਾਲ ਸਿੱਧਵਾਂ ਬੇਟ ਤੋਂ ਆਏ ਮੈਡਮ ਗੁਰਪ੍ਰੀਤ ਕੌਰ, ਲਖਵੀਰ ਕੌਰ ਤੇ ਹਰਪਾਲ ਕੌਰ ਮੈਡਮ ਦੁਆਰਾ ਕੀਤੇ ਗਏ, ਕੈਂਪ ਵਿੱਚ ਸਾਰੇ ਮਰੀਜ਼ਾਂ ਦੇ ਸ਼ੂਗਰ ਟੈਸਟ ਵੀ ਫਰੀ ਕੀਤੇ ਗਏ , ਲਾਇਨ ਕਲੱਬ ਮਿਡਲਟਾਊਨ ਦੇ ਪ੍ਰਧਾਨ ਡਾ ਪ੍ਰਮਿੰਦਰ ਸਿੰਘ ਵਲੋਂ ਸ਼ੰਕਰਾ ਹਸਪਤਾਲ ਦੇ ਡਾ ਤਜਿੰਦਰ ਕੌਰ, ਅੰਮ੍ਰਿਤ ਪਾਲ ਸਿੰਘ , ਸਿਵਲ ਹਸਪਤਾਲ ਦੇ ਮੈਡਮ ਗੁਰਪ੍ਰੀਤ ਕੌਰ ਤੇ ਸਰਪੰਚ ਭਜਨ ਸਿੰਘ ਸਵੱਦੀ ਨੂੰ ਸਨਮਾਨਤ ਕੀਤਾ ਗਿਆ ।